Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦਾ ਸਿਲਸਿਲਾ ਹਾਲੇ ਰੁਕ ਨਹੀਂ ਰਿਹਾ। ਇਸ ਕਾਂਡ ਦੇ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 23 ਪੁੱਜ ਗਈ ਹੈ। ਜਦੋਂਕਿ ਕਈ ਵਿਅਕਤੀ ਹਾਲੇ ਵੀ ਇਸ ਜ਼ਹਿਰਲੀ ਸ਼ਰਾਬ ਪੀਣ ਕਾਰਨ ਹਸਪਤਾਲ ਵਿਚ ਪਏ ਜਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਇਸ ਮਾਮਲੇ ਵਿਚ ਸਖ਼ਤੀ ਕਰਦਿਆਂ ਜਿੱਥੇ ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਦੇ ਸਰਗਨਾ ਸਮੇਤ ਕਈ ਸਥਾਨਕ ਵਿਤਰਕਾਂ ਅਤੇ ਉਦਯੋਗਿਕ ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਘਾਤਕ ਰਸਾਇਣ ਮੀਥੇਨੌਲ ਦੇ ਮੁੱਖ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ ਬਠਿੰਡਾ ਦੀ ਫ਼ੌਜੀ ਛਾਉਣੀ ’ਚੋਂ ਇੱਕ ਹੋਰ ਜਾਸੂਸੀ ਦੇ ‘ਸ਼ੱਕ’ ਵਿਚ ਗ੍ਰਿ੍ਰਫਤਾਰ
ਉਥੇ ਡੀਐਸਪੀ ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਥਾਣਾ ਮਜੀਠਾ ਐਸਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸਤੋਂ ਬਾਅਦ ਹੁਣ ਅਬਾਕਾਰੀ ਵਿਭਾਗ ਦੇ ਈਟੀਓ ਮੁਨੀਸ਼ ਗੋਇਲ ਅਤੇ ਇੰਸਪੈਕਟਰ ਗੁਰਜੀਤ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ਮਾਣ ਵਾਲੀ ਗੱਲ; Canada ਦੀ ਕੌਮੀ ਸਰਕਾਰ ’ਚ 3 ਪੰਜਾਬੀ ਬਣੇ ਮੰਤਰੀ
ਜਿਕਰਯੋਗ ਹੈ ਕਿ ਪਿੰਡ ਭੰਗਾਲੀ ਕਲਾਂ ’ਚ ਇੱਕ ਇੱਟਾਂ ਦੇ ਭੱਠੇ ਉਪਰ ਕੰਮ ਕਰਨ ਵਾਲੇ ਮਜਦੂਰਾਂ ਵੱਲੋਂ ਸੋਮਵਾਰ ਦੀ ਸ਼ਾਮ ਨੂੰ ਉਕਤ ਜ਼ਹਿਰਲੀ ਸ਼ਰਾਬ ਪੀਤੀ ਸੀ। ਜਿਸ ਕਾਰਨ ਪਹਿਲੀ ਰਾਤ ਹੀ 7 ਮੌਤਾਂ ਹੋ ਗਈਆਂ ਸਨ ਤੇ ਬੀਤੇ ਕੱਲ 13 ਜਣਿਆਂ ਨੇ ਹੋਰ ਦਮ ਤੋੜ ਦਿੱਤਾ ਸੀ। ਇਸ ਸਬੰਧੀ ਐਫਆਈਆਰ ਨੰਬਰ 42/25 ਥਾਣਾ ਮਜੀਠਾ ਵਿਖੇ ਅਤੇ ਐਫਆਈਆਰ ਨੰਬਰ 16/25 ਥਾਣਾ ਕੱਥੂਨੰਗਲ ਵਿਖੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 105 ਅਤੇ 103, ਆਬਕਾਰੀ ਐਕਟ ਦੀ ਧਾਰਾ 61ਏ ਅਤੇ ਐਸਸੀ/ਐਸਟੀ ਐਕਟ ਦੀ ਧਾਰਾ 3 ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।