ਬਠਿੰਡਾ, 1 ਜਨਵਰੀ (ਸੁਖਜਿੰਦਰ ਮਾਨ) : ਲੈਫਟੀਨੈਂਟ ਜਨਰਲ ਨਗੇਂਦਰ ਸਿੰਘ ਨੇ ਸੋਮਵਾਰ ਨੂੰ ਨਵੇਂ ਸਾਲ ਮੌਕੇ 34ਵੇਂ ਜਨਰਲ ਅਫਸਰ ਕਮਾਂਡਿੰਗ ਵਜੋਂ ਚੇਤਕ ਕੋਰ ਦੀ ਕਮਾਂਡ ਸੰਭਾਲ ਲਈ ਹੈ। ਕੱਲ੍ਹ 31 ਦਸੰਬਰ 2023 ਨੂੰ ਲੈਫਟੀਨੈਂਟ ਜਨਰਲ ਸੰਜੀਵ ਰਾਏ, ਇੱਕ ਸਾਲ ਤੋਂ ਵੱਧ ਦੇ ਸਫਲ ਕਾਰਜਕਾਲ ਤੋਂ ਬਾਅਦ,ਚੇਤਕ ਕੋਰ ਤੋਂ ਸੇਵਾਮੁਕਤ ਹੋਏ ਸਨ। ਲੈਫਟੀਨੈਂਟ ਜਨਰਲ ਨਗੇਂਦਰ ਸਿੰਘ 1989 ਵਿੱਚ ਪੰਜਾਬ ਰੈਜੀਮੈਂਟ ਵਿੱਚ ਬਤੌਰ ਅਫਸਰ ਸ਼ਾਮਲ ਹੋਏ। ਉਨ੍ਹਾਂ ਨੇ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਅਤੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵੈਲਿੰਗਟਨ ਅਤੇ ਨੈਸ਼ਨਲ ਡਿਫੈਂਸ ਕਾਲਜ ਨਵੀਂ ਦਿੱਲੀ ਵਿੱਚ ਇੱਕ ਕੈਡੇਟ ਵਜੋਂ ਉੱਨਤ ਫੌਜੀ ਸਿਖਲਾਈ ਪ੍ਰਾਪਤ ਕੀਤੀ।
ਬਠਿੰਡਾ ਏਮਜ਼ ’ਚ ਵਿਟਰੀਓ-ਰੇਟੀਨਾ ਦੇ ਖੇਤਰ ਵਿੱਚ ਸਰਜੀਕਲ ਸੇਵਾਵਾਂ ਦੀ ਹੋਈ ਸ਼ੁਰੂਆਤ
ਜਨਰਲ ਅਫਸਰ ਨੂੰ ਦੇਸ਼ ਦੀਆਂ ਸਾਰੀਆਂ ਸਰਹੱਦਾਂ ’ਤੇ ਚੁਣੌਤੀਪੂਰਨ ਮਾਹੌਲ ਵਿਚ ਕੰਮ ਕਰਨ ਦਾ ਤਜਰਬਾ ਹੈ। ਆਪਣੇ ਫੌਜੀ ਕੈਰੀਅਰ ਦੌਰਾਨ, ਉਨ੍ਹਾਂ ਨੂੰ ਬਹੁਤ ਸਾਰੇ ਫੌਜੀ ਪੁਰਸਕਾਰਾਂ ਅਤੇ ਸਨਮਾਨਾਂ ਜਿਵੇਂ ਕਿ ਅਤਿ ਵਿਸ਼ਿਸ਼ਟ ਸੇਵਾ ਮੈਡਲ, ਯੁੱਧ ਸੇਵਾ ਮੈਡਲ ਅਤੇ ਸੈਨਾ ਮੈਡਲ (ਵੀਰਤਾ) ਨਾਲ ਵੀ ਸਨਮਾਨਿਤ ਕੀਤਾ ਗਿਆ।ਚੇਤਕ ਕੋਰ ਦੀ ਕਮਾਂਡ ਸੰਭਾਲਣ ਤੋਂ ਬਾਅਦ ਜਨਰਲ ਅਫਸਰ ਕਮਾਂਡਿੰਗ ਨੇ ਚੇਤਕ ਕੋਰ ਦੇ ਸਾਰੇ ਸੈਨਿਕਾਂ, ਉਨ੍ਹਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੋਰ ਕਮਾਂਡਰ ਨੇ ਹਾਜ਼ਰ ਸੈਨਿਕਾਂ ਨੂੰ ਭਾਰਤੀ ਫੌਜ ਦੀਆਂ ਉੱਚ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।
Share the post "ਲੈਫਟੀਨੈਂਟ ਜਨਰਲ ਨਗੇਂਦਰ ਸਿੰਘ ਨੇ ਚੇਤਕ ਕੋਰ ਦੇ ਨਵੇਂ ਕਮਾਂਡਰ ਦੀ ਕਮਾਨ ਸੰਭਾਲੀ"