ਲੋਕ ਰੰਗ ਮੰਚ ਵੱਲੋਂ ਕਾਮੇਡੀ ਨਾਟਕ “Return Back – ਬੋਲਾਂਗੇ ਸੱਚ” ਦਾ ਸਫਲ ਮੰਚਨ

Date:

spot_img

Bathinda News: ਲੋਕ ਸਾਹਿਤ, ਸੱਭਿਆਚਾਰ ਅਤੇ ਕਲਾ ਨੂੰ ਸਮਰਪਿਤ ਸੰਸਥਾ ਲੋਕ ਰੰਗ ਮੰਚ (ਰਜਿ.) ਬਠਿੰਡਾ ਵੱਲੋਂ ਬੀਤੀ ਸ਼ਾਮ ਸ਼ਨੀਵਾਰ, 19 ਸਤੰਬਰ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ, ਵਿਖੇ ਲਾਈਵ ਕਾਮੇਡੀ ਨਾਟਕ “Return Back – ਬੋਲਾਂਗੇ ਸੱਚ” ਦਾ ਸਫਲ ਮੰਚਨ ਕੀਤਾ ਗਿਆ।ਨਾਟਕ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦਿੱਤਾ। ਦਰਸ਼ਕਾਂ ਨੇ ਖਚਾਖਚ ਭਰੇ ਹਾਲ ਵਿੱਚ ਨਾਟਕ ਦਾ ਭਰਵਾਂ ਆਨੰਦ ਮਾਣਿਆ ਅਤੇ ਕਲਾਕਾਰਾਂ ਦੀ ਖੂਬ ਸ਼ਲਾਘਾ ਕੀਤੀ। ਇਹ ਨਾਟਕ ਕੇਵਲ ਹਾਸਾ ਹੀ ਨਹੀਂ ਸਗੋਂ ਸਮਾਜ ਦੀਆਂ ਸੱਚਾਈਆਂ ਤੇ ਵੀ ਚੋਟ ਕਰਦਾ ਹੈ। ਇਸ ਵਿੱਚ ਖਾਸ ਤੌਰ ਤੇ ਪੰਜਾਬ ਤੋਂ ਵਿਦੇਸ਼ ਗਏ ਧੀਆਂ-ਪੁੱਤਾਂ ਦੁਆਰਾ ਆਪਣੇ ਮਾਪਿਆਂ ਨੂੰ ਪੰਜਾਬ ਵਿੱਚ ਇਕੱਲੇ ਛੱਡ ਦੇਣ ਦੇ ਵਿਸ਼ੇ, ਨੂੰਹ -ਸੱਸ ਦੀਆਂ ਨੋਕ -ਝੋਕ ਦੀਆਂ ਗੱਲਾਂ, ਮੋਬਾਇਲ ਫੋਨਾਂ ਦੀ ਜਿਆਦਾ ਵਰਤੋਂ, ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ, ਆਦਿ ਵਿਸ਼ਿਆਂ ਨੂੰ ਛੋਹਿਆ ਗਿਆ।ਸ਼ਹਿਰ ਦੀਆਂ ਕਈ ਉਘੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਹੀਆਂ।

ਇਹ ਵੀ ਪੜ੍ਹੋ ਸੇਵਾ ਸੰਕਲਪ ਅਭਿਆਨ ਰਾਹੀਂ ਵਾਂਝਿਆਂ ਤੱਕ ਪਹੁੰਚਾਇਆ ਜਾ ਰਿਹਾ ਯੋਜਨਾਵਾਂ ਦਾ ਲਾਭ – ਕੈਬਨਿਟ ਮੰਤਰੀ ਰਣਬੀਰ ਗੰਗਵਾ

ਇਸ ਮੌਕੇ ਪੰਜਾਬੀ ਰੰਗਮੰਚ ਅਤੇ ਫਿਲਮ ਜਗਤ ਦੀਆਂ ਨਾਮਵਰ ਹਸਤੀਆਂ ਮਲਕੀਤ ਰੌਣੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ, ਭੁਪਿੰਦਰ ਬਰਨਾਲਾ, ਇਮਰਾਨ ਸੇਖ, ਜਸ਼ਨ ਹੀਰ ਅਤੇ ਵੀਰਪਾਲ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਦਰਸ਼ਕ ਹੁੰਮ-ਹੁਮਾ ਕੇ ਇਸ ਨਾਟਕ ਦਾ ਆਨੰਦ ਮਾਨਣ ਪਹੁੰਚੇ। ਇੱਥੇ ਹੀ ਜ਼ਿਕਰਯੋਗ ਹੈ ਕਿ ਇੱਥੇ ਇਸ ਨਾਟਕ ਦਾ ਇਹ ਪਹਿਲਾ ਮੰਚਨ ਸੀ ਅਤੇ 20 ਸਤੰਬਰ ਨੂੰ ਫਾਜ਼ਿਲਕਾ ਵਿਖੇ ਇਸ ਨਾਟਕ ਦਾ ਅਗਲਾ ਮੰਚਨ ਲੋਕ ਰੰਗ ਮੰਚ ਬਠਿੰਡਾ ਵੱਲੋਂ ਰੱਖਿਆ ਗਿਆ। ਇਸ ਤੋਂ ਬਾਅਦ ਇਸ ਨਾਟਕ ਦਾ ਮੰਚਨ ਵਿਦੇਸ਼ ਵੀ ਧਰਤੀ ਤੇ ਵੀ ਹੋਣ ਜਾ ਰਿਹਾ ਹੈ। ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਗੁਰਿੰਦਰ ਸਿੰਘ ਬਰਾੜ ਤੇ ਸ਼ੇਰ ਸਿੰਘ ਢਿੱਲੋਂ ਹੁਰਾਂ ਨੇ ਦੱਸਿਆ ਕਿ ਲੋਕ ਰੰਗ ਮੰਚ ਬਠਿੰਡਾ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਇਸ ਸਫਲ ਪ੍ਰੋਗਰਾਮ ਲਈ ਸਹਿਯੋਗੀ ਸੰਸਥਾਵਾਂ ਸਾਗਾ ਗਰੁੱਪ , ਅਰੋੜਾ ਕਲਾਸਜ਼ ਅਤੇ ਐਸ.ਬੀ.ਆਈ. ਬੈਂਕ, ਤੋ ਇਲਾਵਾ ਬ੍ਰਿਲਜ਼ ਇੰਸਟੀਚਿਊਟ, ਮਾਲਵਾ ਕਾਲਜ, ਡਾ. ਹੋਮਜ਼ ਅਕੈਡਮੀ ਆਦਿ ਦਾ ਵਿਸ਼ੇਸ਼ ਧੰਨਵਾਦ ਕੀਤਾ। ਅੰਤ ਵਿੱਚ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img
spot_img

Share post:

Popular

More like this
Related

केंद्रीय गृह मंत्री ने अंबाला में किया आजादी की पहली लड़ाई के शहीद स्मारक का उद्घाटन

👉1260 करोड़ रुपये की लागत के नेशनल हाईवे-152G जलबेहड़ा—शाहबाद...

Ex CM Channi ਦੇ ਨਜ਼ਦੀਕੀ Ex MLA ਵਿਰੁਧ ਪੁਲਿਸ ਵੱਲੋਂ ਪਰਚਾ ਦਰਜ਼, ਜਾਣੋਂ ਮਾਮਲਾ…

Chandigarh News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ...