👉ਮੌਤ ਦੇ ਭੋਗਾਂ ਉਪਰ ਜਲੇਬੀਆਂ ਪਕੌੜੇ ਬਣਾਉਣ ਨੂੰ ਲੱਗੇਗਾ ਜੁਰਮਾਨਾ
ਬਠਿੰਡਾ, 21 ਜਨਵਰੀ : ਕੁੱਝ ਮਹੀਨੇ ਨਵੀਆਂ ਚੁਣ ਕੇ ਆਈਆਂ ਪੰਚਾਇਤਾਂ ਵੱਲੋਂ ਆਪਣੇ ਪਿੰਡ ਦੀ ਭਲਾਈ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਅਹਿਮ ਯੋਗਦਾਨ ਪਾਇਆ ਜਾਣ ਲੱਗਾ ਹੈ। ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਵਿਚ ਸਾਦੇ ਵਿਆਹਾਂ ਤੇ ਸਾਦੇ ਭੋਗਾਂ ਦੀ ਉੱਠੀ ਅਵਾਜ਼ ਨੂੰ ਹੋਰ ਬੁਲੰਦ ਕਰਦਿਆਂ ਅੱਜ ਮੰਡੀ ਕਲਾਂ ਦੀ ਪੰਚਾਇਤ ਨੇ ਵੀ ਬਿਨ੍ਹਾਂ ਦਾਜ਼-ਦਹੇਜ਼ ਵਿਆਹ ਕਰਨ ਵਾਲਿਆਂ ਨੂੰ 11 ਹਜ਼ਾਰ ਰੁਪਏ ਦਾ ਸ਼ਗਨ ਦੇਣ ਦਾ ਐਲਾਨ ਕੀਤਾ ਹੈ। ਪਿੰਡ ਦੀ ਨੌਜਵਾਨ ਮਹਿਲਾ ਸਰਪੰਚ ਮਨਜਿੰਦਰ ਕੌਰ ਦੀ ਅਗਵਾਈ ਹੇਠ ਹੋੲੈ ਪਲੇਠੇ ਗ੍ਰਾਮ ਸਭਾ ਦੇ ਆਮ ਇਜਲਾਸ ’ਚ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ।
ਇਹ ਵੀ ਪੜ੍ਹੋ ਬਠਿੰਡਾ ‘ਚ ਮਹੀਨਾ ਪਹਿਲਾਂ ‘Love Marriage’ ਕਰਵਾਉਣ ਵਾਲੀ ਲੜਕੀ ‘ਤੇ ਚਲਾਈਆਂ ਗੋ+ਲੀਆਂ
ਇੰਨ੍ਹਾਂ ਮਤਿਆਂ ਵਿਚ ਸਾਦੇ ਵਿਆਹਾਂ ਤੋਂ ਇਲਾਵਾ ਸਾਦੇ ਭੋਗਾਂ ਉਪਰ ਜੋਰ ਦਿੰਦਿਆਂ ਪਿੰਡ ’ਚ ਮੌਤ ਦੇ ਭੋਗਾਂ ’ਤੇ ਜਲੇਬੀਆਂ ਅਤੇ ਪਕੌੜੇ ਆਦਿ ਬਣਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਜੇਕਰ ਕੋਈ ਪੰਚਾਇਤ ਦੇ ਇਸ ਮਤੇ ਦੀ ਉਲੰਘਣਾ ਕਰੇਗਾ ਤਾਂ ਉਸਨੂੰ ਜੁਰਮਾਨਾ ਕੀਤਾ ਜਾਵੇਗਾ। ਇਸਦੇ ਨਾਲ ਹੀ ਗ੍ਰਾਮ ਸਭਾ ਦੇ ਮੈਬਰਾਂ ਦੀ ਪ੍ਰਵਾਨਗੀ ਨਾਲ ਇੱਕ ਹੋਰ ਵੱਡਾ ਫੈਸਲਾ ਲੈਦਿਆਂ ਹੁਣ ਕੋਠਿਆਂ ’ਤੇ ਸਪੀਕਰ ਉਪਰ ਵੀ ਪਾਬੰਦੀ ਲਗਾ ਦਿੱਤੀ ਹੈ। ਚੰਡੀਗੜ੍ਹ ਸ਼ਹਿਰ ਦੀ ਤਰਜ਼ ’ਤੇ ਖ਼ੁਸੀ ਸਮਾਗਮਾਂ ਵਿਚ ਚੱਲਣ ਵਾਲੇ ਡੀ.ਜੇ. ਦਾ ਸਮਾਂ ਰਾਤ ਦੇ 10 ਵਜੇ ਤੱਕ ਹੋਵੇਗਾ। ਇਸਦੇ ਨਾਲ ਹੀ ਮਕਾਨ ਨੂੰ ਕਿਰਾਏ ’ਤੇ ਦੇਣ ਤੋਂ ਪਹਿਲਾਂ ਮਕਾਨ ਮਾਲਕ ਪੰਚਾਇਤ ਨੂੰ ਸੂਚਨਾ ਦੇਵੇਗਾ ਤਾਂ ਕਿ ਗਲਤ ਅਨਸਰ ਪਿੰਡ ਵਿੱਚ ਘੁਸਪੈਠ ਨਾ ਕਰ ਸਕਣ।
