ਬਠਿੰਡਾ, 16 ਸਤੰਬਰ: ਸਥਾਨਕ ਮਾਲਵਾ ਕਾਲਜ ਦੇ ਮੈਨੇਜਮੈਂਟ ਅਤੇ ਕਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਫਨ ਵਰਲਡ ਇਕ ਰੋਜਾ ਮਨੋਰੰਜਨ ਮੇਲਾ ਕਰਵਾਇਆ ਗਿਆ। ਜਿਸ ਵਿੱਚ ਖਾਣ ਪੀਣ, ਮਨੋਰੰਜਕ ਖੇਡਾਂ, ਮਹਿੰਦੀ ਤੇ ਨੇਲ ਆਰਟ ਅਤੇ ਖਰੀਦਦਾਰੀ ਨਾਲ ਸੰਬੰਧਿਤ ਸਟਾਲਾਂ ਦਾ ਆਯੋਜਨ ਕੀਤਾ ਗਿਆ। ਇਸ ਇੱਕ ਰੋਜ਼ਾ ਮਨੋਰੰਜਨ ਮੇਲੇ ਦਾ ਸਾਰਾ ਕੰਮ ਵਿਦਿਆਰਥੀਆਂ ਵੱਲੋਂ ਆਪਣੇ ਆਪ ਹੀ ਕੀਤਾ ਗਿਆ। ਸਵੇਰੇ 10 ਵਜੇ ਇਸ ਇੱਕ ਰੋਜ਼ਾ ਮਨੋਰੰਜਨ ਮੇਲੇ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।
68ਵੀਆਂ ਸਕੂਲੀ ਸੂਬਾ ਪੱਧਰੀ ਖੇਡਾਂ ਭਲਕ ਤੋਂ, ਤਿਆਰੀਆਂ ਸਬੰਧੀ ਹੋਈ ਮੀਟਿੰਗ
ਵਿਭਾਗ ਮੁਖੀ ਮੈਡਮ ਇੰਦਰਪ੍ਰੀਤ ਕੌਰ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਪ੍ਰਵਾਸ ਕਰਨ ਦੀ ਰੁਚੀ ਵੱਧ ਰਹੀ ਹੈ ।ਅਜਿਹੇ ਮਨੋਰੰਜਨ ਮੇਲਿਆਂ ਦੀ ਸਾਰਥਿਕਤਾ ਵਿਦਿਆਰਥੀਆਂ ਵਿੱਚ ਕੰਮ ਕਰਨ ਦੀ ਭਾਵਨਾ ਪੈਦਾ ਕਰਨਾ ਹੈ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਇਸ ਮਨੋਰੰਜਨ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਆਪ ਬਣਾਈਆਂ ਗਈਆਂ ਚੀਜ਼ਾਂ ਨੂੰ ਵੀ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਹੋਰਨਾਂ ਵਿਦਿਆਰਥੀਆਂ ਵਿੱਚ ਅਜਿਹੀ ਰੁਚੀ ਨੂੰ ਪੈਦਾ ਕੀਤਾ ਜਾ ਸਕੇ ਕਿ ਸਾਨੂੰ ਆਪਣਾ ਹੁਨਰ ਕਿਸ ਤਰ੍ਹਾਂ ਤਰਾਸ਼ਣਾ ਚਾਹੀਦਾ ਹੈ।
ਅਨਿੰਦਿਤਾ ਮਿੱਤਰਾ ਨੇ ਸਕੱਤਰ ਸਹਿਕਾਰਤਾ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਵਜੋਂ ਅਹੁਦਾ ਸੰਭਾਲਿਆ
ਇਸ ਐਕਟੀਵਿਟੀ ਦੌਰਾਨ ਵਿਦਿਆਰਥੀਆਂ ਲਈ ਕੁਝ ਮਨੋਰੰਜਕ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਮਹਿੰਦੀ ਅਤੇ ਨੇਲ ਆਰਟ ਨਾਲ ਵੀ ਆਪਣੇ ਹੁਨਰ ਦੀ ਪ੍ਰਦਰਸ਼ਨੀ ਕੀਤੀ ਗਈ। ਪ੍ਰਿੰਸੀਪਲ ਡਾਕਟਰ ਰਾਜ ਕੁਮਾਰ ਗੋਇਲ ਨੇ ਵਿਭਾਗ ਮੁਖੀ ਨੂੰ ਅਤੇ ਸਾਰੇ ਸਟਾਫ ਨੂੰ ਇਸ ਇੱਕ ਰੋਜ਼ਾ ਮਨੋਰੰਜਨ ਮੇਲੇ ਦੀ ਸਫਲਤਾ ਲਈ ਵਧਾਈ ਦਿੱਤੀ। ਇਸ ਮੌਕੇ ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ,ਪ੍ਰਿਅੰਕਾ ਸਿੰਘ,ਸ਼ਿਵਾਨੀ ਰਾਣੀ,ਮਧੂ ਬਾਲਾ ਆਜ਼ਾਦ, ਪ੍ਰਤਿਭਾ ਗੋਇਲ ਅਤੇ ਵਿਦਿਆਰਥੀ ਹਾਜ਼ਰ ਸਨ।
Share the post "ਮਾਲਵਾ ਕਾਲਜ ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਫਨ ਵਰਲਡ ਇਕ ਰੋਜਾ ਮਨੋਰੰਜਨ ਮੇਲੇ ਦਾ ਆਯੋਜਨ"