Mansa News:ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਅੱਜ ਮਿਤੀ 07 ਮਾਰਚ 2025 ਨੂੰ ਅਪ੍ਰੇਸ਼ਨ ਸੀਲ ਅਧੀਨ ਅੰਤਰ ਰਾਜੀ ਹੱਦਾਂ ਉਤੇ ਵਿਸ਼ੇਸ਼ ਚੈਕਿੰਗ ਨਾਕੇ ਸਥਾਪਤ ਕੀਤੇ ਗਏ ਹਨ । ਇਸੇ ਕਾਰਵਾਈ ਅਧੀਨ ਪੰਜਾਬ ਅਤੇ ਹਰਿਆਣਾ ਬਾਰਡਰ ਤੇ ਪੈਂਦੇ ਪਿੰਡ ਝੰਡਾ ਕਲਾ,ਸਿਰਸਾ ਰੋਡ ਵਿਖੇ ਐਸ.ਐਸ.ਪੀ.ਮਾਨਸਾ ਭਾਗੀਰਥ ਸਿੰਘ ਮੀਨਾ ਨੇ ਚੈਕਿੰਗ ਪੁਆਇੰਟ ਤੇ ਚਲ ਰਹੇ ਅਪ੍ਰੇਸ਼ਨ ਦੀ ਜਾਂਚ ਕੀਤੀ।ਇਹ ਅਪ੍ਰੇਸ਼ਨ ਜ਼ਿਲ੍ਹੇ ਭਰ ਵਿੱਚ ਅੱਜ ਸਵੇਰੇ 8 ਵਜੇ ਤੋਂ ਬਾਦ ਦੁਪਹਿਰ 2 ਵਜੇ ਤੱਕ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ; ਦੋਸਤ ਦੀ ਭੈਣ ਦੇ ਵਿਆਹ ’ਚ ਜਾ ਰਹੇ ਚਾਰ ਦੋਸਤਾਂ ਦੀ ਹਾਦਸੇ ਵਿਚ ਹੋਈ ਮੌ+ਤ
ਇਸ ਮੌਕੇ ਐਸ.ਐਸ.ਪੀ.ਮਾਨਸਾ ਭਾਗੀਰਥ ਸਿੰਘ ਮੀਨਾ ਨੇ ਪੱਤਰਕਾਰਾਂ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਯੁਧ ਨਸ਼ਿਆਂ ਵਿਰੁੱਧ ਬਾਰੇ ਅਤੇ ਅਪ੍ਰੇਸ਼ਨ ਸੀਲ ਬਾਰੇ ਵੀ ਜਾਣਕਾਰੀ ਦਿੱਤੀ।ਅੱਜ ਜ਼ਿਲ੍ਹੇ ਦੇ ਵੱਖ ਵੱਖ 08 ਅੰਤਰ ਰਾਜੀ ਨਾਕਿਆਂ ਉਤੇ ਵਿਸ਼ੇਸ਼ ਨਾਕੇ ਸਥਾਪਤ ਕੀਤੇ ਗਏ ਹਨ। ਜਿਥੇ 125 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





