Maharashtra News CM: ਪੈਲੇਸ ਬੁੱਕ, ਬਰਾਤੀ ਤਿਆਰ ਪਰ ਲਾੜੇ ਦੀ ਖ਼ੋਜ ਜਾਰੀ!

0
70

👉ਭਾਜਪਾ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਲਈ ਬਜਿੱਦ, ਕਾਰਜ਼ਕਾਰੀ ਮੁੱਖ ਮੰਤਰੀ ਸ਼ਿੰਦੇ ਗ੍ਰਹਿ ਵਿਭਾਗ ਲਈ ਅੜਿਆ
ਮੁੰਬਈ, 1 ਦਸੰਬਰ: Maharashtra News CM:ਪਿਛਲੇ ਦਿਨੀਂ ਮਹਾਰਾਸ਼ਟਰ ਸੂਬੇ ਵਿਚ ਹੋਈਆਂ ਆਮ ਚੋਣਾਂ ਦੌਰਾਨ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੇ ਮਹਾਯੁਕਤੀ ਗਠਜੋੜ ’ਚ ਹੁਣ ਮੁੱਖ ਮੰਤਰੀ ਦੇ ਅਹੁੱਦੇ ਲਈ ਪੇਚ ਫ਼ਸਿਆ ਹੋਇਆ। 23 ਨਵੰਬਰ ਨੂੰ ਚੋਣ ਨਤੀਜ਼ੇ ਸਾਹਮਣੇ ਆਉਣ ਦੇ ਬਾਵਜੂਦ ਇਹ ਗਠਜੋੜ ਹਾਲੇ ਤੱਕ ਆਪਣੇ ਅਗਲੇ ਮੁੱਖ ਮੰਤਰੀ ਦਾ ਐਲਾਨ ਨਹੀਂ ਕਰ ਸਕਿਆ ਹੈ। ਇੱਥੇ ਹਾਲਾਤ ਇਹ ਹਨ ਕਿ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਸਮਾਂ ਅਤੇ ਥਾਂ ਨੀਯਤ ਕਰ ਲਿਆ ਹੈ । ਇਹ ਸਹੁੰ ਚੁੱਕ ਸਮਾਰੋਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਵੀਰਵਾਰ 5 ਦਸੰਬਰ ਨੂੰ ਸ਼ਾਮ 5 ਵਜੇ ਆਜ਼ਾਦ ਮੈਦਾਨ ਮੁੰਬਈ ’ਚ ਆਯੋਜਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ Big News: ਦਿੱਲੀ ’ਚ ਮੁੜ ਅਰਵਿੰਦ ਕੇਜ਼ਰੀਵਾਲ ਉਪਰ ਹਮਲੇ ਦੀ ਕੋਸ਼ਿਸ

ਪ੍ਰੰਤੂ ਮੁੱਖ ਮੰਤਰੀ ਦੀ ਸਹੁੰ ਕੌਣ ਚੁੱਕੇਗਾ, ਇਸਦੇ ਲਈ ਹਾਲੇ ਗਠਜੋੜ ਦੀਆਂ ਤਿੰਨਾਂ ਪਾਰਟੀਆਂ ਵਿਚਕਾਰ ਸਹਿਮਤੀ ਨਹੀਂ ਹੋ ਸਕੇਗੀਸਿਆਸੀ ਮਾਹਰਾਂ ਮੁਤਾਬਕ ਚੋਣਾਂ ਦੌਰਾਨ 288 ਸੀਟਾਂ ਵਿਚੋਂ 132 ’ਤੇ ਜਿੱਤ ਪ੍ਰਾਪਤ ਕਰਕੇ ਸਭ ਤੋਂ ਵੱਡੀ ਪਾਰਟੀ ਦੇ ਰੂੁਪ ਵਿਚ ਉਭਰੀ ਭਾਜਪਾ ਆਪਣੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਲਈ ਬਜਿੱਦ ਦਿਖ਼ਾਈ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਤੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸਹਿਤ ਤਾਲਮੇਲ ਕੀਤਾ ਜਾ ਰਿਹਾ। ਦੂਜੇ ਪਾਸੇ ਮਰਹੁੂਮ ਬਾਲਾ ਸਾਹਿਬ ਠਾਕਰੇ ਦੇ ਫ਼ਰਜੰਦ ਉਧਵ ਠਾਕਰੇ ਦੀ ਸਰਕਾਰ ਤੋੜ ਕੇ ਭਾਜਪਾ ਨਾਲ ਰਲ ਕੇ ਮੁੱਖ ਮੰਤਰੀ ਬਣਨ ਵਾਲੇ ਏਕਨਾਥ ਸ਼ਿੰਦੇ ਮੁੜ ਇਸ ਅਹੁੱਦੇ ’ਤੇ ਬੈਠਣ ਲਈ ਲਾਲਚ ਦਿਖ਼ਾ ਰਹੇ ਹਨ।

