ਬਠਿੰਡਾ, 27 ਅਪ੍ਰੈਲ: ਸਥਾਨਕ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਇਲਾਕੇ ਮੰਨੇ ਜਾਂਦੇ ਮਿੰਨੀ ਸਕੱਤਰੇਤ ਅਤੇ ਉਸਦੇ ਸਾਹਮਣੇ ਸਥਿਤ ਮਹਿਲਾ ਥਾਣਾ ਅਤੇ ਡਾਕਘਰ ਦੀਆਂ ਕੰਧਾਂ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨੀ ਪੱਖੀ ਨਾਅਰੇ ਲਿਖ ਦਿੱਤੇ। ਇਸਦੇ ਇਲਾਵਾ ਇੰਨਾਂ ਨਾਅਰਿਆਂ ਦੇ ਨਾਲ ਹੀ ਦੀ ਕੌਮੀ ਪਾਰਟੀਆਂ ਨੂੰ ਸਮਰਥਨ ਨਾ ਦੇਣ ਦੀ ਗੱਲ ਲਿਖੀ ਗਈ ਹੈ। ਇਸ ਸ਼ਰਾਰਤ ਦਾ ਪਤਾ ਲੱਗਦੇ ਹੀ ਪੁਲਿਸ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਤੁਰੰਤ ਇੰਨ੍ਹਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਇਸਦੇ ਨਾਲ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਹਾਲੇ ਤੱਕ ਕੁੱਝ ਪਤਾ ਨਹੀਂ ਲੱਗਿਆ।
ਤਾਰਿਕ ਮਹਿਤਾ ਸੀਰੀਅਲ ਦੇ ਪ੍ਰਸਿੱਧ ਹਾਸਰਾਸ ਕਲਾਕਾਰ ਰੋਸ਼ਨ ਸਿੰਘ ਸੋਢੀ ਲਾਪਤਾ, ਪੁਲਿਸ ਵੱਲੋਂ ਜਾਂਚ ਸ਼ੁਰੂ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਕਈ ਵਾਰ ਬਠਿੰਡਾ ਸ਼ਹਿਰ ਵਿਚ ਇਹ ਨਾਅਰੇ ਲਿਖੇ ਜਾਂਦੇ ਰਹੇ ਹਨ ਪ੍ਰੰਤੂ ਚੋਣਾਂ ਦੇ ਮਾਹੌਲ ਵਿਚ ਹਿਲੀ ਵਾਰ ਇੰਨੇਂ ਮੁਹੱਤਵਪੁੂਰਨ ਤੇ ਸੁਰੱਖਿਅਤ ਸਥਾਨ ’ਤੇ ਇਹ ਹਰਕਤ ਕੀਤੀ ਗਈ ਹੈ। ਜਿਕਰਯੋਗ ਹੈ ਕਿ ਮਿੰਨੀ ਸਕੱਤਰੇਤ ਵਿਚ ਹਰ ਸਮੇਂ ਸੁਰੱਖਿਆ ਮੁਲਾਜਮ ਤੈਨਾਤ ਰਹਿੰਦੇ ਹਨ ਤੇ ਇੱਥੇ 100 ਗਜ਼ ਦੀ ਦੂਰੀ ’ਤੇ ਹੀ ਐਸ.ਐਸ.ਪੀ ਅਤੇ ਡੀ.ਸੀ ਦੀ ਰਿਹਾਇਸ਼ ਹੈ। ਇਸਤੋਂ ਇਲਾਵਾ ਥਾਣੇ ਦੀ ਕੰਧ ’ਤੇ ਇਹ ਨਾਅਰੇ ਲਿਖਣਾ ਵੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Share the post "ਬਠਿੰਡਾ ’ਚ ਵਾਪਰੀ ਵੱਡੀ ਘਟਨਾ, ਥਾਣੇ ਸਹਿਤ ਤਿੰਨ ਥਾਵਾਂ ’ਤੇ ਲਿਖੇ ‘ਖਾਲਿਸਤਾਨੀ’ ਨਾਅਰੇ"