ਲੰਬੀ ਪੁਲਿਸ ਨੇ ‘ਕੱਖਾਵਾਲੀ’ ਦੇ ਨਸ਼ਾ ਤਸਕਰ ਹਰਜੀਤ ਸਿੰਘ ਨੂੰ ਕੀਤਾ ‘ਕੱਖੋ ਹੋਲਾ’

0
9

ਸ਼੍ਰੀ ਮੁਕਤਸਰ ਸਾਹਿਬ, 20 ਜਨਵਰੀ : ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਸਖ਼ਤ ਮੁਹਿੰਮ ਤਹਿਤ ਉਨ੍ਹਾਂ ਦੀ ਨਸ਼ਾ ਤਸਕਰੀ ਦੀ ਰਾਸ਼ੀ ਦੇ ਨਾਲ ਬਣਾਈ ਜਾਇਦਾਦ ਨੂੰ ਜਬਤ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਥਾਣਾ ਲੰਬੀ ਦੀ ਪੁਲਿਸ ਨੇ ਵੀ ਇੱਕ ਵੱਡੀ ਕਾਰਵਾਈ ਕਰÇਆਂ ਪਿੰਡ ਕੱਖਾਵਾਲੀ ਦੇ ਕਥਿਤ ਨਸ਼ਾ ਤਸਕਰ ਹਰਜੀਤ ਸਿੰਘ ਵਿਰੁਧ ਵੱਢੀ ਕਾਰਵਾਈ ਕਰਦਿਆਂ ਉਸਦੀ 67 ਲੱਖ ਰੁਪਏ ਦੀ ਜਾਇਦਾਦ ਨੂੰ ਫ਼ਰੀਜ ਕਰ ਦਿੱਤਾ ਹੈ।

ਪੰਜਾਬ ‘ਚ ਅੱਧੀ ਰਾਤ ਨੂੰ ਮੁੜ ਹੋਇਆ ਲੁਟੇਰਿਆਂ ਤੇ ਪੁਲਿਸ ਦੇ ਵਿੱਚ ਮੁਕ਼ਾਬਲਾ

ਇਸ ਸਬੰਧ ਵਿਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਲੰਬੀ ਦੇ ਡੀਐਸਪੀ ਜਸਪਾਲ ਸਿੰਘ ਨੇ ਦਸਿਆ ਕਿ ਥਾਣਾ ਲੰਬੀ ਦੇ ਐਸ.ਐਚ.ਓ ਮਨਿੰਦਰ ਸਿੰਘ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ ਸੀ। ਕਥਿਤ ਤਸਕਰ ਹਰਜੀਤ ਸਿੰਘ, ਜਿਸਦੇ ਉੱਪਰ ਨਸ਼ਾ ਤਸਕਰੀ ਦੇ ਕਈ ਸਾਰੇ ਮੁਕਦਮੇ ਦਰਜ ਹਨ। ਪੁਲਿਸ ਨੇ ਇੱਕ ਕਾਰਵਾਈ ਤੋਂ ਬਾਅਦ ਇਸਦੇ ਵਲੋਂ ਪਿਛਲੇ ਪੰਜ ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਬਣਾਈ ਜਾਇਦਾਦ ਨੂੰ ਫ਼ਰੀਜ ਕਰਨ ਦੇ ਲਈ ਕੇਸ ਦਿੱਲੀ ਸਥਿਤ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ, ਜਿਸਨੇ ਇਸਦੀ ਕਰੀਬ 67 ਲੱਖ ਰੁਪਏ ਦੀ ਜਾਇਦਾਦ ਨੂੰ ਜਬਤ ਕਰਨ ਦੀ ਮੰਨਜੂਰੀ ਦਿੱਤੀ ਹੈ।

ਬਠਿੰਡਾ ਪੁਲਿਸ ਵੱਲੋਂ ਲੋਹੇ ਦੀਆਂ ਪਲੇਟਾਂ ਚੋਰੀ ਕਰਨ ਵਾਲਾ ਗਿਰੋਹ ਕਾਬੂ

ਇਸਤੋਂ ਬਾਅਦ ਹੁਣ ਉਹ ਇਸ ਜਾਇਦਾਦ ਨੂੰ ਨਾਂ ਤਾ ਵੇਚ ਸਕਦਾ ਹੈ ਤੇ ਨਾ ਹੀ ਕਿਸੇ ਰਿਸ਼ਤੇਵਾਰ ਦੇ ਨਾਮ ਤਬਦੀਲ ਕਰਵਾ ਸਕਦਾ ਹੈ। ਡੀਐਸਪੀ ਜਸਪਾਲ ਸਿੰਘ ਨੇ ਇਲਾਕੇ ਦੇ ਨਸ਼ਾ ਤਸਕਰ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਕੰਮ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜਿਉਣ, ਨਹੀਂ ਫ਼ਿਰ ਉਨ੍ਹਾਂ ਵਲੋਂ ਜਿਹੜੀ ਪ੍ਰੋਪਰਟੀ ਨਸ਼ਾ ਤਸਕਰੀ ਕਰਕੇ ਬਣਾਈ ਗਈ ਹੈ, ਇਸੇ ਤਰ੍ਹਾਂ ਹੀ ਉਹ ਜਬਤ ਕੀਤੀ ਜਾਵੇਗੀ।

 

LEAVE A REPLY

Please enter your comment!
Please enter your name here