Ludhiana ਦੇ ਪ੍ਰਸਿੱਧ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਤੇ ਕਮਲਜੀਤ ਸਿੰਘ ਕੜਵੱਲ ਮੁੜ ਹੋਏ ਇਕੱਠੇ

Date:

spot_img

👉ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਲੁਧਿਆਣਾ ਵਿਖੇ ਅਰਦਾਸ ਕਰਕੇ ਭੁੱਲਾਂ ਬਖਸਾਈਆਂ
Ludhiana News: Ludhiana ਦੇ ਪ੍ਰਸਿੱਧ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵੱਲ ਮੁੜ ਇਕੱਠੇ ਹੋ ਗਏ ਹਨ। ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿਚ ਇੱਕ ਦੂਜੇ ਦੇ ਵਿਰੁਧ ਤਿੱਖੇ ਸਿਆਸੀ ਤੇ ਨਿੱਜੀ ਹਮਲੇ ਕਰ ਰਹੇ ਦੋਨਾਂ ਆਗੂਆਂ ਨੇ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼੍ਰੀ ਆਲਮਗੀਰ ਸਾਹਿਬ ਵਿਖੇ ਅਰਦਾਸ ਕਰਕੇ ਭੁੱਲਾਂ ਬਖ਼ਸਾਈਆਂ। ਇਸ ਦੌਰਾਨ ਇੱਕ ਦੂਜੇ ਨੂੰ ਗਲੇ ਲਗਾਇਆ ਅਤੇ ਆਪਣੇ ਸਾਰੇ ਮਤਭੇਦਾਂ ਦੇ ਅੰਤ ਦਾ ਐਲਾਨ ਕੀਤਾ। ਇਸ ਮੌਕੇ ਦੋਨਾਂ ਆਗੂਆਂ ਦੇ ਸਮਰਥਕਾਂ ਦੀ ਵੱਡੀ ਭੀੜ ਤੋਂ ਇਲਾਵਾ ਮੀਡੀਆ ਵੀ ਇਕੱਤਰ ਹੋਇਆ ਸੀ।

ਇਹ ਵੀ ਪੜ੍ਹੋ 👉ਵੱਡੀ ਖ਼ਬਰ; ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਮੋਦੀ ਸਰਕਾਰ ਨੇ ਦਿੱਤੀ ਵੱਡੀ ਜਿੰਮੇਵਾਰੀ

ਜਿਕਰਯੋਗ ਹੈ ਕਿ ਕਿਸੇ ਸਮੇਂ ਇੱਕ ਭਾਂਡੇ ਵਿਚ ਇਕੱਠੇ ਰੋਟੀ ਖਾਣ ਵਾਲੇ ਬੈਂਸ ਤੇ ਕੜਵੱਲ ਦੀ ਜੋੜੀ ਲੁਧਿਆਣਾ ਵਿਚ ਮਸ਼ਹੂਰ ਸੀ। ਪ੍ਰੰਤੂ ਪਿਛਲੇ ਲਗਭਗ ਡੇਢ ਤੋਂ ਦੋ ਸਾਲਾਂ ਤੋਂ ਦੋਨਾਂ ਵਿਚਕਾਰ ਮਨ-ਮਟਾਵ ਸ਼ੁਰੂ ਹੋ ਗਿਆ ਸੀ, ਜੋ ਹੁਣ ਸਮੇਂ ਦੇ ਨਾਲ ਨਿੱਜੀ ਹਮਲਿਆਂ ਤੱਕ ਵਧ ਚੁੱਕਾ ਸੀ। ਜਿਸ ਕਾਰਨ ਇੱਕ ਪਾਰਟੀ ਵਿਚ ਦੋਨਾਂ ਦੇ ਇਕੱਠਿਆਂ ਰਹਿਣ ਦੇ ਬਾਵਜੂਦ ਹਰ ਦਿਨ ਦੋਨਾਂ ਵੱਲੋਂ ਇੱਕ-ਦੂਜੇ ਵਿਰੁਧ ਨਿੱਜੀ ਨਿਸ਼ਾਨੇ ਵਿੰਨ੍ਹੇਂ ਜਾ ਰਹੇ ਸਨ। ਗੌਰਤਲਬ ਹੈ ਕਿ ਸਿਰਮਜੀਤ ਸਿੰਘ ਬੈਂਸ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਮਲਜੀਤ ਸਿੰਘ ਕੜਵੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੱਟੜ ਸਮਰਥਕ ਬਣੇ ਹੋਏ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने स्वीडन दौरे के दूसरे दिन कई निवेशकों से की सीधी मुलाकात

👉शहरी विकास के साथ जीवन की गुणवत्ता और सार्वजनिक...

CM Nayab Singh Saini ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

इंडो-स्वीडन इनोवेशन डे पर उपस्थित होना सम्मान और प्रसन्नता...

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...