ਬਠਿੰਡਾ, 12 ਅਗਸਤ: ਪੰਜਾਬੀ ਮਾਂ ਬੋਲੀ, ਅਤੇ ਸਭਿਆਚਾਰ ਨੂੰ ਪਿਛਲੇ ਲੰਮੇ ਸਮੇਂ ਤੋਂ ਸੰਭਾਲਣ ਲਈ ਯਤਨਸ਼ੀਲ ਸੰਸਥਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ ਬਠਿੰਡਾ ਵਲੋਂ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਸਰਪ੍ਰਸਤੀ ਹੇਠ ‘‘ ਵਿਰਾਸਤੀ ਤੀਆਂ ’’ ਦਾ ਤਿੰਨ ਰੋਜ਼ਾ ਮੇਲਾ ਵਿਰਾਸਤੀ ਪਿੰਡ ‘ਜੈਪਾਲਗੜ’ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖ਼ੇ ਧੂਮ ਧਾਮ ਨਾਲ ਮਨਾਇਆ ਗਿਆ। ਇਹਨਾਂ ਤੀਆਂ ਵਿੱਚ ਸੰਸਥਾ ਦੀਆਂ ਬੀਬੀਆਂ ਅਤੇ ਸ਼ਹਿਰ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ! ਇਹਨਾਂ ਤੀਆਂ ਦੀ ਵਿਲੱਖਣਤਾ ਇਹ ਹੁੰਦੀ ਹੈ ਕੇ ਇਹ ਬਿਲਕੁਲ ਪੰਜਾਬੀ ਪੇਂਡੂ ਸੱਭਿਆਚਾਰ ਨੂੰ ਦਰਸਾਉਂਦੀਆਂ ਨਿਰੋਲ ਪੇਂਡੂ ਤੀਆਂ ਹੁੰਦੀਆਂ ਹਨ। ਇਸ ਵਾਰ ਫਾਊਂਡੇਸ਼ਨ ਨੇ ਨਵੀਂ ਰੀਤ ਪਾਉਂਦਿਆ ਪਿੰਡ ਬੀੜ ਬਹਿਮਣ ਦੀ ਨਿਵਾਸੀ ਬੇਬੇ ਦਲੀਪ ਕੌਰ ਜੋ ਕੇ ਇੱਕ ਸਦੀ ( 100 ਸਾਲ ) ਤੋਂ ਵੀ ਵੱਧ ਦੀ ਉਮਰ ਪਾਰ ਕਰ ਚੁੱਕੇ ਹਨ, ਨੂੰ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਧੀਆਂ ਅਤੇ ਮਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਦਾ ਲਿਆ ਸ਼ਖਤ ਨੋਟਿਸ
ਉਹਨਾਂ ਦਾ ਵਿਸ਼ੇਸ਼ ਸਨਮਾਨ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਚੇਅਰਮੈਨ ਚਮਕੌਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਅਤੇ ਸੰਸਥਾ ਦੀਆਂ ਮਹਿਲਾ ਮੈਂਬਰਾਂ ਨੇ ਸਨਮਾਨ ਚਿੰਨ, ਸ਼ਾਲ ਅਤੇ ਨਗਦ ਰਾਸ਼ੀ ਦੇ ਕੇ ਕੀਤਾ ਗਿਆ। ਇਹਨਾਂ ਤੀਆਂ ਵਿੱਚ ਡੀ ਜੇ ਜਾਂ ਪੱਛਮੀ ਸਭਿਆਚਾਰ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਂਦੀ। ਤੀਆਂ ਵਿੱਚ ਹਾਜ਼ਰੀਨ ਖੁਦ ਆਪਣੇ ਆਪ ਬੋਲੀਆਂ ਪਾਕੇ ਨੱਚਦੇ ਟੱਪਦੇ ਹਨ। ਤੀਆਂ ਨੂੰ ਸਫਲ ਕਰਨ ਵਿੱਚ ਰਮਨ ਸੇਖੋਂ, ਗੁਰਪ੍ਰੀਤ ਕੌਰ ਸਿੱਧੂ, ਸੁਰਿੰਦਰ ਕੌਰ ਬਰਾੜ, ਗੁਰਬਖ਼ਸ ਕੌਰ, ਕੰਵਲਪ੍ਰੀਤ ਕੌਰ ਹਾਜੀਰਤਨ, ਮੈਡਮ ਪਰਮਜੀਤ ਕੌਰ, ਬੀਬੀ ਰਾਜਦੇਵ ਕੌਰ, ਦਰਸ਼ਨ ਕੌਰ, ਸੁਰਿੰਦਰ ਕੌਰ, ਦਵਿੰਦਰ ਕੌਰ, ਹਰਕਿਰਨ ਕੌਰ, ਕਰਮਜੀਤ ਕੌਰ, ਮਲਕੀਤ ਕੌਰ, ਸੁਰਜੀਤ ਕੌਰ, ਪਿੰਕੀ ਬਰਾੜ, ਸ਼ਿੰਦਰ ਕੌਰ, ਕੁਲਵੰਤ ਕੌਰ, ਕਮਲਪ੍ਰੀਤ ਕੌਰ, ਰਣਜੀਤ ਕੌਰ, ਹਰਪਿੰਦਰ ਕੌਰ ਬਰਾੜ,
ਸ਼ੰਭੂ ਬਾਰਡਰ: ਸੁਪਰੀਮ ਕੋਰਟ ਨੇ ਦਿੱਤਾ ਮਹੱਤਵਪੂਰਨ ਆਦੇਸ਼, ਜਾਣੋਂ ਕਿਵੇਂ ਖੁੱਲੇਗਾ ਸ਼ੰਭੂ ਬਾਰਡਰ
ਸਰਬਜੀਤ ਕੌਰ ਢਿਲੋਂ, ਬੱਬੂ ਬਰਾੜ, ਰੀਤੂ ਬਾਲਾ, ਸਰਬਜੀਤ ਕੌਰ, ਅਮਰਜੀਤ ਕੌਰ ਭੋਖੜਾ, ਪ੍ਰਧਾਨ ਅਮਰਜੀਤ ਕੌਰ, ਰਾਜਦੀਪ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਗਰੇਵਾਲ, ਬਲਦੇਵ ਸਿੰਘ ਚਾਹਿਲ, ਜਗਤਾਰ ਸਿੰਘ ਭੰਗੂ, ਗੁਰਤੇਜ ਸਿੱਧੂ, ਜਸਵਿੰਦਰ ਗੋਨੇਆਣਾ, ਸਲੀਮ ਮੁਹੰਮਦ, ਡੀ ਸੀ ਸ਼ਰਮਾ, ਪ੍ਰੋ ਜਸਵੰਤ ਸਿੰਘ ਬਰਾੜ, ਮੋਹਨ ਸਿੰਘ ਬੀਬੀਵਾਲਾ, ਸੁਰਿੰਦਰ ਬਾਂਸਲ, ਭਗਤ ਰਾਮ, ਲਾਲ ਸਿੰਘ ਗੋਨੇਆਣਾ, ਗੁਰਜੀਤ ਸਿੰਘ, ਜਰਨੈਲ ਸਿੰਘ ਵਿਰਕ, ਡਾਕਟਰ ਅਮਰਜੀਤ ਕੌਰ ਕੋਟਫੱਤਾ, ਪਵਿੱਤਰ ਕੌਰ ਕੋਟਫੱਤਾ, ਭੁਪਿੰਦਰ ਕੌਰ ਕੋਟਫੱਤਾ, ਜਸਵੀਰ ਕੌਰ, ਚਰਨਜੀਤ ਕੌਰ ਫਰੀਦਨਗਰ, ਜਸਵਿੰਦਰ ਕੌਰ ਮਾਨ ਸੁਖਵਿੰਦਰ ਕੌਰ, ਵੀਰਪਾਲ ਕੌਰ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਿਰ ਸਨ।
Share the post "ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ ਵਲੋਂ ਵਿਰਾਸਤੀ ਤੀਆਂ ਦਾ ਤਿੰਨ ਰੋਜਾ ਮੇਲਾ ਧੂਮ ਧਾਮ ਨਾਲ ਆਯੋਜਿਤ"