ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ;ਪੋਲਿੰਗ ਸਟਾਫ ਦੀ ਦੂਜੀ ਸਿਖਲਾਈ ਆਯੋਜਿਤ; ਪੀ.ਆਰ.ਓ ਅਤੇ ਏ.ਪੀ.ਆਰ.ਓ ਨੇ ਸਿਖਲਾਈ ਦਿੱਤੀ

0
173

Ludhiana News:ਪ੍ਰੀਜ਼ਾਈਡਿੰਗ ਅਫਸਰਾਂ (ਪੀ.ਆਰ.ਓ), ਸਹਾਇਕ ਪ੍ਰੀਜ਼ਾਈਡਿੰਗ ਅਫਸਰਾਂ (ਏ.ਪੀ.ਆਰ.ਓ) ਅਤੇ ਪੋਲਿੰਗ ਅਫਸਰ (ਪੀ.ਓ) ਲਈ ਦੂਜਾ ਸਿਖਲਾਈ ਸੈਸ਼ਨ ਵੀਰਵਾਰ ਨੂੰ ਸਿਵਲ ਲਾਈਨਜ਼ ਦੇ ਖਾਲਸਾ ਕਾਲਜ (ਲੜਕੀਆਂ) ਵਿੱਚ ਆਯੋਜਿਤ ਕੀਤਾ ਗਿਆ।ਜਨਰਲ ਆਬਜ਼ਰਵਰ ਰਾਜੀਵ ਕੁਮਾਰ ਆਈ.ਏ.ਐਸ ਇਸ ਮੌਕੇ ’ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਭਾਗੀਦਾਰਾਂ ਨੂੰ ਸੰਬੋਧਨ ਵੀ ਕੀਤਾ।ਸਿਖਲਾਈ ਪ੍ਰੋਗਰਾਮ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਈ.ਵੀ.ਐਮ ਦੀ ਵਰਤੋਂ ਬਾਰੇ ਉਨ੍ਹਾਂ ਦੀ ਭੂਮਿਕਾ/ਕਰਤੱਵਾਂ ਨਾਲ ਸਬੰਧਤ ਸਿਖਲਾਈ ਦਿੱਤੀ ਗਈ।

ਇਹ ਵੀ ਪੜ੍ਹੋ  ਅਹਿਮਦਾਬਾਦ ਜਹਾਜ਼ ਹਾਦਸਾ; 1 ਕਿਸਮਤ ਵਾਲਾ ਯਾਤਰੀ ‘ਜਿੰਦਾ’ ਮਿਲਿਆ, 210 ਯਾਤਰੀਆਂ ਦੀਆਂ ਲਾ+ਸ਼ਾਂ ਬਰਾਮਦ

ਉਨ੍ਹਾਂ ਨੂੰ ਨਿਰਧਾਰਤ ਫਾਰਮਾਂ ਰਾਹੀਂ ਸਹੀ ਅਤੇ ਢੁਕਵੀਂ ਰਿਪੋਰਟਿੰਗ ਬਾਰੇ ਵੀ ਮਾਰਗਦਰਸ਼ਨ ਕੀਤਾ ਗਿਆ।ਈ.ਵੀ.ਐਮ ’ਤੇ ਮੌਕ ਡਰਿੱਲ ਦੌਰਾਨ ਵਿਅਕਤੀਗਤ ਅਧਿਕਾਰੀਆਂ ਨੇ ਡਮੀ ਉਮੀਦਵਾਰਾਂ ਲਈ ਈ.ਵੀ.ਐਮ ਵਿੱਚ ਬੇਤਰਤੀਬ ਆਧਾਰ ’ਤੇ ਵੋਟਾਂ ਪਾਈਆਂ। ਮੌਕ ਵੋਟਿੰਗ ਪੂਰੀ ਹੋਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਨਿੱਜੀ ਤੌਰ ’ਤੇ ਪਾਈਆਂ ਗਈਆਂ ਵੋਟਾਂ ਦੇ ਦਸਤੀ ਰਿਕਾਰਡ ਨੂੰ ਕੰਟਰੋਲ ਯੂਨਿਟ ਦੇ ਇਲੈਕਟਰਾਨਿਕ ਨਤੀਜੇ ਨਾਲ ਜੋੜਿਆ ਅਤੇ ਇਸ ਤੋਂ ਬਾਅਦ ਕੰਟਰੋਲ ਯੂਨਿਟ ਤੋਂ ਇਲੈਕਟਰਾਨਿਕ ਨਤੀਜਾ ਸਬੰਧਤ ਵੀ.ਵੀ ਪੈਟ ਸਲਿੱਪਾਂ ਦੀ ਗਿਣਤੀ ਨਾਲ ਜੋੜਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here