ਥਾਣਾ ਕੋਟਭਾਈ ਪੁਲਿਸ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ; ਦੋਸ਼ੀ ਗ੍ਰਿਫਤਾਰ

Date:

spot_img

Sri Mukatsar Sahib News: ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਥਾਣਾ ਕੋਟਭਾਈ ਦੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ, ਐੱਸ.ਪੀ ਡੀ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕੇਸ ਵਿਚ ਸਰਬਜੀਤ ਮਹੰਤ(38 ਸਾਲ) ਦੀ ਘਰ ਅੰਦਰੋਂ ਲਾਸ਼ ਬਰਾਮਦ ਹੋਈ ਸੀ, ਜਿਸਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਪੁਲਿਸ ਵੱਲੋਂ ਮਿਤੀ 16.04.2026 ਨੂੰ ਮੁਦੱਈ ਮੁਕਦੱਮਾ ਟੇਕ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕੋਟਭਾਈ ਦੇ ਬਿਆਨਾਂ ਉੱਪਰ ਮੁਕਦੱਮਾ ਨੰਬਰ 61 ਅ/ਧ 103 ਬੀਐਨਐਸ ਥਾਣਾ ਕੋਟਭਾਈ ਬਰਖਿਲਾਫ ਨਾ-ਮਲੂਮ ਵਿਅਕਤੀ/ਵਿਅਕਤੀਆ ਦੇ ਦਰਜ ਰਜਿਸਟਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ  ਘੋਰ ਕਲਯੁਗ; ਪੁੱਤ ਤੇ ਨੂੰਹ ਨੇ ਆਪਣੀ ਬਜ਼ੁਰਗ ਮਾਤਾ ਨੂੰ ਸੰਗਲਾਂ ਨਾਲ ਬੰਨ ਕੇ ਘਰ ਬਾਹਰ ਛੱਡਿਆ

ਇਸ ਕੇਸ ਦੀ ਤਫ਼ਤੀਸ ਦੌਰਾਨ ਟੈਕਨੀਕਲ ਅਤੇ ਪੁਲਿਸ ਵੱਲੋਂ ਆਪਣੇ ਸੋਰਸਾਂ ਰਾਹੀਂ ਪਤਾ ਲਗਾਇਆ ਕਿ ਇਹ ਸਰਬਜੀਤ ਮਹੰਤ ਦਾ ਕਤਲ ਗੁਰਮੀਤ ਸਿੰਘ ਉਰਫ ਗੁੱਗ ਵਾਸੀ ਪਿੰਡ ਕੋਟਭਾਈ ਨੇ ਕੀਤਾ ਹੈ।ਜਿਸਤੇ ਕਾਰਵਾਈ ਕਰਦੇ ਹੋਏ ਅੱਜ ਮਿਤੀ 17.04.2026 ਨੂੰ ਵੱਖ-ਵੱਖ ਟੀਮਾ ਗਠਿਤ ਕਰਦੇ ਹੋਏ ਮੁਕਦੱਮਾ ਦੇ ਦੋਸ਼ੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਗੁਰਮੀਤ ਸਿੰਘ ਉਰਫ ਗੁੱਗ ਵੱਲੋ ਸਰਬਜੀਤ ਮਹੰਤ ਦੀਆ ਚੋਰੀ ਕੀਤੀ ਗਈਆ ਕੰਨਾ ਦੀਆ ਵਾਲੀਆ, ਨੱਕ ਦੀ ਵਾਲੀ, ਮੋਬਾਇਲ ਫੋਨ ਅਤੇ ਵਕੂਆ ਸਮੇਂ ਵਰਤਿਆ ਗਿਆ ਹਥਿਆਰ ਬਰਾਮਦ ਕਰਾਉਣ ਬਾਕੀ ਹੈ। ਉਸਦੇ ਖਿਲ਼ਾਫ਼ ਇਸ ਮੁਕੱਦਮਾ ਤੋਂ ਇਲਾਵਾ 01 ਮੁਕੱਦਮਾ (198/2022) ਚੋਰੀ ਦਾ ਦਰਜ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...