Friday, April 17, 2026
spot_img
spot_img

ਗਰੀਬ ਲੋਕਾਂ ਦੇ 125 ਗਜ ਤੱਕ ਪਲਾਟਾਂ ਦੇ ਬਿਨਾਂ ਫੀਸ ਤੋਂ ਪਾਸ ਹੋਣਗੇ ਰਿਹਾਇਸ਼ੀ ਨਕਸ਼ੇ:ਡਾ. ਰਵਜੋਤ ਸਿੰਘ

Date:

spot_img

👉ਲਾਭਪਾਤਰੀਆਂ ਨੂੰ ਪਾਸ ਹੋਏ ਨਕਸ਼ਿਆਂ ਦੀ ਕੀਤੀ ਵੰਡ
👉ਰਿਹਾਇਸ਼ੀ ਨਕਸ਼ੇ ਮੇਲੇ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Bathinda News:ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਦੀ ਖੱਜਲ-ਖੁਆਰੀ ਨੂੰ ਦਿਨ ਪ੍ਰਤੀ ਦਿਨ ਘਟਾਉਣ ਅਤੇ ਉਨ੍ਹਾਂ ਨੂੰ ਬੇਹਤਰ ਤੇ ਬਿਨਾ ਦੇਰੀ ਦੇ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦੇ ਰਹੀ ਹੈ। ਇਸ ਲੜੀ ਤਹਿਤ ਗਰੀਬ ਵਰਗ ਨਾਲ ਸਬੰਧਤ ਜੋ ਲੋਕ ਕਿਸੇ ਕਾਰਨ ਪ੍ਰਾਈਵੇਟ ਆਰਕੀਟੈਕਟ ਤੋਂ ਨਕਸ਼ੇ ਬਣਾਉਣ ਦੀ ਫੀਸ ਭਰਨ ਤੋਂ ਅਸਮਰਥ ਹਨ, ਉਨ੍ਹਾਂ ਦੇ 125 ਗਜ ਤੱਕ ਦੇ ਰਿਹਾਇਸ਼ੀ ਪਲਾਟਾਂ ਦੇ ਨਕਸ਼ੇ ਬਿਨਾਂ ਆਰਕੀਟੈਕਟ ਦੀ ਫੀਸ ਦਿੱਤਿਆਂ ਮਿਊਸੀਪਲ ਕਾਰਪੋਰੇਸ਼ਨ ਵਲੋਂ ਸਰਕਾਰੀ ਫੀਸ ‘ਤੇ ਪਾਸ ਕੀਤੇ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਰਵਜੋਤ ਸਿੰਘ ਨੇ ਸਥਾਨਕ ਮਿਊਂਸੀਪਲ ਕਾਰਪੋਰੇਸ਼ਨ ਦੇ ਦਫਤਰ ਵਿਖੇ ਲਗਾਏ ਗਏ ਰਿਹਾਇਸ਼ੀ ਨਕਸ਼ਾ ਮੇਲੇ ਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਨ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਲਾਭਪਾਤਰੀਆਂ ਨੂੰ ਮੇਲੇ ਦੌਰਾਨ ਪਾਸ ਕੀਤੇ ਗਏ ਰਿਹਾਇਸ਼ੀ ਪਲਾਂਟਾਂ ਦੇ ਨਕਸ਼ਿਆਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਨਗਰ ਨਿਗਮ ਸ਼੍ਰੀ ਪਦਮਜੀਤ ਮਹਿਤਾ, ਕ੍ਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਕਮਿਸ਼ਨਰ ਨਗਰ ਨਿਗਮ ਸ਼੍ਰੀ ਅਜੈ ਅਰੋੜਾ, ਚੇਅਰਮੈਨ ਸ਼੍ਰੀ ਨੀਲ ਗਰਗ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਹ ਵੀ ਪੜ੍ਹੋ  ਪੰਜਾਬ ਦਾ ਵਡਮੁੱਲਾ ਪਾਣੀ ਬਚਾਉਣ ਲਈ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾਉਣ: ਗੁਰਮੀਤ ਸਿੰਘ ਖੁੱਡੀਆਂ

ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਨਗਰ ਨਿਗਮ ਵੱਲੋਂ ਲਗਾਏ ਗਏ ਨਕਸ਼ਾ ਮੇਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਰਿਹਾਇਸ਼ੀ ਨਕਸ਼ੇ/ਐਨ.ਓ.ਸੀ ਦੀ ਪ੍ਰਵਾਨਗੀ ਬਿਲਡਿੰਗ ਇੰਸਪੈਕਟਰ ਐਚ.ਡੀ.ਐਮ ਦੀਆਂ ਫੀਲਡ ਤੇ ਦਫਤਰੀ ਰਿਪੋਰਟਾਂ ਤੋਂ ਬਾਅਦ ਸਹਾਇਕ ਨਿਗਮ ਯੋਜਨਾਕਾਰ ਪੱਧਰ ‘ਤੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲਿਆਂ ਨਾਲ ਨਾ ਕੇਵਲ ਨਕਸ਼ਾ ਪ੍ਰਵਾਨ ਕਰਨ ਦਾ ਚੈਨਲ ਘਟਾਇਆ ਹੈ ਸਗੋਂ ਇਸ ਨਾਲ ਸਮੇਂ ਦੀ ਵੀ ਬਚਤ ਹੋਵੇਗੀ।ਇਸ ਮੌਕੇ ਡਾ. ਰਵਜੋਤ ਸਿੰਘ ਨੇ ਇਹ ਵੀ ਕਿਹਾ ਕਿ ਇਸ ਨਕਸ਼ੇ ਮੇਲੇ ਦੌਰਾਨ ਨਗਰ ਨਿਗਮ ਨੂੰ ਇਹਨਾਂ ਦਿਨਾਂ ਵਿੱਚ ਤਕਰੀਬਨ ਇਕ ਕਰੋੜ ਰੁਪਏ ਦੀ ਆਮਦਨ ਦਾ ਵਾਧਾ ਹੋਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਨਗਰ ਨਿਗਮ ਬਠਿੰਡਾ ਵੱਲੋਂ ਪੀਐਮਏ ਬਾਈ ਫੇਜ਼-1 ਅਧੀਨ 1295 ਅਤੇ ਫੇਜ਼-2 ਅਧੀਨ 298 ਕੇਸ ਪ੍ਰਵਾਨ ਕੀਤੇ ਹਨ। ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੇ ਇਹ ਵੀ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜੋ ਸੈਲਫ ਸਰਟੀਫਿਕੇਸ਼ਨ ਮੁਹਿੰਮ ਆਰੰਭੀ ਗਈ ਹੈ, ਉਸ ਬਾਰੇ ਨਗਰ ਨਿਗਮ ਬਠਿੰਡਾ ਵੱਲੋਂ ਆਮ ਲੋਕਾਂ ਨੂੰ ਲਗਾਤਰ ਉਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਬਾਕੀ ਨਗਰ ਨਿਗਮਾਂ ਨਾਲੋਂ ਸੈਲਫ ਸਰਟੀਫਿਕੇਸਨ ਮੁਹਿੰਮ ਅਧੀਨ ਸਭ ਤੋਂ ਵੱਧ 203 ਨਕਸ਼ੇ ਨਗਰ ਨਿਗਮ ਬਠਿੰਡਾ ਨੇ ਪ੍ਰਵਾਨ ਕੀਤੇ ਹਨ।ਇਸ ਮੌਕੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਨਗਰ ਨਿਗਮ ਦਾ ਹਰ ਇੱਕ ਅਧਿਕਾਰੀ-ਕਰਮਚਾਰੀ ਬਹੁਤ ਹੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ  ਪੰਜਾਬ ਦੇ ਬਹਾਦਰ ਸੈਨਿਕਾਂ ਨੇ ਕੌਮੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ : ਰਾਸ਼ਟਰਪਤੀ ਵੱਲੋਂ ਸੂਬੇ ਦੇ ਚਾਰ ਸੈਨਿਕ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ

