Asylum ਅਪਲਾਈ ਕਰਨ ਗਿਆ ਨੌਜਵਾਨ ਪੁਲਿਸ ਨੇ ਚੁੱਕ ਕੇ ਕਰਤਾ ਡਿਪੋਰਟ

0
321

ਹਰਿਆਣਾ: ਡੌਕੀਂ ਲੱਗਾ ਕੇ ਅਮਰੀਕਾ ਪਹੁੰਚੇ ਇਸ ਨੌਜਵਾਨ ਨੇ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਅਮਰੀਕਾ ਦੇ ਕੈਲੀਫੋਰਨੀਆਂ ਦੇ ਵਿਚ ਰਹਿੰਦਾ ਸੀ। ਉਹ ਤਕਰੀਬਨ 6 ਮਹੀਨੇ ਪਹਿਲੇ ਹੀ ਅਮਰੀਕਾ ਪਹੁੰਚੀਆਂ ਸੀ। ਨੌਜਵਾਨ ਨੇ ਦੱਸਿਆ ਕਿ ਮੈਕਸੀਕੋ ਬਾਰਡਰ ਟੱਪਦਿਆਂ ਹੀ ਪੁਲਿਸ ਵੱਲੋਂ ਉਸ ਨੂੰ 4 ਦਿਨ ਕੈਂਪ ‘ਚ ਰੱਖਿਆ ਗਿਆ ਸੀ ਤੇ ਬਾਅਦ ਵਿਚ ਉਸ ਕੈਂਪ ਤੋਂ ਨਿਕਲਣ ਤੋਂ ਬਾਅਦ Asylum ਅਪਲਾਈ ਕੀਤਾ।

ਪਰ ਅਮਰੀਕੀ ਅਦਾਲਤ ਵੱਲੋਂ ਇਸ ਨੌਜਵਾਨ ਵੱਲੋਂ ਦਾਖਲ ਕੀਤੀ ਗਈ Asylum ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪਰ ਨੌਜਵਾਨ ਵੱਲੋਂ ਅਦਾਲਤ ਦੇ ਫ਼ੈਸਲੇ ਨੂੰ ਚਣੌਤੀ ਦਿੱਤੀ ਗਈ ਤੇ ਉਸ ਨੂੰ ਅੱਗਲਾ ਸਮਾਂ 20 ਨਵੰਬਰ ਦਾ ਦਿੱਤਾ ਗਿਆ। ਜਦੋਂ ਨੌਜਵਾਨ 20 ਨਵੰਬਰ ਨੂੰ ਅਦਾਲਤ ਪਹਹੁੰਚੀਆਂ ਤਾਂ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ 72 ਦਿਨ ਜੇਲ੍ਹ ਦੇ ਅੰਦਰ ਰੱਖ ਕੇ ਵਾਪਿਸ ਭਾਰਤ ਡਿਪੋਰਟ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here