ਇਹ ਵੀ ਪੜ੍ਹੋ ਆਪਣੇ ਜਵਾਈ ਨੂੰ ਲਾਪਤਾ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਨੂੰ ਹੋਈ ਉਮਰ ਕੈਦ

ਕਿਹਾ ਜਾ ਰਿਹਾ ਕਿ ਉਹ ਇਸ ਅਹੁੱਦੇ ’ਤੇ ਇਸ ਆਧਾਰ ਉਪਰ ਦਾਅਵਾ ਕਰ ਰਹੇ ਹਨ ਕਿ ਉਹਨਾਂ ਦੀ ਅਗਵਾਈ ਹੇਠਲੀ ਸਰਕਾਰ ਦੇ ਮੌਜੂਦਾ ਕਾਰਜ਼ਕਾਲ ਦੌਰਾਨ ਲਏ ਚੰਗੇ ਫੈਸਲਿਆਂ ਦੀ ਬਦੌਲਤ ਹੀ ਗਠਜੋੜ ਨੂੰ ਇਹ ਇਤਿਹਾਸਕ ਜਿੱਤ ਮਿਲੀ ਹੈ। ਸੂਚਨਾ ਮੁਤਾਬਕ ਲੰਘੇ ਵੀਰਵਾਰ ਨੂੰ ਦਿੱਲੀ ’ਚ ਅਮਿਤ ਸ਼ਾਹ ਤੇ ਜੇ.ਪੀ ਨੱਢਾ ਨਾਲ ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਅਤੇ ਆਪਣੇ ਚਾਚਾ ਸਰਦ ਪਵਾਰ ਦੀ ਪਾਰਟੀ ਤੋੜ ਕੇ ਭਾਜਪਾ ਨਾਲ ਰਲਕੇ ਉਪ ਮੁੱਖ ਮੰਤਰੀ ਬਣਨ ਵਾਲੇ ਅਜੀਤ ਪਵਾਰ ਦੀ ਅਗਲੇ ਮੁੱਖ ਮੰਤਰੀ ਦੀ ਚੋਣ ਲਈ ਮੀਟਿੰਗ ਹੋਈ ਸੀ। ਜਿਸਤੋਂ ਬਾਅਦ ਆਖ਼ਰੀ ਮੀਟਿੰਗ ਸ਼ੁੱਕਰਵਾਰ ਨੂੰ ਮੁੰਬਈ ਵਿਚ ਰੱਖੀ ਗਈ ਸੀ ਪ੍ਰੰਤੂ ਉਸਤੋ ਪਹਿਲਾਂ ਹੀ ਕਾਰਜਕਾਰੀ ਮੁੱਖ ਮੰਤਰੀ ਸ਼ਿੰਦੇ ਸਾਤਾਰਾ ਜ਼ਿਲ੍ਹੇ ਵਿਚਲੇ ਆਪਣੇ ਜੱਦੀ ਪਿੰਡ ਚਲੇ ਗਏ ਸਨ ਅਤੇ ਉਥੇ ਜਾ ਕੇ ਉਹ ਬੀਮਾਰ ਹੋ ਗਏ।

ਇਹ ਵੀ ਪੜ੍ਹੋ ਡੇਰਾ ਮੁਖੀ ਨੂੰ ਮੁਆਫ਼ੀ ਦਾ ਮਾਮਲਾ: ਭਾਜਪਾ ਆਗੂ ਮਨਜਿੰਦਰ ਸਿਰਸਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ

ਹੁਣ ਇਹ ਮੀਟਿੰਗ ਐਤਵਾਰ ਨੂੰ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਭਾਜਪਾ ਦੇ ਵਿਧਾਇਕ ਦਲ ਦੀ ਮੀਟਿੰਗ ਵੀ ਭਲਕੇ ਹੋਣ ਦੀ ਉਮੀਦ ਹੈ, ਜਿਸਦੇ ਵਿਚ ਦੇਵੇਂਦਰ ਫ਼ੜਨਵੀਸ ਨੂੰ ਸੰਭਾਵਿਤ ਤੌਰ ’ਤੇ ‘ਨੇਤਾ’ ਚੁਣ ਲਿਆ ਜਾਵੇਗਾ। ਗ਼ੌਰਤਲਬ ਹੈ ਕਿ 20 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ), ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮਹਾਯੁਤੀ ਗੱਠਜੋੜ ਨੇ 288 ਸੀਟਾਂ ’ਚੋਂ 230 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਸੀ। ਗੱਠਜੋੜ ’ਚੋਂ ਭਾਜਪਾ ਨੇ 132 ਸੀਟਾਂ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ 57 ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ 41 ਸੀਟਾਂ ਜਿੱਤੀਆਂ ਸਨ।

 

LEAVE A REPLY

Please enter your comment!
Please enter your name here