ਡੀਈਓ ਰੂਬੀ ਬਾਂਸਲ ਨੇ ਦਿੱਤੀ ਵਧਾਈ
ਹਰਦੀਪ ਸਿੱਧੂ
ਮਾਨਸਾ,3 ਦਸੰਬਰ: ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਕਰਾਟੇ ਦੇ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਾਨਸਾ ਜ਼ਿਲ੍ਹਾ ਮੁੜ ਚੈਂਪੀਅਨ ਬਣਿਆ ਹੈ। ਪਿਛਲੇ ਸਾਲ ਦੌਰਾਨ ਮਾਨਸਾ ਨੇ ਉਵਰ ਆਲ ਟਰਾਫੀ ਹਾਸਲ ਕੀਤੀ ਸੀ।ਵੱਖ-ਵੱਖ ਮੁਕਾਬਲਿਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਦੇ ਏਕਮਜੀਤ ਸਿੰਘ ਨੇ -23 ਕਿਲੋ ਵਿੱਚ,ਨਵਜੀਤ ਸਿੰਘ ਦਿਆਲਪੁਰਾ ਨੇ -32 ਕਿਲੋ ਵਿੱਚ,ਸਰਕਾਰੀ ਪ੍ਰਾਇਮਰੀ ਸਕੂਲ ਲੋਹਗੜ੍ਹ ਦੀ ਖਿਡਾਰਣ ਸੀਰਤਪ੍ਰੀਤ ਕੌਰ ਨੇ -21 ਕਿਲੋ ਵਿੱਚ, ਨਵਜੋਤ ਕੌਰ ਦਿਆਲਪੁਰਾ -24 ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ, ਜਦੋਂ ਕਿ ਜਸਮੀਨ ਕਲਪਨਾ ਚਾਵਲਾ ਨੇ ਦੂਜਾ, ਅਰਮਾਨਜੋਤ ਸਿੰਘ ਦਿਆਲਪੁਰਾ ਨੇ -26 ਵਿੱਚ ਤੀਜਾ ਸਥਾਨ ਹਾਸਲ ਕੀਤਾ।
ਵਕੀਲਾਂ ਦੀ ਸੰਸਥਾ ’ਚ ਅਹੁੱਦੇਦਾਰਾਂ ਦੀ ਚੋਣ ਲਈ ਕੁੰਢੀਆਂ ਦੇ ‘ਸਿੰਙ’ ਫ਼ਸੇ
ਖਿਡਾਰੀਆਂ ਦੀ ਅਗਵਾਈ ਟੀਮ ਇੰਚਾਰਜ ਕੁਲਵਿੰਦਰ ਸਿੰਘ ਸੀਐੱਚਟੀ ਦਿਆਲਪੁਰਾ,ਵਿਨੋਦ ਕੁਮਾਰ ਐੱਚ ਟੀ ਫੁੱਲੂਵਾਲਾ ਡੋਡ,ਅਜੈ ਕੁਮਾਰ ਸੰਘਰੇੜੀ,ਕੁਲਦੀਪ ਕੌਰ ਦਿਆਲਪੁਰਾ,ਬਿਮਲ ਰਾਣੀ ਅਚਾਨਕ, ਵੀਰਪਾਲ ਸਿੰਘ ਧਰਮਪੁਰਾ, ਪੁਨੀਤ ਕੁਮਾਰ ਲੋਹਗੜ੍ਹ,ਕਰਾਟੇ ਕੋਚ ਅਮਨਦੀਪ ਸਿੰਘ,ਕਰਾਟੇ ਕੋਚ ਜਗਦੀਪ ਸਿੰਘ,ਸਰਪੰਚ ਸੁਖਵਿੰਦਰ ਸਿੰਘ,ਅਮਨਦੀਪ ਸਿੰਘ ਦਿਆਲਪੁਰਾ,ਜਗਜੀਤ ਸਿੰਘ ਨੰਬਰਦਾਰ ਦਿਆਲਪੁਰਾ, ਸਰਬਜੀਤ ਕੌਰ ਕੁੱਕ ਨੇ ਕੀਤੀ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰੂਬੀ ਬਾਂਸਲ, ਡਿਪਟੀ ਡੀਈਓ ਗੁਰਲਾਭ ਸਿੰਘ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ ਸੰਦੀਪ ਘੰਡ,ਪ੍ਰਧਾਨ ਹਰਦੀਪ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ ਮਾਨਸਾ ਜ਼ਿਲ੍ਹੇ ਦੇ ਹਰ ਖਿਡਾਰੀ ਨੂੰ ਟਰੈਕ ਸੂਟ ਅਤੇ ਹੋਰ ਖੇਡ ਸਾਹੂਲਤਾਂ ਦਿੱਤੀਆਂ।