ਗੁਰੂਗ੍ਰਾਮ ਨੂੰ ਸਵੱਛ ਤੇ ਸੁੰਦਰ ਸ਼ਹਿਰ ਬਨਾਉਣਾ ਮੇਰੀ ਪ੍ਰਾਥਮਿਕਤਾ: ਰਾਓ ਨਰਬੀਰ ਸਿੰਘ

Date:

spot_img

ਕੈਬੀਨੇਟ ਮੰਤਰੀ ਰਾਓ ਨਰਬੀਰ ਸਿੰਘ ਨੇ ਗੁਰੂਗ੍ਰਾਮ ਵਿਚ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ, 20 ਅਕਤੂਬਰ : ਹਰਿਆਣਾ ਸਰਕਾਰ ਵਿਚ ਕੈਬੀਨੇਟ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਸਵੱਛ ਤੇ ਸੁੰਦਰ ਸ਼ਹਿਰ ਬਨਾਉਣਾ ਮੇਰੀ ਪ੍ਰਾਥਮਿਕਤਾ ਹੈ। ਰਾਓ ਨਰਬੀਰ ਸਿੰਘ ਅੱਜ ਜਿਲ੍ਹਾ ਗੁਰੂਗ੍ਰਾਮ ਵਿਚ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਰਾਓ ਨਰਬੀਰ ਸਿੰਘ ਹਰਿਆਣਾ ਸਰਕਾਰ ਵਿਚ ਕੈਬੀਨੇਟ ਮੰਤਰੀ ਦੀ ਸੁੰਹ ਚੁੱਕਣ ਬਾਅਦ ਪਹਿਲੀ ਵਾਰ ਗੁਰੂਗ੍ਰਾਮ ਵਿਚ ਅਧਿਕਾਰੀਆਂ ਦੀ ਮੀਟਿੰਗ ਲੈਣ ਪਹੁੰਚੇ ਸਨ।ਕੈਬੀਨੇਟ ਮੰਤਰੀ ਨੇ ਮੀਟਿੰਗ ਵਿਚ ਗੁਰੂਗ੍ਰਾਮ ਸ਼ਹਿਰ ਦੇ ਵਿਕਾਸ ਨੁੰ ਲੈ ਕੇ ਆਪਣਾ ਵਿਜਨ ਅਤੇ ਏਜੰਡਾ ਰੱਖਦੇ ਹੋਏ ਕਿਹਾ ਕਿ ਸਾਰੇ ਅਧਿਕਾਰੀ ਦੀਵਾਲੀ ਤਕ ਗੁਰੂਗ੍ਰਾਮ ਸ਼ਹਿਰ ਨੂੰ ਸਾਫ ਤੇ ਸੁੰਦਰ ਬਨਾਉਣ ਲਈ ਕੰਮ ਕਰਨ। ਗੁਰੂਗ੍ਰਾਮ ਸ਼ਹਿਰ ਦੀ ਸੜਕਾਂ ਤੇ ਜਲਭਰਾਵ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਜਾਂ ਮੁਰੰਮਤ ਤੋਂ ਪਹਿਲਾਂ ਡਰੇਨੇਜ ਸਿਸਟਮ ਦੀ ਸਫਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਸਰਕਾਰੀ ਸਖ਼ਤੀ: ਹਰਿਆਣਾ ’ਚ ਪਰਾਲੀ ਸਾੜਨ ਵਾਲੇ ਕਿਸਾਨ ਮੰਡੀਆਂ ’ਚ ਨਹੀਂ ਵੇਚ ਸਕਣਗੇ ਫ਼ਸਲ

ਉਨ੍ਹਾਂ ਨੇ ਮੀਟਿੰਗ ਵਿਚ ਵਿਭਾਗ ਦੇ ਅਧਿਕਾਰੀਆਂ ਤੌ ਕੂੜਾ ਇਕੱਠਾ ਕਰਨਾ, ਸੀਐਂਡਡੀ ਵੇਸਟ ਦੇ ਨਿਸਤਾਰਣ, ਸ਼ਸ਼ਹਰ ਦੇ ਪ੍ਰਮੁੱਖ ਸੜਕ ਮਾਰਗਾਂ ਦੇ ਮਜਬੂਤੀਕਰਣ ਤੇ ਸੁੰਦਰੀਕਰਣ, ਵੱਖ-ਵੱਖ ਖੇਤਰਾਂ ਵਿਚ ਡ੍ਰੇਨੇਜ ਸਿਸਟਮ, ਕਬਜਾ, ਆਵਾਜਾਈ ਪ੍ਰਬੰਧਨ ਨੂੰ ਲੈਕੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਜਵਾਬਦੇਹੀ ਵੀ ਕੀਤੀ। ਕੈਬੀਨੇਟ ਮੰਤਰੀ ਨੇ ਸ਼ਸ਼ਹਰ ਦੇ ਕੁੱਝ ਚੋਣ ਸਥਾਨਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਘਾਟਾ ਟੀ ਪੁਆਇੰਟ ਤੋਂ ਕੌਮੀ ਰਾਜਮਾਰਗ 48 ਤਕ ਪਾਣੀ ਦੀ ਨਿਕਾਸੀ ਦੀ ਸਹੀ ਵਿਵਸਥਾ ਕੀਤੀ ਜਾਵੇ। ਉੱਥੇ ਹਿਲਟਨ ਰੋਡ ਸੈਥਟਰ-50 ਤੋਂ ਗੋਲਫ ਕੋਰਸ ਰੋਡ ’ਤੇ ਵੀ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ। ਉਨ੍ਹਾਂ ਨੇ ਸ਼ਸ਼ਹਰ ਦੇ ਆਵਾਜਾਈ ਪ੍ਰਬੰਧਨ ਨੂੰ ਲੈ ਕੇ ਵੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਸ਼ਹਰ ਨੂੰ ਜਾਮ ਮੁਕਤ ਬਨਾਉਣ ਲਈ ਸਹੀ ਏਕਸ਼ਸ਼ ਪਲਾਨ ਤਿਆਰ ਕਰਨ।

 

spot_img
spot_img
spot_img

Share post:

Popular

More like this
Related

Silver Oaks School Bibiwala Road Bathinda ਵਿਖੇ ਸਲਾਨਾ ਖੇਡ ਦਿਵਸ ਧੂਮਧਾਮ ਨਾਲ ਮਨਾਇਆ ਗਿਆ

Bathinda News: Silver Oaks School Bibiwala Road Bathinda ਵੱਲੋਂ...