Sangrur ‘ਚ ਵੱਡਾ ਸੜਕ ਹਾਦਸਾ; 8 ਦੀ ਮੌ*ਤ,15 ਜ਼.ਖਮੀ

Date:

spot_img

Sangrur News: Sangrur ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਵਿਖੇ ਐਤਵਾਰ ਦੁਪਹਿਰ ਨੂੰ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 8 ਜਣਿਆਂ ਦੀ ਮੌਤ ਅਤੇ 15 ਤੋਂ ਵੱਧ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਇੱਕ ਬੇਕਾਬੂ ਹੋਈ ਕਾਰ ਦੇ ਸੜਕ ਕਿਨਾਰੇ ਕੰਮ ਕਰ ਰਹੇ ਮਨਰੇਗਾ ਵਰਕਰਾਂ ਉੱਪਰ ਚੜਨ ਕਾਰਨ ਵਾਪਰਿਆ ਹੈ। ਇਸ ਹਾਦਸੇ ਦੇ ਵਿੱਚ ਪੰਜ ਦੇ ਕਰੀਬ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕੁੱਝ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਕਾਰ ਚਾਲਕ ਭੱਜਣ ਵਿੱਚ ਸਫਲ ਰਿਹਾ। ਮਿਲੀ ਜਾਣਕਾਰੀ ਦੇ ਮੁਤਾਬਕ ਲਹਿਰਾਗਾਗਾ-ਜਾਖਲ ਰੋਡ ਉੱਪਰ ਪਿੰਡ ਅਲੀਸ਼ੇਰ ਖਾਂ ਨਜਦੀਕ ਸੜਕ ਦੇ ਨਾਲ ਲੱਗਦੀਆਂ ਬਰਮਾ ਉੱਪਰ ਮਨਰੇਗਾ ਮਜ਼ਦੂਰ ਸਫ਼ਾਈ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫਤਾਰ ਕਾਰ ਆਈ, ਜਿਸਦੇ ਡਰਾਈਵਰ ਨੇ ਲਾਪਰਵਾਹੀ ਵਰਤਿਆ ਸੜਕ ਦੇ ਕਿਨਾਰੇ ਬੈਠੇ ਇਹਨਾਂ ਮਨਰੇਗਾ ਮਜ਼ਦੂਰਾਂ ਉੱਪਰ ਕਾਰ ਨੂੰ ਚੜਾ ਦਿੱਤਾ।

ਘਟਨਾ ਤੋਂ ਬਾਅਦ ਸੜਕ ਉੱਪਰ ਚੀਕ ਚਿਹਾੜਾ ਮੱਚ ਗਿਆ ਅਤੇ ਰਾਹਗੀਰਾਂ ਤੇ ਆਸ ਪਾਸ ਦੇ ਹੋਰਨਾਂ ਲੋਕਾਂ ਵੱਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ਉੱਪਰ ਐਂਬੂਲੈਂਸ ਪੁੱਜੀਆਂ ਅਤੇ ਜਖਮੀਆਂ ਨੂੰ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਮ੍ਰਿਤਕ ਤੇ ਜਖਮੀ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਤੋਂ ਇਲਾਵਾ ਪਿੰਡ ਵਾਲਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਉੱਚ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਅਤੇ ਫਰਾਰ ਹੋਏ ਕਾਰ ਚਾਲਕ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੇ ਬਾਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰਿਆਣਾ ਸਰਕਾਰ ਵਚਨਬੱਧ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

👉ਹਰਿਆਣਾ ਵਿੱਚ ਨਿਵੇਸ਼, ਉਦਯੋਗਾਂ ਦੇ ਵਿਸਤਾਰ, ਐਮਐਸਐਮਈ ਨੂੰ ਹੁਲਾਰਾ...