Hoshiarpur News: ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਦਸੂਹਾ ਨਜਦੀਕ ਸਗਰਾ ਪਿੰਡ ਕੋਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫ਼ਤਾਰ ਬੱਸ ਤੇ ਕਾਰ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਬੱਸ ਪਲਟੀਆਂ ਖਾ ਗਈ। ਹਾਦਸੇ ਵਿਚ ਮਰਨ ਵਾਲਿਆਂ ‘ਚ ਕਾਰ ਸਵਾਰਾਂ ਤੋਂ ਇਲਾਵਾ ਬੱਸ ਵਿਚ ਮੌਜੂਦ ਸਵਾਰੀਆਂ ਦੇ ਮਰਨ ਅਤੇ ਗੰਭੀਰ ਜਖ਼ਮੀ ਹੋਣ ਦੀਆਂ ਖਬਰਾਂ ਹਨ।
ਇਹ ਵੀ ਪੜ੍ਹੋ ਘੋਰ ਕਲਯੁੱਗ; 7 ਸਾਲਾਂ ਬੱਚੇ ਨੂੰ ਸ਼੍ਰੀ ਹਰਮਿੰਦਰ ਸਾਹਿਬ ਦੀ ਪਰਿਕਰਮਾ ‘ਚ ਛੱਡ ਮਾਪੇ ਹੋਏ ਫ਼ਰਾਰ, ਦੇਖੋ ਵੀਡੀਓ
ਕਿਹਾ ਜਾ ਰਿਹਾ ਕਿ ਤਲਵਾੜਾ ਤੋਂ ਦਸੂਹਾ ਵੱਲ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਸਵਾਰੀਆਂ ਨਾਲ ਭਰੀ ਹੋਈ ਸੀ ਤੇ ਕਾਫ਼ੀ ਤੇਜ ਰਫ਼ਤਾਰੀ ਨਾਲ ਚੱਲ ਰਹੀ ਸੀ। ਇਸ ਦੌਰਾਨ ਓਵਰਟੇਕ ਨੂੰ ਲੈ ਕੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਸਾਹਮਣੇ ਤੋਂ ਟਕਰਾ ਗਈ। ਇਹ ਟੱਕਰ ਇੰਨੀਂ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ ਤੇ ਬੱਸ ਪਲਟ ਗਈ। ਬੱਸ ਨੂੰ ਕਰੇਨ ਦੀ ਮੱਦਦ ਨਾਲ ਸਿੱਧਾ ਕੀਤਾ ਗਿਆ ਤੇ ਜਖਮੀਆਂ ਨੂੰ ਬੱਸ ਤੇ ਕਾਰ ਵਿਚੋਂ ਕੱਢ ਕੇ ਹਸਪਤਾਲ ਵਿਚ ਲਿਜਾਇਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।