ਜਲੰਧਰ,13 ਜੁਲਾਈ: ਲੰਘੀ 10 ਜੁਲਾਈ ਨੂੰ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਲਈ ਪਈਆਂ ਵੋਟਾਂ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ। ਸਾਰੀਆਂ ਕਿਆਸਰਾਈਆਂ ਦੇ ਉਲਟ ਆਮ ਆਦਮੀ ਪਾਰਟੀ ਦਾ ਇਸ ਹਲਕੇ ਦੇ ਵਿੱਚ ਝਾੜੂ ਫਿਰਦਾ ਨਜ਼ਰ ਆ ਰਿਹਾ ਹੈ। ਪਾਰਟੀ ਉਮੀਦਵਾਰ ਮਹਿੰਦਰ ਭਗਤ ਇੱਕ ਇਤਿਹਾਸਕ ਜਿੱਤ ਵੱਲ ਇਸ ਹਲਕੇ ਤੋਂ ਅੱਗੇ ਵੱਧਦੇ ਦਿਖਾਈ ਦੇ ਰਹੇ ਹਨ। ਹੁਣ ਤੱਕ ਕੁੱਲ 13 ਦੇ ਵਿੱਚੋਂ 8 ਰਾਊਂਡ ਦੇ ਆਏ ਸਾਹਮਣੇ ਆਏ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਪਾਸੜ ਫਤਵਾ ਮਿਲਦਾ ਨਜ਼ਰ ਆ ਰਿਹਾ ਹੈ। ਚੋਣ ਅਧਿਕਾਰੀ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਕ ਆਪ ਉਮੀਦਵਾਰ 23240 ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ। ਮਹਿੰਦਰ ਭਗਤ ਨੂੰ ਕੁੱਲ 8 ਰਾਉਂਡਾਂ ਦੇ ਵਿੱਚ 34709 ਵੋਟਾਂ ਮਿਲੀਆਂ ਹਨ
ਵੱਡੀ ਖ਼ਬਰ: ਪੁਲਿਸ ਮੁਕਾਬਲੇ ’ਚ ਤਿੰਨ ਗੈਂਗਸਟਰ ਹਲਾਕ, ਇੱਕ ਸਬ ਇੰਸਪੈਕਟਰ ਜਖ਼ਮੀ
ਕਾਂਗਰਸ ਦੀ ਸੁਰਿੰਦਰ ਕੌਰ ਨੂੰ 11469 ਅਤੇ ਆਪ ਦੀ ਵਿਧਾਇਕੀ ਛੱਡ ਕੇ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਸ਼ੀਤਲ ਅੰਗਰਾਲ ਨੂੰ ਸਿਰਫ 10355 ਵੋਟਾਂ ਹੀ ਹਾਸਲ ਹੋਈਆਂ ਹਨ ਜਦੋਂ ਕਿ ਮੈਦਾਨ ਵਿੱਚ ਖੜੇ ਬਾਕੀ 12 ਉਮੀਦਵਾਰ ਬਹੁਤ ਹੇਠਾਂ ਦਿਖਾਈ ਦੇ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਹ ਉਪ ਚੋਣ ਵੀ ਸ਼ੀਤਲ ਅੰਗਰਾਲ ਦੀ ਵਜਾਹ ਨਾਲ ਹੋਈ ਸੀ ਜਿਨਾਂ ਨੇ ਆਮ ਆਦਮੀ ਪਾਰਟੀ ਛੱਡਣ ਦੇ ਨਾਲ ਨਾਲ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਇਸ ਉਪ ਚੋਣ ਨੂੰ ਜਿੱਤਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਪਰਿਵਾਰ ਸਹਿਤ ਲਗਾਤਾਰ ਜਲੰਧਰ ਪੱਛਮੀ ਹਲਕੇ ਦੇ ਵਿੱਚ ਡੇਰੇ ਲਗਾਈ ਰੱਖੇ ਅਤੇ ਉਹਨਾਂ ਇਸ਼ਾਰਿਆਂ ਦੇ ਵਿੱਚ ਮਹਿੰਦਰ ਭਗਤ ਨੂੰ ਜਿੱਤਣ ਤੋਂ ਬਾਅਦ ਆਪਣੀ ਵਜਾਰਤ ਵਿੱਚ ਸ਼ਾਮਿਲ ਕਰਨ ਦਾ ਵੀ ਐਲਾਨ ਕੀਤਾ ਸੀ।