ਆਵਾਜਾਈ ’ਚ ਅੜਿੱਕਾ ਬਣਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਡੀ.ਐੱਸ.ਪੀ.
ਕੋਟਕਪੂਰਾ, 6 ਅਪ੍ਰੈਲ: ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪਲ-ਪਲ ਲੱਗਦੇ ਟਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਯਤਨਸ਼ੀਲ ਸਥਾਨਕ ਵਿਧਾਇਕ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਿੱਚ ਸ਼ਹਿਰ ਦੇ ਵਪਾਰੀਆਂ, ਦੁਕਾਨਦਾਰਾਂ ਅਤੇ ਵਾਹਨ ਚਾਲਕਾਂ ਦੀਆਂ ਕਈ ਮੀਟਿੰਗਾਂ ਹੋਈਆਂ ਤੇ ਉਹਨਾਂ ਵਲੋਂ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਦੀ ਉਕਤ ਸਮੱਸਿਆ ਦੇ ਹੱਲ ਲਈ ਡਿਊਟੀ ਲਾਈ ਗਈ । ਮੀਟਿੰਗਾਂ ਤੋਂ ਬਾਅਦ ਬੱਤੀਆਂ ਵਾਲਾ ਚੌਂਕ ਤੋਂ ਜੈਤੋ ਰੋਡ, ਰੇਲਵੇ ਬਜਾਰ, ਢੋਡਾ ਚੌਂਕ, ਮੇਨ ਬਜਾਰ ਅਤੇ ਪੁਰਾਣੀ ਦਾਣਾ ਮੰਡੀ ਵਾਲੀ ਆਵਾਜਾਈ ਆਰਜੀ ਤੌਰ ’ਤੇ ਇਕਪਾਸੜ (ਵੰਨਵੇਅ) ਕਰ ਦਿੱਤੀ।
ਬਠਿੰਡਾ ’ਚ ਭਾਰਤੀ ਜਨਤਾ ਪਾਰਟੀ ਨੇ ਆਪਣਾ 44ਵਾਂ ਸਥਾਪਨਾ ਦਿਵਸ ਮਨਾਇਆ
ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਮੁਤਾਬਿਕ ਪਿਛਲੇ ਲੰਮੇ ਸਮੇਂ ਤੋਂ ਇਸ ਰਸਤੇ ’ਤੇ ਐਂਬੂਲੈਂਸ, ਸਕੂਲ ਵੈਨਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਜਾਮ ਵਿੱਚ ਫਸ ਜਾਣ ਦੀਆਂ ਖਬਰਾਂ ਮਿਲਦੀਆਂ ਰਹੀਆਂ, ਜਿਸ ਕਰਕੇ ਅੱਜ ਓਮਕਾਰ ਗੋਇਲ ਪ੍ਰਧਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼, ਅਸ਼ੋਕ ਗੋਇਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਜਤਿੰਦਰ ਸਿੰਘ ਚੋਪੜਾ ਡੀ.ਐੱਸ.ਪੀ. ਕੋਟਕਪੂਰਾ ਅਤੇ ਟਰੈਫਿਕ ਇੰਚਾਰਜ ਏ.ਐੱਸ.ਆਈ. ਜਗਰੂਪ ਸਿੰਘ ਦੀ ਅਗਵਾਈ ਹੇਠ ਬੱਤੀਆਂ ਵਾਲਾ ਚੌਂਕ ਤੋਂ ਮਹਿਤਾ ਚੌਂਕ ਤੱਕ ਡਿਵਾਈਡਰ ਦੇ ਤੌਰ ’ਤੇ ਪੱਕੇ ਬੋਰਡ ਗੱਡ ਕੇ ਆਵਾਜਾਈ ਨੂੰ ਵੰਨਵੇਅ ਕਰ ਦਿੱਤਾ ਗਿਆ। ਜਿਸ ਦੀ ਦੁਕਾਨਦਾਰਾਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਨੇ ਭਰਪੂਰ ਪ੍ਰਸੰਸਾ ਕੀਤੀ। ਜਿਕਰਯੋਗ ਹੈ ਕਿ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ ਕਬਜੇ ਕਰਕੇ ਆਵਾਜਾਈ ਵਿੱਚ ਅੜਿੱਕਾ ਬਣਨ ਤੋਂ ਰੋਕਣ ਲਈ ਓਮਕਾਰ ਗੋਇਲ ਪ੍ਰਧਾਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਨੇ ਦੁਕਾਨਦਾਰਾਂ ਦੀਆਂ ਵੱਖ ਵੱਖ ਟਰੇਡ ਯੂਨੀਅਨਾ ਦੇ ਮੁਖੀਆਂ ਨੂੰ ਨਾਲ ਲੈ ਕੇ ਦਰਜਨ ਵਾਰ ਬਕਾਇਦਾ ਮੁਨਿਆਦੀ ਕਰਦਿਆਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਦੀਆਂ ਅਪੀਲਾਂ ਕੀਤੀਆਂ ਤੇ ਹੁਣ ਵੀ ਜੇਕਰ ਦੁਕਾਨ ਆਪਣੀਆਂ ਦੁਕਾਨਾ ਦੇ ਬਾਹਰ ਸਮਾਨ ਨਹੀਂ ਰੱਖਣਗੇ ਤਾਂ ਆਵਾਜਾਈ ਸੁਚਾਰੂ ਢੰਗ ਨਾਲ ਚੱਲਣੀ ਸੁਭਾਵਿਕ ਹੈ।
ਮਨੀਸ਼ ਸਿਸੋਦੀਆਂ ਨੂੂੰ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ‘ਚ 12 ਦਿਨਾਂ ਦਾ ਵਾਧਾ
ਓਮਕਾਰ ਗੋਇਲ ਅਤੇ ਅਸ਼ੋਕ ਗੋਇਲ ਨੇ ਆਖਿਆ ਕਿ ਸ਼ਹਿਰ ਵਿੱਚ ਅੱਧੀ ਦਰਜਨ ਤੋਂ ਜਿਆਦਾ ਵਾਹਨ ਪਾਰਕਿੰਗਾਂ ਹੋਣ ਕਰਕੇ ਹਰ ਵਾਹਨ ਚਾਲਕ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਵਾਹਨ ਪਾਰਕਿੰਗ ਦੇ ਅੰਦਰ ਲਾਉਣ, ਤਾਂ ਜੋ ਆਵਾਜਾਈ ਵਿੱਚ ਅੜਿੱਕਾ ਨਾ ਪਵੇ। ਜਤਿੰਦਰ ਸਿੰਘ ਚੋਪੜਾ ਡੀਐਸਪੀ ਨੇ ਆਖਿਆ ਕਿ ਜੇਕਰ ਦੁਕਾਨਦਾਰਾਂ ਨੇ ਆਵਾਜਾਈ ਵਿੱਚ ਅੜਿੱਕਾ ਪਾਉਣ ਦੀ ਕੌਸ਼ਿਸ਼ ਕੀਤੀ ਅਰਥਾਤ ਆਪਣੀਆਂ ਦੁਕਾਨਾਂ ਦਾ ਸਮਾਨ ਜਿਆਦਾ ਬਾਹਰ ਕੱਢਿਆ ਤਾਂ ਨਗਰ ਕੌਂਸਲ ਦੇ ਸਹਿਯੋਗ ਨਾਲ ਉਕਤ ਸਮਾਨ ਜਬਤ ਕਰ ਲਿਆ ਜਾਵੇਗਾ। ਉਹਨਾਂ ਆਖਿਆ ਕਿ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਫਰੀਦਕੋਟ ਵਲੋਂ ਵੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟੈ?ਰਫਿਕ ਨਿਯਮਾ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਬਕਾਇਦਾ ਹਦਾਇਤਾਂ ਹਨ।
Share the post "ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੋਟਕਪੂਰਾ ਸ਼ਹਿਰ ਦੀ ਆਵਾਜਾਈ ਨੂੰ ਕੀਤਾ ਇਕਪਾਸੜ"