ਇਹ ਵੀ ਪੜ੍ਹੋ ਪੰਜਾਬ ਵਿਧਾਨ ਸਭਾ ਨੇ ਮਦਨ ਲਾਲ ਬੱਗਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, MLA ਗੋਗੀ ਦੇ ਦੇਹਾਂਤ ਮਗਰੋਂ ਲਿਆ ਫ਼ੈਸਲਾਂ
ਨਸ਼ਿਆਂ ਦੀ ਰੋਰਥਾਮ ਵਿਚ ਵੀ ਆਪਣਾ ਯੋਗਦਾਨ ਪਾਉਂਦਿਆਂ ਇਹ ਫੈਸਲਾ ਕੀਤਾ ਗਿਆ ਕਿ ਪੰਚਾਇਤ ਅਤੇ ਨੰਬਰਦਾਰਾਂ ਵੱਲੋਂ ਨਸ਼ੇ ਵੇਚਣ ਵਾਲੇ ਤੇ ਚੋਰੀ ਕਰਨ ਵਾਲਿਆਂ ਦੀ ਜਮਾਨਤ ਨਹੀ ਕਰਵਾਈ ਜਾਵੇਗੀ। ਪਿੰਡ ਵਿੱਚ ਖੁਸੀ ਮੌਕੇ ਵਧਾਈ ਲੈਣ ਆਉਣ ਵਾਲੇ ਮਹੰਤਾਂ ਦੇ ਰੁਪਏ ਵੀ ਫਿਕਸ ਕਰ ਦਿੱਤੇ ਗਏ ਹਨ।ਇਸ ਤੋ ਇਲਾਵਾ ਹੋਰਨਾਂ ਫੈਸਲਿਆਂ ਵਿੱਚ ਦੁਕਾਨਦਾਰ ਚਾਇਨਾ ਡੋਰ, ਸਟਿੰਗ,ਕੂਲਿੱਪ ਵੇਚਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਆਮ ਇਜਲਾਸ ਦੀ ਮੀਟਿੰਗ ਵਿੱਚ ਚੇਅਰਪਰਸਨ ਮਨਜਿੰਦਰ ਕੌਰ ਨੇ ਪਿੰਡ ਦੇ ਸਰਬਪੱਖੀ ਵਿਕਾਸ ਦੇ ਲਈ 1 ਕਰੋੜ 40 ਲੱਖ ਰੁਪਏ ਦਾ ਅਗਲੇ ਵਰ੍ਹੇ ਦਾ ਅਨੁਮਾਨਿਤ ਬਜਟ ਪੇਸ ਕੀਤਾ ਤੇ ਸਭਾ ਦੇ ਮੈਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ।
ਇਹ ਵੀ ਪੜ੍ਹੋ 7 ਫਰਵਰੀ ਨੂੰ ਨਹੀਂ ਰਿਲੀਜ਼ ਹੋਵੇਗੀ ਦਿਲਜੀਤ ਦੀ ਫਿਲਮ “ਪੰਜਾਬ 95”
ਇਸ ਮੋਕੇ ਮਗਨਰੇਗਾ ਦੇ ਏ ਪੀ ੳ ਮੈਡਮ ਸੰਦੀਪ ਕੋਰ ਨੇ ਨਰੇਗਾ ਅਧੀਨ ਹੋਣੇ ਵਾਲੇ ਕੰਮਾ ਦੀ ਜਾਣਕਾਰੀ ਸਾਂਝੀ ਕੀਤੀ । ਵਾਟਰ ਸਪਲਾਈ ਵਿਭਾਗ ਦੇ ਹਰਿੰਦਰ ਸਿੰਘ ਤੇ ਜੇ ਈ ਜਸਵੀਰ ਸਿੰਘ ਨੇ ਪਾਣੀ ਦੀ ਮਹਤੱਤਾਂ ਵਾਰੇ ਦੱਸਿਆਂ। ਇਸ ਮੋਕੇ ਪੰਚਾਇਤ ਸਕੱਤਰ ਸੇਵਾ ਸਿੰਘ ਪੰਚ ਕੁਲਵਿੰਦਰ ਸਿੰਘ ਲੀਲਾ ਸਿੰਘ ਬਲਵਿੰਦਰ ਸਿੰਘ ਹਰਪ੍ਰੀਤ ਸਿੰਘ ਆਗਿਆਪਾਲ ਸਿੰਘ ਮਲਕੀਤ ਸਿੰਘ ਜਗਦੀਪ ਸਿੰਘ ਮਨਦੀਪ ਕੌਰ ਪਰਮਜੀਤ ਕੋਰ ਹਰਜਿੰਦਰ ਕੌਰ ਅਤੇ ਵੀਰਪਾਲ ਕੌਰ ਆਦਿ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