ਉਨ੍ਹਾਂ ਇਹ ਵੀ ਕਿਹਾ ਕਿ ਨਗਰ ਨਿਗਮ ਵੱਲੋਂ ਮੰਡੀ ਖੁਰਦ ਵਿਖੇ 36.81 ਏਕੜ ਜਮੀਨ ‘ਤੇ ਕਬਜ਼ਾ ਲਿਆ ਗਿਆ ਅਤੇ ਇਸ ਜ਼ਮੀਨ ਨੂੰ ਵਾਹੀ ਲਈ ਠੇਕੇ ‘ਤੇ ਦੇਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।ਇਸ ਮੌਕੇ ਮੇਅਰ ਸ੍ਰੀ ਪਰਮਜੀਤ ਮਹਿਤਾ ਨੇ ਕਿਹਾ ਕਿ 25 ਮਈ ਤੋਂ ਲਗਾਏ ਗਏ ਇਸ ਨਕਸ਼ੇ ਮੇਲੇ ਦੇ ਪਹਿਲੇ ਦਿਨ 27 ਬਿਨੈਕਾਰਾਂ ਵੱਲੋਂ ਆਪਣੇ ਨਕਸ਼ਾ ਦੀ ਪ੍ਰਵਾਨਗੀ ਪ੍ਰਾਪਤ ਕੀਤੀ। ਇਸੇ ਤਰ੍ਹਾਂ 115 ਲਾਭਪਾਤਰੀ ਜੋ ਨਕਸ਼ਾ ਤੇ ਐਨ.ਓ.ਸੀ. ਲੈਣ ਲਈ ਆਏ ਹਨ ਉਹਨਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ 111 ਵਿਨੇ ਕਾਰਾਂ ਵੱਲੋਂ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਨਕਸ਼ੇ ਤੇ ਹੋਰ ਅਪਲਾਈ ਕਰ ਦਿੱਤੇ ਗਏ ਹਨ ਅਤੇ 42 ਵਿਅਕਤੀਆਂ ਵੱਲੋਂ ਆਪਣੇ ਪਲਾਟਾਂ ਦੇ ਐਨ.ਓ.ਸੀ. ਲੈਣ ਵਾਸਤੇ ਆਪਣੇ ਬਿਨੈਪੱਤਰ ਦਰਜ ਕਰਵਾਏ ਗਏ ਹਨ।ਇਸ ਤੋਂ ਪਹਿਲਾਂ ਕਮਿਸ਼ਨਰ ਨਗਰ ਨਿਗਮ ਸ਼੍ਰੀ ਅਜੈ ਅਰੋੜਾ ਨੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਇਥੇ ਪਹੁੰਚਣ ‘ਤੇ ਜਿਥੇ ਭਰਵਾ ਸਵਾਗਤ ਕੀਤਾ ਉਥੇ ਹੀ ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਤੇ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਲੋਕ ਪੱਖੀ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਸ਼੍ਰੀ ਸੁਰਿੰਦਰ ਬਿੰਦਰਾ ਨੇ ਵੀ ਰਿਹਾਇਸ਼ੀ ਨਕਸ਼ਿਆਂ ਸਬੰਧੀ ਲਗਾਏ ਗਏ ਜਾ ਰਹੇ 30 ਰੋਜਾ ਮੇਲੇ ਬਾਰੇ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸੰਯੁਕਤ ਕਮਿਸ਼ਨਰ ਸ. ਜਸਪਾਲ ਸਿੰਘ ਬਰਾੜ, ਨਿਗਰਾਨ ਇੰਜਨੀਅਰ ਸ਼੍ਰੀ ਸੰਦੀਪ ਗੁਪਤਾ, ਡਾਇਰੈਕਟਰ ਪੰਜਾਬ ਵਾਟਰ ਰਿਸੋਰਸਜ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਸ. ਅਮਰਜੀਤ ਰਾਜਨ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...