ਝੁਨੀਰ ਨਾਨਕੇ ਘਰ ਰਹਿਕੇ ਹਾਸਲ ਕੀਤੀ ਉੱਚ ਵਿੱਦਿਆ
ਮਾਨਸਾ 17 ਨਵੰਬਰ: ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਧੀ ਕਿਰਨਜੀਤ ਕੌਰ ਨੇ ਕਨੇਡਾ ਦੀ ਫੈਡਰਲ ਪੁਲੀਸ ਅਫ਼ਸਰ ਬਣਕੇ ਜਿਥੇ ਆਪਣੇ ਮਾਪਿਆਂ ਦਾ ਨਾਂ ਚਮਕਾਇਆ ਹੈ, ਉਥੇ ਉਸ ਨੇ ਮਾਨਸਾ ਜ਼ਿਲ੍ਹੇ ਨੂੰ ਚਾਰ ਚੰਨ ਲਾਏ ਨੇ। ਛੋਟੀ ਉਮਰੇ ਸਖ਼ਤ ਮਿਹਨਤ ਕਰਨ ਵਾਲੀ ਕਿਰਨਜੀਤ ਕੌਰ ਨੇ 5 ਸਾਲ ਕਰਨਲ ਡਿਗਰੀ ਕਾਲਜ ਚੂਲੜ ਵਿਖੇ ਪ੍ਰੋਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਕਿਰਨਜੀਤ ਕੌਰ ਪੁੱਤਰੀ ਲਾਭ ਸਿੰਘ ਨੇ 2014 ਵਿਚ ਕਨੇਡੀਅਨ ਪਰਮਾਨੈਂਟ ਰੈਜੀਡੈਂਸੀ ਤੌਰ ‘ਤੇ ਚਲੇ ਗਏ। ਕਨੇਡਾ ਰਹਿੰਦਿਆਂ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ।
2019 ‘ਚ ਕਰਕਸ਼ਨਲ ਆਫ਼ੀਸਰ ਵਜੋਂ ਭਰਤੀ ਹੋਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸਾਲ 2024 ਦੌਰਾਨ ਰੋਇਲ ਕਨੇਡੀਅਨ ਮਾਊਂਂਟਰ ਪੁਲੀਸ ਵਿੱਚ ਭਰਤੀ ਹੋ ਕੇ ਫੈਡਰਲ ਪੁਲੀਸ ਅਫ਼ਸਰ ਬਣੇ। ਉਨ੍ਹਾਂ ਆਪਣੀ ਮਿਹਨਤ ਪਿਛੇ ਜਿਥੇ ਆਪਣੇ ਮਾਪਿਆਂ, ਨਾਨਕਿਆਂ ਨੂੰ ਇਸ ਦਾ ਸਿਹਰਾ ਦਿੰਦੀ ਹੈ, ਉਥੇ ਉਨ੍ਹਾਂ ਦੇ ਘਰਾਂ ਚੋਂ ਮਾਮੇ ਦੇ ਬੇਟੇ ਡਾ.ਹਜੂਰ ਸਿੰਘ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਦਾ ਵੀ ਵਿਸ਼ੇਸ਼ ਧੰਨਵਾਦ ਕਰਦੀ ਹੈ, ਜਿੰਨਾਂ ਨੇ ਉਨ੍ਹਾਂ ਦੀ ਉੱਚ ਪੱਧਰ ਦੀ ਤਲੀਮ ਦੌਰਾਨ ਗਾਈਡ ਕੀਤਾ। ਕਿਰਨਜੀਤ ਕੌਰ ਦਾ 2020 ਵਿਚ ਵਿਆਹ ਹੋਇਆ ਅਤੇ 2021 ਵਿਚ ਉਹ ਪਤੀ ਨੂੰ ਵੀ ਕਨੇਡਾ ਲੈ ਗਈ। ਕਨੇਡਾ ਰਹਿੰਦਿਆਂ ਨਾਲ ਨਾਲ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ।
ਇਹ ਵੀ ਪੜ੍ਹੋ Ex CM Charanjit Singh Channi ਨੇ ਗਿੱਦੜਬਾਹਾ ’ਚ Amrita Warring ਦੇ ਹੱਕ ਵਿਚ ਭਖਾਈ ਚੋਣ ਮੁਹਿੰਮ
ਉਨ੍ਹਾਂ ਨੇ ਆਪਣੀਆਂ ਦੋਨਾਂ ਭੈਣਾਂ ਨੂੰ ਗਾਈਡ ਕਰਦਿਆਂ ਕਨੇਡਾ ਵਿਖੇ ਟੀਚਰ ਦੇ ਯੋਗ ਬਣਾਇਆ।ਕਿਰਨਜੀਤ ਕੌਰ ਨੇ ਦਸਵੀਂ ਦੀ ਪੜ੍ਹਾਈ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ,12 ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ,ਗਰੇਜੂਏਸ਼ਨ ਐੱਸ ਡੀ ਕਾਲਜ ਮਾਨਸਾ ਤੋਂ,ਪੀ ਜੀ ਡੀ ਸੀ ਏ ਬਾਬਾ ਧਿਆਨ ਦਾਸ ਯੂਨੀਵਰਸਿਟੀ ਝੁਨੀਰ,ਐੱਮ ਸੀ ਏ ਪੰਜਾਬ ਟੈਕਨੀਕਲ ਯੂਨੀਵਰਸਿਟੀ,ਈ ਟੀ ਟੀ ਕਰਨਲ ਕਾਲਜ ਆਫ ਐਜੂਕੇਸ਼ਨ ਤੋਂ ,ਬੀ.ਐੱਡ.ਮਿਲਖਾ ਸਿੰਘ ਕਾਲਜ ਬਰੇਟਾ ਤੋਂ ਕੀਤੀ ਅਤੇ 2009 ਤੋਂ 2014 ਤੱਕ ਕਰਨਲ ਡਿਗਰੀ ਕਾਲਜ ਚੂਲੜ ਵਿਖੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਅਤੇ 2014 ਚ ਕਨੇਡਾ ਚਲੇ ਗਏ ਜਿਥੇ ਉਹ ਵੱਖ ਵੱਖ ਸੇਵਾਵਾਂ ਤੋਂ ਬਾਅਦ ਫੈਡਰਲ ਪੁਲੀਸ ਅਫ਼ਸਰ ਬਣੇ। ਇਲਾਕੇ ਭਰ ਚ ਖੁਸ਼ੀ ਹੈ ਕਿ ਝੁਨੀਰ ਵਰਗੇ ਕਸਬੇ ਚੋਂ ਉੱਠ ਕੇ ਉਨ੍ਹਾਂ ਨੂੰ ਕਨੇਡਾ ਚ ਵੱਡੇ ਪੁਲੀਸ ਅਧਿਕਾਰੀ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ।
Share the post "ਮਾਨਸਾ ਦੀ ਧੀ ਨੇ ਕਨੇਡਾ ਦੀ ਫੈਡਰਲ ਪੁਲੀਸ ਅਫ਼ਸਰ ਬਣਕੇ ਮਾਪਿਆਂ ਦੇ ਨਾਂ ਚਮਕਾਇਆ"