ਅਹਿਮਦਾਬਾਦ, 18 ਜੂਨ: ਦੇਸ ਦੇ ਨਾਮੀ ਗੈਂਗਸਟਰਾਂ ਵਿਚ ਸ਼ਾਮਲ ਲਾਰੇਂਸ ਬਿਸਨੋਈ ਇੱਕ ਵਾਰ ਮੁੜ ਚਰਚਾ ਦੇ ਵਿਚ ਹੈ। ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਬੰਦ ਬਿਸਨੋਈ ਦੀ ਇੱਕ ਵੀਡੀਓ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਉਹ ਪਾਕਿਸਤਾਨ ਦੇ ਲਾਹੌਰ ਵਿਚ ਇੱਕ ਗੈਂਗਸਟਰ ਦੇ ਨਾਲ ਵੀਡੀਓ ਕਾਲ ਕਰਦਾ ਦਿਖ਼ਾਈ ਦੇ ਰਿਹਾ। ਈਦ ਦੀ ਮੁਬਾਰਕਵਾਦ ਦੇਣ ਲਈ ਕੀਤੀ ਇਹ ਵੀਡੀਓ ਕਾਲ ਤਾਜ਼ੀ ਹੈ ਜਾਂ ਫ਼ਿਰ ਪੁਰਾਣੀ, ਇਸਦੀ ਜਾਂਚ ਸੁਰੱਖਿਆ ਏਜੰਸੀਆਂ ਨੇ ਸ਼ੁਰੂ ਕਰ ਦਿੱਤੀ ਹੈ। ਵਾਈਰਲ ਹੋਈ ਇਸ ਵੀਡੀਓ ਨੂੰ ਲਾਹੌਰ ਦੇ ਸ਼ਾਹਯਾਦ ਭੱਟੀ ਨਾਂ ਦੇ ਨੌਜਵਾਨ ਨੇ ਇਹ ਵੀਡੀਓ ਨੂੰ ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਪਾਇਆ ਦਸਿਆ ਜਾ ਰਿਹਾ।
ਚੋਰੀ ਦਾ ਪਰਚਾ ਦਰਜ਼ ਕਰਨ ਦੀ ਬਜਾਏ ਰਾਜ਼ੀਨਾਮੇ ਲਈ ਦਬਾਅ ਬਣਾਉਣ ਵਾਲੀ ਮਹਿਲਾ ਥਾਣਾ ਮੁਖੀ ਮੁਅੱਤਲ
ਜਿਸਤੋਂ ਬਾਅਦ ਇਹ ਮੀਡੀਆ ਦੇ ਵਿਚ ਆ ਗਈ ਹੈ। ਅਦਾਰਾ ਪੰਜਾਬੀ ਖ਼ਬਰਸਾਰ ਵੀ ਇਸ ਵੀਡੀਓ ਦੇ ਤਾਜ਼ੀ ਜਾਂ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਜਦ ਬਿਸਨੋਈ ਮਸ਼ਹੁੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਬਠਿੰਡਾ ਜੇਲ੍ਹ ’ਚ ਬੰਦ ਸੀ ਤਾਂ ਉਸ ਸਮੇਂ ਵੀ ਲਾਰੇਂਸ ਬਿਸ਼ਨੋਈ ਦੀਆਂ ਇੱਕ ਨਿੱਜੀ ਟੀਵੀ ਚੈਨਲ ਨਾਲ ਦੋ ਇੰਟਰਵਿਊ ਪ੍ਰਕਾਸ਼ਤ ਹੋਈਆਂ ਸਨ, ਜਿਸਦੀ ਜਾਂਚ ਹਾਈਕੋਰਟ ਦੇ ਹੁਕਮਾਂ ’ਤੇ ਕੀਤੀ ਜਾ ਰਹੀ ਹੈ। ਪ੍ਰੰਤੁੂ ਮੁਢਲੀ ਜਾਂਚ ਵਿਚ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊਜ਼ ਪੰਜਾਬ ਦੀ ਕਿਸੇ ਜੇਲ੍ਹ ਵਿਚ ਨਹੀਂ ਹੋਈਆਂ ਹਨ। ਉਸਤੋਂ ਬਾਅਦ ਪਿਛਲੇ ਸਾਲ ਬਿਸ਼ਨੋਈ ਨੂੰ ਇੱਕ ਹੋਰ ਮਾਮਲੇ ਵਿਚ ਗੁਜਰਾਤ ਦੀ ਉਕਤ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਸੀ।
Share the post "ਲਾਰੇਂਸ ਬਿਸਨੋਈ ਮੁੜ ਚਰਚਾ ’ਚ: ਜੇਲ੍ਹ ‘ਚੋਂ ਪਾਕਿਸਤਾਨ ਵਿਚੋਂ ਵੀਡੀਓ ਕਾਲ ਕਰਨ ਦੀ ਚਰਚਾ, ਜਾਂਚ ਸ਼ੁਰੂ"