spot_img
spot_img

ਟੀ ਬੀ ਦਾ ਇਲਾਜ ਅਧੂਰਾ ਛੱਡਣਾ ਬਹੁਤ ਖਤਰਨਾਕ-ਡਾ ਗੁਰਜੀਤ ਸਿੰਘ ਸਿਵਲ ਸਰਜਨ ਬਠਿੰਡਾ

Date:

spot_img

👉ਟੀ ਬੀ ਮੁਕਤ 100 ਦਿਨਾਂ ਮੁਹਿੰਮ ਤਹਿਤ ਜਾਗਰੂਕਤਾ ਵੈਨ ਰਵਾਨਾ
Bathinda News:ਮਾਨਯੌਗ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਵਲ ਸਰਜਨ ਡਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਟੀ ਬੀ ਡਾ ਰੋਜ਼ੀ ਅਗਰਵਾਲ ਦੀ ਅਗਵਾਈ ਵਿੱਚ ਜਿਲ੍ਹਾ ਬਠਿੰਡਾ ਵਿੱਚ ਟੀ ਬੀ ਮੁਕਤ ਭਾਰਤ 100 ਦਿਨਾਂ ਮੁਹਿੰਮ ਤਹਿਤ ਅੱਜ ਟੀ ਬੀ ਜਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਜਾਗਰੂਕਤਾ ਵੈਨ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਰੋਜ਼ੀ ਨੇ ਦੱਸਿਆਂ ਕਿ ਵੈਨ ਵਿੱਚ ਪੋਰਟੇਬਲ ਐਕਸ ਰੇ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਟੀ ਬੀ ਦੀ ਬਿਮਾਰੀ ਅਜਿਹੀ ਲਾਗ ਦੀ ਬਿਮਾਰੀ ਹੈ ਜ਼ੋ ਬਹੁਤ ਜਲਦੀ ਫੈਲਦੀ ਹੈ ਅਤੇ ਕਿਸੇ ਨੂੰ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ  USA ਤੋਂ Deport ਹੋਕੇ ਆਏ ਪ੍ਰਵਾਸੀਆਂ ‘ਤੇ ਬੋਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ

ਜੇਕਰ ਦੋ ਹਫਤਿਆ ਤੋ ਵੱਧ ਲਗਾਤਾਰ ਖਾਂਸੀ, ਬੁਖਾਰ, ਭਾਰ ਘੱਟਣਾ, ਭੁੱਖ ਨਾ ਲੱਗਣੀ, ਵਰਗੇ ਲੱਛਣ ਆਉਣ ਤਾ ਆਪਣਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਡਾਟਸ ਪ੍ਰਣਾਲੀ ਨਾਲ ਟੀ ਬੀ ਦਾ ਇਲਾਜ ਸਿਹਤ ਵਿਭਾਗ ਵੱਲੋ ਬਿਲਕੁਲ ਮੁਫਤ ਕੀਤਾ ਜਾਦਾ ਹੈ।ਸਿਵਲ ਸਰਜਨ ਡਾ ਗੁਰਜੀਤ ਸਿੰਘ ਦੁਆਰਾ ਟੀ ਬੀ ਦੇ ਮਰੀਜਾਂ ਨੂੰ ਅਪੀਲ ਕੀਤੀ ਕਿ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ, ਕਿਉਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਦਾ ਹੈ ਅਤੇ ਖਤਰਨਾਕ ਟੀ ਬੀ ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦੇ ਇਲਾਜ ਲਈ ਜਿਆਦਾ ਸਮਾ ਦਵਾਈ ਖਾਣੀ ਪੈਦੀ ਹੈ। ਟੀ ਬੀ ਦੇ ਮਰੀਜ ਨੂੰ ਖੁਰਾਕ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ Congress ਦੇ ਚੋਟੀ ਦੇ ਆਗੂ ਦੇ ਘਰ ਤੜਕਸਾਰ ‘ CBI ’ ਦੀ ਰੇਡ

ਜਿਲ੍ਹਾ ਟੀ ਬੀ ਅਫਸਰ ਡਾ ਰੋਜ਼ੀ ਅਗਰਵਾਲ ਨੇ ਦੱਸਿਆ ਕਿ ਅੱਜ ਇਹ ਵੈਨ ਸੈਟਰਲ ਜੇਲ੍ਹ ਬਠਿੰਡਾ ਵਿਖੇ ਟੀ ਬੀ ਦੇ ਸ਼ੱਕੀ ਵਿਅਕਤੀਆ ਦੀ ਸਕਰੀਨਿੰਗ ਕਰੇਗੀ ਅਤੇ ਅਕਸ ਰੇ ਆਦਿ ਮੌਕੇ ਤੇ ਹੋਣਗੇ ਤਾ ਜ਼ੋ ਸਮੇ ਟੀ ਬੀ ਤੋ ਗ੍ਰਸਤ ਵਿਅਕਤੀਆਂ ਦਾ ਇਲਾਜ ਜਲਦੀ ਸੁਰੂ ਹੋ ਸਕੇ। ਇਸ ਵੈਨ ਨੂੰ ਰਵਾਨਾ ਕਰਨ ਸਮੇ ਡਾ ਰਮਨ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਡਾ ਊਸਾ ਗੋਇਲ ਜਿਲ੍ਹਾ ਸਿਹਤ ਅਫਸਰ, ਸਹਾਇਕ ਸਿਵਲ ਸਰਜਨ ਡਾ ਅਨੁਪਮਾ, ਜਿਲ੍ਹਾ ਟੀਕਾਕਰਨ ਅਫਸਰ ਡਾ ਮਿਨਾਕਿਸ਼ੀ, ਜਿਲ੍ਹਾ ਟੀ ਬੀ ਅਫਸਰ ਡਾ ਰੋਜੀ ਅਗਰਵਾਲ, ਡਾ ਕਰਮਜੀਤ ਕੌਰ ਧਾਲੀਵਾਲ ਮੈਡੀਕਲ ਅਫਸਰ ਟੀ ਬੀ,ਗਗਨਦੀਪ ਸਿੰਘ ਭੁੱਲਰ ਬੀ ਈ ਈ ਹਰੀਸ਼ ਜਿੰਦਲ ਟੀ ਬੀ ਸੁਪਰਵਾਈਜਰ ਅਤੇ ਸਮੂਹ ਟੀ ਬੀ ਬਰਾਂਚ ਦਾ ਸਟਾਫ ਹਾਜ਼ਰ ਸੀ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ‘ਚ ਹੰਗਾਮਾ, ਸਦਨ ਹੋਇਆ ਮੁਲਤਵੀ

Chandigarh News: ਸੋਮਵਾਰ ਨੂੰ ਅੱਜ ਇੱਥੇ ਸ਼ੁਰੂ ਹੋਏ ਪੰਜਾਬ...

PUNJAB BJP ਵੱਲੋਂ ਨਵੀਂ ਟੀਮ ਦਾ ਐਲਾਨ, ਦੇਖੋ ਲਿਸਟ

Punjab News: Punjab Bjp ਦੇ ਨਵਨਿਯੁਕਤ ਪ੍ਰਧਾਨ ਕੇਵਲ ਸਿੰਘ...

Canada ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ; ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲੀ

Canada News: Canada 'ਚ ਆਪਣੇ ਚੰਗੇ ਭਵਿੱਖ ਦੇ ਲਈ...