ਵਿਆਹ ਦੀਆਂ ਖੁਸ਼ੀਆਂ ‘ ਚ ਮਾਤਮ: ਕੰਧ ਡਿੱਗਣ ਕਾਰਨ ਪੰਜ ਔਰਤਾਂ ਤੇ ਦੋ ਬੱਚਿਆਂ ਦੀ ਹੋਈ ਮੌਤ

Date:

spot_img

ਲਖਨਊ, 9 ਦਸੰਬਰ: ਸੂਬੇ ਦੇ ਮਹੂਆ ਇਲਾਕੇ ਵਿੱਚ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਮਾਤਮ ਛਾ ਗਿਆ ਜਦ ਹਲਦੀ ਦੀ ਰਸਮ ਮੌਕੇ ਕੰਧ ਡਿੱਗਣ ਕਾਰਨ ਪੰਜ ਔਰਤਾਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ। ਇਸਤੋਂ ਇਲਾਵਾ ਕਈ ਹੋਰ ਜ਼ਖ਼ਮੀ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਮੁਤਾਬਿਕ ਹਲਦੀ ਦੀ ਰਸਮ ਨਿਭਾਉਣ ਸਮੇਂ ਪਰਵਾਰ ਵਿੱਚ ਖੁਸ਼ੀ ਮਨਾਈ ਜਾ ਰਹੀ ਸੀ ਤੇ ਇਸ ਮੌਕੇ ਬੈਂਡ ਵਾਜਿਆਂ ਵਾਲੇ ਅੱਗੇ ਅੱਗੇ ਚੱਲ ਰਹੇ ਸਨ।

 

ਇਸ ਦੌਰਾਨ ਜਦ ਵਿਆਹ ਵਾਲਾ ਮੇਲ ਇਕ ਗਲੀ ਵਿਚੋਂ ਟੱਪ ਰਿਹਾ ਸੀ ਤਾਂ ਗਲੀ ਦੀ ਕੰਧ ਅਚਾਨਕ ਡਿੱਗ ਪਈ ਜਿਸਦੇ ਨਾਲ ਪੰਜ ਔਰਤਾਂ ਅਤੇ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਸਾਰੀ ਘਟਨਾ ਵਿਆਹ ਵੇਲੇ ਬਣਾਈ ਜਾ ਰਹੀ ਵੀਡੀਓ ਵਿੱਚ ਕੈਦ ਹੋ ਗਈ। ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੇ ਸਿਆਸੀ ਆਗੂ ਪਰਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਹਨ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

spot_img
spot_img

Share post:

Popular

More like this
Related