Monday, February 2, 2026

Mark Carney ਨੇ Candada ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ, Justin Trudeau ਦੀ ਲਈ ਥਾਂ

Date:

spot_img

Canada News: ਲਿਬਰਲ ਪਾਰਟੀ ਦੇ ਵੱਡੇ ਨੇਤਾ Mark Carney ਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ Justin Trudeau ਦੀ ਥਾਂ ਲਈ ਹੈ, ਜਿੰਨ੍ਹਾਂ ਇਸ ਸਾਲ ਦੇ ਸ਼ੁਰੂਆਤ ਵਿਚ ਆਪਣਾ ਅਹੁੱਦਾ ਛੱਡਣ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੀ ਗਵਰਨਰ ਜਨਰਲ ਮੇਰੀ ਸਿਮੋਨ ਨੇ ਕਾਰਨੀ ਅਤੇ ਉਨ੍ਹਾਂ ਦੀ ਨਵੀਂ ਕੈਬਨਿਟ ਨੂੰ ਸਹੁੰ ਚੁਕਾਈ ਹੈ। ਮਾਰਕ ਕਾਰਨੀ ਇੱਕ ਅਰਥ ਸ਼ਾਸਤਰੀ ਹਨ, ਜਿੰਨ੍ਹਾਂ ਨੂੰ 10 ਮਾਰਚ ਵਾਲੇ ਦਿਨ ਕੈਨੈਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਲੀਡਰ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਪਕਿਸਤਾਨ ’ਚ ਬੈਠੇ ਅੱਤਵਾਦੀ ਰਿੰਦਾ ਦੇ ਤਿੰਨ ਸਾਥੀ ਕਾਬੂ

ਨਵੇਂ ਪ੍ਰਧਾਨ ਮੰਤਰੀ ਲਈ ਮੌਜੂਦਾ ਸਮੇਂ ਕਈ ਚੁਣੌਤੀਆਂ ਹਨ। ਕੈਨੇਡਾ ਦੇ ਲੰਮੇ ਸਮੇਂ ਤੱਕ ਕੁਦਰਤੀ ਭਾਈਵਾਲ ਰਹੇ ਅਮਰੀਕਾ ਦੇ ਨਾਲ ਵਪਾਰ ਜੰਗ ਸਿਖ਼ਰਾਂ ’ਤੇ ਹੈ ਅਤੇ ਅਮਰੀਕਾ ਕੈਨੇਡਾ ਨੂੰ ਆਪਣਾ 51ਵਾਂ ਰਾਜ ਬਣਾਉਣਾ ਚਾਹੁੰਦਾ ਹੈ। ਇਸੇ ਤਰ੍ਹਾਂ ਕੈਨੇਡਾ ਦੇ ਮੌਜੂਦਾ ਸਮੇਂ ਭਾਰਤ ਸਰਕਾਰ ਨਾਲ ਵੀ ਚੰਗੇ ਸਬੰਧ ਨਹੀਂ ਹਨ। ਕੈਨੇਡਾ ਦੀ ਆਰਥਿਕਤਾ ਵਿਚ ਭਾਰਤ ਤੋਂ ਗਏ ਵਿਦਿਆਰਥੀ ਵੱਡਾ ਯੋਗਦਾਨ ਪਾਉਂਦੇ ਹਨ ਤੇ ਪਿਛਲੇ ਸਮੇਂ ਦੌਰਾਨ ਕੈਨੇਡਾ ਸਰਕਾਰ ਨੇ ਆਪਣੀ ਇੰਮੀਗਰੇਸ਼ਨ ਨੀਤੀ ਵਿਚ ਕਈ ਵਾਰ ਤਬਦੀਲੀ ਕੀਤੀ ਹੈ। ਅਜਿਹੇ ਹਾਲਾਤਾਂ ਵਿਚ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਕਾਰਨੀ ਨੂੰ ਕਈ ਮੋਰਚਿਆਂ ’ਤੇ ਲੜਾਈ ਲੜਣੀ ਪਏਗੀ।

ਇਹ ਵੀ ਪੜ੍ਹੋ  Big News: ਸਿਵ ਸੈਨਾ ਦੇ ਪ੍ਰਧਾਨ ਦਾ ਕ.ਤਲ ਕਰਨ ਵਾਲੇ ਤਿੰਨਾਂ ਸ਼ੂਟਰਾਂ ਦਾ ਪੁਲਿਸ ਨੇ ਕੀਤਾ ’encounter’

ਇਸ ਦੌਰਾਨ ਸਹੁੰ ਚੁੱਕ ਸਮਾਗਮ ਤੋਂ ਬਾਅਦ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਨੂੰ ਅੱਗੇ ਲਿਜਾਣ ਦਾ ਅਹਿਦ ਲਿਆ ਹੈ। ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਲਿਬਰਲ ਪਾਰਟੀ ਦਾ ਸਹਿਯੋਗ ਕਰ ਰਹੀਆਂ ਕੁੱਝ ਪਾਰਟੀਆਂ ਨੇ ਜਸਟਿਨ ਟਰੂਡੋ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਇਸਦੇ ਨਾਲ ਹੀ ਉਨ੍ਹਾਂ ਟਰੂਡੋ ਦੇ ਵਿਰੁਧ ਬੇਵਸਾਹੀ ਦਾ ਮਤਾ ਲਿਆਉਣ ਦਾ ਵੀ ਐਲਾਨ ਕੀਤਾ ਸੀ ਪ੍ਰੰਤੂ ਟਰੂਡੋ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਇਹ ਐਲਾਨ ਠੁੱਸ ਕਰ ਦਿੱਤਾ ਸੀ। ਮਾਰਕ ਕਾਰਨੀ ਸਾਬਕਾ ਗਵਰਨਰ ਰਹੇ ਹਨ। ਇਸ ਸਾਲ ਕੈਨੇਡਾ ਦੇ ਵਿਚ ਆਮ ਚੋਣਾਂ ਵੀ ਹੋਣ ਜਾ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

Big News; ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਦੇ ਹੱਕ ‘ਚ ਖੁੱਲ ਕੇ ਆਏ ਡੇਰਾ ਬਿਆਸ ਦੇ ਮੁਖੀ

Nabha News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ...

ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਨੂੰ ਮੁੜ ਮਿਲਣ ਪੁੱਜੇੇ ਡੇਰਾ ਬਿਆਸ ਦੇ ਮੁਖੀ

Nabha News: dera-beas chief; ਆਮਦਨ ਤੋਂ ਵੱਧ ਜਾਇਦਾਦ ਬਣਾਉਣ...

Bathinda ‘ਚ ਇੱਕ ਹੋਰ ਨਸ਼ਾ ਤਸਕਰ ਦੇ ਮਕਾਨ ‘ਤੇ ਚੱਲਿਆ ਪੁਲਿਸ ਦਾ ਪੀਲਾ ਪੰਜ਼ਾ

Bathinda News: Bathinda ; ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ...