Mansa News: Parvinder Singh jhota murder case; ਲੰਘੀ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਗੋਲੀਆਂ ਚਲਾ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਆ ਰਹੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ(Amit Shah) ਦੀ ਭਲਕੇ ਮਾਨਸਾ ਫੇਰੀ ਤੋਂ ਪਹਿਲਾਂ ਇਸ ਮਾਮਲੇ ਵਿੱਚ ਇਨਸਾਫ ਲਈ ਬਣੀ ਐਕਸ਼ਨ ਕਮੇਟੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਬੀਤੀ ਦੇਰ ਰਾਤ ਐਕਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਅਮਿਤ ਸ਼ਾਹ ਦੇ ਮਾਨਸਾ ਪ੍ਰੋਗਰਾਮ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਕਮੇਟੀ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਅਮਿਤ ਸ਼ਾਹ ਨੂੰ ਪਰਮਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿੱਚ ਇਨਸਾਫ ਲਈ ਚੱਲ ਰਹੇ ਧਰਨੇ ਦੀ ਸਟੇਜ ਉੱਪਰ ਦਾਖਲ ਹੋਣ ਦੇਣਗੇ ਅਤੇ ਨਾ ਹੀ ਉਸਦੇ ਨਾਲ ਗੱਲਬਾਤ ਕਰਨਗੇ। ਉਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ‘ਤੇ ਸਿਆਸਤ ਕਰਨ ਆ ਰਹੇ ਅਮਿਤ ਸ਼ਾਹ ਨਾਲ ਗੱਲਬਾਤ ਕਰਨ ਤੋਂ ਗ਼ੁਰੇਜ਼ ਕਰੇ।
ਇਹ ਵੀ ਪੜ੍ਹੋ 👉Sangrur ‘ਚ ਵੱਡਾ ਸੜਕ ਹਾਦਸਾ; 8 ਦੀ ਮੌ*ਤ,15 ਜ਼.ਖਮੀ
ਕਮੇਟੀ ਮੈਂਬਰਾਂ ਨੇ ਇਸ ਦੇ ਪਿੱਛੇ ਤਰਕ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਆਪਣੀ ਸਰਕਾਰ ਬਣਨ ‘ਤੇ ਨਸ਼ਿਆਂ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੇ ਅਮਿਤ ਸ਼ਾਹ ਪਹਿਲਾਂ ਇਹ ਦੱਸਣ ਕਿ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਹੁਣ ਤੱਕ ਨਸ਼ਿਆਂ ਦੇ ਖਾਤਮੇ ਲਈ ਕੀ ਕੀਤਾ ਹੈ, ਕਿਉਂਕਿ ਗੁਜਰਾਤ ਦੀ ਅਡਾਨੀ ਬੰਦਰਗਾਹ ਉੱਪਰ ਜਿੱਥੇ ਨਸ਼ਿਆਂ ਦੀਆਂ ਖੇਪਾਂ ਆ ਰਹੀਆਂ ਹਨ, ਉੱਥੇ ਪੰਜਾਬ ਦੀ 50 ਕਿਲੋਮੀਟਰ ਸਰਹੱਦ ਵੀ ਬੀਐਸਐਫ ਦੇ ਹਵਾਲੇ ਹੈ ਪ੍ਰੰਤੂ ਇਸਦੇ ਬਾਵਜੂਦ ਪਾਕਿਸਤਾਨ ਤੋਂ ਧੜਾਧੜ ਡਰੋਨ ਪੰਜਾਬ ਆ ਰਹੇ ਹਨ। ਉਨ੍ਹਾਂ ਅੱਗੇ ਦੋਸ਼ ਲਾਉਂਦਿਆਂ ਕਿਹਾ ਹਾਂ ਕਿ ਭਾਜਪਾ ਵੱਲੋਂ ਨਸ਼ਾ ਰੋਕਣਾ ਤਾਂ ਦੂਰ ਦੀ ਗੱਲ ਉਹ ਹਾਲੇ ਤੱਕ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਪੇਪਰ ਲੀਕ ਮਾਮਲੇ ਨੂੰ ਵੀ ਨਹੀਂ ਰੋਕ ਪਾਏ। ਇਸੇ ਤਰ੍ਹਾਂ ਉਹਨਾਂ ਵੱਲੋਂ ਅਣਐਲਾਨੀ ਐਮਰਜਸੀ ਲਾਗੂ ਕੀਤੀ ਹੋਈ ਹੈ। ਜਿਸਦੇ ਕਾਰਨ ਦੇਸ਼ ਵਿੱਚ ਤਿਰੰਗਾ ਲੈ ਕੇ ਚੱਲਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਭਾਜਪਾ ਦੇ ਉਪਰੋਕਤ ਫੈਸਲਿਆਂ ਦੇ ਚੱਲਦੇ ਉਹਨਾਂ ਵੱਲੋਂ ਬਾਈਕਾਟ ਦਾ ਐਲਾਨ ਕੀਤਾ ਜਾ ਰਿਹਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



