Mansa police ਵੱਲੋਂ 3 ਕਿਲੋ ਅਫ਼ੀਮ ਸਹਿਤ 2 ਕਾਬੂ, ਡਰੱਗ ਮਨੀ ਤੇ ਮੋਟਰਸਾਈਕਲ ਵੀ ਬਰਾਮਦ

Date:

spot_img

Mansa News: ਭਾਗੀਰਥ ਸਿੰਘ ਮੀਨਾ,ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਗੌਰਵ ਯਾਦਵ ਆਈ.ਪੀ.ਐਸ ਦੇ ਅਦੇਸਾਂ ਅਨੁਸਾਰ ਅਤੇ ਹਰਜੀਤ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋਏ 2 ਵਿਅਕਤੀਆ ਨੂੰ ਕਾਬੂ ਕਰਕੇ ਉਨ੍ਹਾ ਪਾਸੋ ਤਿੰਨ ਕਿਲੋ ਗ੍ਰਾਮ ਅਫੀਮ ਅਤੇ 5000/- ਰੁਪਏ ਡਰੱਗ ਮਨੀ ਸਮੇਤ ਇੱਕ ਮੋਟਰਸਾਇਕਲ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਇਹ ਵੀ ਪੜ੍ਹੋ  ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਜਿਸਤੇ ਮਾਨਯੋਗ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ PBI (NDPS Act) ਦੀ ਦੇਖ ਰੇਖ ਹੇਠ ਥਾਣੇ: ਬਲਕੋਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 26-05-2025 ਨੂੰ ਸੀ.ਸਿ ਜਸਵੰਤ ਸਿੰਘ (ਸੀ.ਆਈ.ਏ ਸਟਾਫ ਮਾਨਸਾ) ਨੇ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾ ਤੇ ਸ਼ੱਕੀ ਵਹੀਕਲ ਦੀ ਚੈਕਿੰਗ ਸਬੰਧੀ ਦੌਰਾਨੇ ਗਸਤ ਭੀਖੀ ਤੋ ਬੁਢਲਾਡਾ ਮੇਨ ਰੋਡ ਬੱਸ ਸਟੈਡ ਬੋੜਾਵਾਲ ਪਾਸੋਂ ਮੋਟਰਸਾਇਕਲ ਨੰਬਰੀ PB 31 M 1409 ਪਰ ਸਵਾਰ ਬੁਲਵਿੰਦਰ ਸਿੰਘ ਉਰਫ ਕਾਲਾ ਵਾਸੀ ਬੋੜਾਵਾਲ ਅਤੇ ਹਰਜੀਤ ਸਿੰਘ ਵਾਸੀ ਬੀਰੋਕੇ ਕਲਾਂ ਨੂੰ ਸੱਕ ਦੇ ਅਧਾਰ ਪਰ ਰੋਕਕੇ ਮੌਕਾ ਪਰ ਰੈਗੂਲਰ ਤਫਤੀਸੀ ਭੇਜਣ ਲਈ ਸੀ.ਆਈ.ਏ ਸਟਾਫ ਮਾਨਸਾ ਨੂੰ ਜਾਣੂੰ ਕਰਵਾਇਆ

ਇਹ ਵੀ ਪੜ੍ਹੋ  ਅੰਮ੍ਰਿਤਸਰ ਦੇ ਮਜੀਠਾ ਇਲਾਕੇ ’ਚ ਹੋਇਆ ਜਬਰਦਸਤ ਧਮਾਕਾ,ਇੱਕ ਨੌਜਵਾਨ ਹੋਇਆ ਜਖ਼ਮੀ

ਜਿਸ ਤੇ ਲੇਡੀ.ਸ:ਥ ਸਵਰਨ ਕੌਰ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜ ਕੇ ਪ੍ਰਿਤਪਾਲ ਸਿੰਘ ਡੀ.ਐਸ.ਪੀ PBI (NDPS Act) ਮਾਨਸਾ ਦੀ ਹਾਜਰੀ ਵਿੱਚ ਉਨ੍ਹਾਂ ਦੀ ਹਦਾਇਤ ਮੁਤਾਬਿਕ ਬੁਲਵਿੰਦਰ ਸਿੰਘ ਉਰਫ ਕਾਲਾ ਅਤੇ ਹਰਜੀਤ ਸਿੰਘ ਦੇ ਕਾਬਜਾ ਵਿੱਚਲੇ ਲਿਫਾਫੇ ਵਿੱਚੋ 3 ਕਿਲੋ ਗ੍ਰਾਮ ਅਫੀਮ, 5000/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਕੇ ਮੁਕੱਦਮਾ ਨੰਬਰ 105 ਮਿਤੀ 26.05.2025 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਭੀਖੀ ਵਿੱਚ ਦਰਜ ਕੀਤਾ ਗਿਆ।ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਪਤਾ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...