ਚੰਡੀਗੜ੍ਹ, 28 ਜਨਵਰੀ – ਇਤਿਹਾਸਕ ਨਗਰੀ ਪਾਣੀਪਤ ਨੂੰ ਐਤਵਾਰ ਵਾਲੇ ਦਿਨ ਇੱਕ ਹੋਰ ਵੱਡੀ ਸੌਗਾਤ ਦਿੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ ਦੇ ਨਵੇਂ ਬੱਸ ਅੱਡੇ ਸਿਵਾਹ ਤੋਂ ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਸ਼ਰੂਆਤ ਕੀਤੀ। ਇਸ ਪਹਿਲ ਦਾ ਉਦੇਸ਼ ਨਾ ਸਿਰਫ ਸੂਬੇ ਦੇ ਲੋਕਾਂ ਨੂੰ ਸਰਲ ਟਰਾਂਸਪੋਰਟ ਸਹੂਲਤ ਦਾ ਲਾਭ ਪਹੁੰਚਾਉਣਾ ਹੈ, ਸਗੋ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਘੱਟ ਕਰਨਾ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਪਾਣੀਪਤ ਵਿਚ ਪਹਿਲੇ ਸੱਤ ਦਿਨ ਇਲੈਕਟ੍ਰਿਕ ਸਿਟੀ ਬੱਸ ਸੇਵਾ ਮੁਫਤ ਕਰਨ ਦਾ ਐਲਾਨ ਕੀਤਾ, ਤਾਂ ਜੋ ਲੋਕ ਆਪਣੀ ਕਾਰ ਤੇ ਨਿਜੀ ਵਾਹਨ ਨੂੰ ਛੱਡ ਕੇ ਪਬਲਿਕ ਟਰਾਂਸਪੋਰਟ ਤੋਂ ਯਾਤਰਾ ਕਰ ਸਕਣ। ਸਿਟੀ ਬੱਸ ਸੇਵਾ ਦਾ ਰੂਟ ਵੀ ਸ਼ਹਿਰ ਦੇ ਲੋਕਾਂ ਦੀ ਮੰਗ ਤੇ ਜਰੂਰਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਹਰਿਆਣਵੀਆਂ ਨੂੰ ਮੁਫਤ ਬਿਜਲੀ, ਸਿਹਤ ਅਤੇ ਸਿੱਖਿਆ ਲਈ ਆਪ ਨੂੰ ਵੋਟ ਦੇਣ ਦੀ ਕੀਤੀ ਅਪੀਲ
ਮੁੱਖ ਮੰਤਰੀ ਨੇ ਦਸਿਆ ਕਿ ਪਾਣੀਪਤ ਅਤੇ ਜਗਾਧਰੀ ਵਿਚ ਇਲੈਕਟ੍ਰਿਕ ਸਿਟੀ ਬੱਸ ਦੇ ਲਾਂਚ ਦੇ ਬਾਅਦ ਪੰਚਕੂਲਾ, ਅੰਬਾਲਾ, ਸੋਨੀਪਤ, ਰਿਵਾੜੀ, ਕਰਨਾਲ, ਰੋਹਤਕ ਅਤੇ ਹਿਸਾਰ ਸਮੇਤ ਸੱਤ ਸ਼ਹਿਰਾਂ ਵਿਚ ਸਰਕਾਰ ਵੱਲੋਂ ਜੂਨ 2024 ਤਕ ਇਲੈਕਟ੍ਰਿਕ ਸਿਟੀ ਬੱਸ ਸੇਵਾ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਖੁਦ ਵੀ ਸਿਟੀ ਬੱਸ ਤੋਂ ਯਾਤਰਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ, ਸਾਂਸਦ ਸੰਜੈ ਭਾਟਿਆ, ਸ਼ਹਿਰ ਵਿਧਾਇਕ ਪ੍ਰਮੋਦ ਵਿਜ ਅਤੇ ਟਰਾਂਸਪੋਰਟ ਵਿਭਾਂਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਵੀ ਹਾਜ਼ਰ ਰਹੇ।
Share the post "ਮਨੋਹਰ ਲਾਲ ਨੇ ਪਾਣੀਪਤ ਨੂੰ ਦਿੱਤੀ ਸੌਗਾਤ, ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਕੀਤੀ ਸ਼ੁਰੂਆਤ"