ਮਾਨਸਾ: ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਦੌਰਾਨ ਬਲਕੌਰ ਸਿੰਘ ਵੱਲੋਂ ਇਕ ਚਿੱਠੀ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸੌਂਪੀ ਜਾਂਦੀ ਹੈ। ਇਸ ਚਿੱਠੀ ਵਿਚ 9 ਤਰ੍ਹਾਂ ਦੇ ਸਵਾਲ ਪੁਛੇ ਗਏ ਹਨ ਜਿਸ ਵਿਚ ਮੂਸੇਵਾਲਾ ਦੀ ਸਕਿਊਰਟੀ ਕਿਸ ਨੇ ਘਟਾਈ ‘ਤੇ ਇਹ ਰਿਪੋਰਟ ਕਿਸ ਨੇ ਲੀਕ ਕੀਤੀ, 23 ਮਹੀਨੀਆਂ ਬਾਅਦ ਵੀ ਮੂਸੇਵਾਲਾ ਦੇ ਕਤਲ ਕੇਸ ਵਿਚ ਚਾਰਜ ਫਰੇਮ ਨਾ ਹੋਣਾ, ਸੈਂਕੜੇ ਅਪਰਾਧਾਂ ਵਿਚ ਸ਼ਾਮਲ ਗੈਂਗਸਟਰਾਂ ਨੂੰ ਭਾਰਤ ਸਰਕਾਰ ਵੱਲੋਂ ਹੀਰੋ ਦੀ ਤਰ੍ਹਾਂ ਪੇਸ਼ ਕਰਨਾ, ਮੂਸੇਵਾਲਾ ਕੇਸ ‘ਚ ਬਣੀ SIT ਨੂੰ ਕੁਝ ਨਾਂਅ ਸਬੂਤ ਦੇ ਆਧਾਰ ‘ਤੇ ਦਿੱਤੇ ਸੀ ਉਸ ਨੂੰ ਜਾਂਚ ‘ਚ ਸ਼ਾਮਲ ਨਾ ਕਰਨਾ, ਕੇਸ ਵਿਚ ਨਾਮਜ਼ਰ ਦੋਸ਼ੀਆਂ ਕੋਲੋ ਮੋਬਾਇਲ ਫੋਨ ਬਰਾਮਦ ਹੋਣਾ, ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹਾਂ ਤੋਂ ਇੰਟਰਵੀਊ ਦੇਣਾ, ਪੱਤਰਕਾਰ ਜਗਵਿੰਦਰ ਪਟਿਆਲ ਦਾ ਪੁਲਿਸ ਵੱਲੋਂ ਬਿਆਨ ਨਾ ਦਰਜ ਕਰਵਾਉਣਾ, CM ਮਾਨ ਨੇ 2 ਦਸੰਬਰ 2022 ਨੂੰ ਕਿਹਾ ਸੀ ਕਿ ਅਸੀ ਗੈਂਗਸਟਰ ਗੋਲਡੀ ਬਰਾੜ ਨੂੰ ਫੜ ਲਿਆ ਹੈ ਉਸ ਖ਼ਬਰ ਦਾ ਕੋਈ ਸਿੱਟਾ ਨਹੀਂ ਨਿਕਲਣਾ, ਪੰਜਾਬ ਵਿਚ ਗੈਂਗਸਟਰਵਾਦ ਖਿਲਾਫ਼ ਕਾਨੂੰਨ ਬਣਾਉਣਾ ਇਸ ਤਰ੍ਹਾਂ ਦੇ ਕੁਝ ਸਵਾਲ ਬਲਕੌਰ ਸਿੰਘ ਵੱਲੋਂ ਪੁੱਛੇ ਗਏ ਹਨ। ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਪੰਜਾਬ ਦਾ ਬਹੁਤ ਵੱਡਾ ਮੁੱਦਾ ਹੈ ‘ਤੇ ਅਸੀ ਚਾਹੁੰਦੇ ਹਾਂ ਕਿ ਇਨ੍ਹਾਂ ਮੁੱਦਿਆਂ ਨੂੰ ਸਰਕਾਰ ਸਾਹਮਣੇ ਚੁੱਕਣਾ ਚਾਹੀਦਾ ਹੈ।
ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੌਂਪੀ ਚਿੱਠੀ
20 Views