ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਨਵੇਂ ਅਪਰਾਧਿਕ ਕਾਨੂੰਨਾਂ ਵਿਰੁੱਧ ਵਿਸ਼ਾਲ ਰੋਸ ਮਾਰਚ

0
44

ਬਠਿੰਡਾ, 1 ਜੁਲਾਈ: ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਦੀ ਅਗਵਾਈ ਚ ਜਨਤਕ ਜਥੇਬੰਦੀਆਂ ਵੱਲੋਂ ਅਰੰਧੰਤੀ ਰਾਏ ਤੇ ਪ੍ਰੋ ਸ਼ੇਖ ਸ਼ੌਕਤ ਹੁਸੈਨ ’ਤੇ ਕਾਲਾ ਕਨੂੰਨ ਯੁਏਪੀਏ ਲਗਾਉਣ ਅਤੇ ਅੱਜ ਤੋਂ ਲਾਗੂ ਕੀਤੇ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਫੌਰੀ ਵਾਪਸ ਲੈਣ ਲਈ ਜਿਲਾ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਅਤੇ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਡੀਸੀ ਦਫਤਰ ਦੇ ਗੇਟ ਮੂਹਰੇ ਸਾੜੀਆਂ ਗਈਆਂ। ਪੈਨਸ਼ਨਰ ਭਵਨ ਇਕੱਠੇ ਹੋਏ ਵੱਖੋ ਵੱਖ ਜਨਤਕ ਜਥੇਬੰਦੀਆਂ ਦੇ ਕਰੀਬ 200 ਵਰਕਰਾਂ ਨੂੰ ਨਵੇਂ ਅਪਰਾਧਿਕ ਕਾਨੂੰਨਾਂ ਦੇ ਮਾੜੇ ਅਸਰਾਂ ਅਤੇ ਪੁਲਿਸ ਨੂੰ ਦਿੱਤੀਆਂ ਖੁੱਲਾਂ ਦੀ ਵਿਆਖਿਆ ਕੀਤੀ ਗਈ। ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ, ਸੂਬਾ ਕਮੇਟੀ ਮੈਂਬਰ ਡਾ ਅਜੀਤਪਾਲ ਸਿੰਘ ਤੇ ਐਨ ਕੇ ਜੀਤ,ਸੂਬਾ ਸਕੱਤਰ ਪ੍ਰਿਤਪਾਲ ਸਿੰਘ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਅਤੇ ਤਰਕਸ਼ੀਲ ਆਗੂ ਬਲਰਾਜ ਸਿੰਘ ਮੌੜ ਨੇ ਇਕੱਠ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਪੁਲਸ ਹਿਰਾਸਤ ਦਾ ਸਮਾਂ ਜੋ ਪਹਿਲਾਂ 15 ਦਿਨ ਹੁੰਦਾ ਸੀ ਜੋ ਅਪਰਾਧ ਦੀ ਗੰਭੀਰਤਾ ਦੇ ਅਧਾਰ ਤੇ ਹੁਣ ਵਧਾ ਕੇ ਦੋ ਤੋਂ ਤਿੰਨ ਮਹੀਨਿਆਂ ਤੱਕ ਕਰ ਦਿੱਤਾ ਗਿਆ ਹੈ, ਜਿਸ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਹੈ।

ਦੀ ਕਲਾਸ ਫੋਰ ਗੋਰਮਿੰਟ ਇੰਪਲਾਈਜ ਯੂਨੀਅਨ ਤੇ ਸੁਬਾਰਡੀਨੇਟ ਸਰਵਿਸ ਫੈਡਰੈਸ਼ਨ ਦੀ ਹੋਈ ਮੀਟਿੰਗ

ਇਸ ਤੋਂ ਇਲਾਵਾ ਜਿੰਨਾ ਕੇਸਾਂ ਵਿੱਚ ਸਜ਼ਾ ਤਿੰਨ ਤੋਂ ਸੱਤ ਸਾਲ ਤੱਕ ਹੋ ਸਕਦੀ ਹੈ ਉਹਨਾਂ ਵਿੱਚ ਐਫਆਈਆਰ ਦਰਜ ਕਰਨੀ ਹੁਣ ਅਖਤਿਆਰੀ ਬਣਾ ਦਿੱਤੀ ਗਈ ਗਿਆ ਹੈ, ਲਾਜ਼ਮੀ ਨਹੀਂ। ਇਕੱਠ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ, ਮੁਲਾਜ਼ਮ,ਕਿਸਾਨ,ਮਜ਼ਦੂਰ,ਦਲਿਤ ਬੁੱਧੀਜੀਵੀ,ਔਰਤਾਂ,ਵਕੀਲ,ਤਰਕਸ਼ੀਲ,ਮੈਡੀਕਲ ਪ੍ਰੈਕਟੀਸ਼ਨਰਜ਼ ,ਪੈਨਸ਼ਨਰਜ਼ ਤੇ ਸਾਹਿਤਕਾਰ ਸ਼ਾਮਿਲ ਹੋਏ l ਸ਼ਾਮਿਲ ਜਥੇਬੰਦੀਆਂ ਵਿੱਚ ਟੀਐਸਯੂ,ਪੰਜਾਬੀ ਸਾਹਿਤ ਸਭਾ,ਲੋਕ ਮੋਰਚਾ,ਕਿਰਤ ਕਿਸਾਨ ਯੂਨੀਅਨ,ਦਿਹਾਤੀ ਮਜ਼ਦੂਰ ਸਭਾ,ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ,ਪੱਤਰਕਾਰ,ਬਿਜਲੀ ਕਰਮਚਾਰੀ ਪੈਨਸ਼ਨਰ ਐਸੋਸੀਏਸ਼ਨ,ਪੀਐਸ ਐਸ ਐਫ (ਵਿਗਿਆਨਕ) ਪੀਐਸਯੂ (ਲਲਕਾਰ),ਦਿਹਾਤੀ ਮਜ਼ਦੂਰ ਸਭਾ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ,ਠੇਕਾ ਮੁਲਾਜ਼ਮ ਯੂਨੀਅਨ ਲਹਿਰਾ ਥਰਮਲ, ਬੀਕੇਯੂ ਕ੍ਰਾਂਤੀਕਾਰੀ,ਬੀਕੇਯੂ ਉਗਰਾਹਾਂ,ਬੀਕੇਯੂ ਡਕੌਂਦਾ,ਕੁੱਲ ਹਿੰਦ ਕਿਸਾਨ,ਸਭਾ ਪੈਨਸ਼ਨਰ ਐਸੋਸੀਏਸ਼ਨ ਪਾਵਰ/ਟਰਾਂਸਮਿਸ਼ਨ ਬਠਿੰਡਾ ਆਦਿ ਆਗੂ ਸ਼ਾਮਲ ਹੋਏ।

 

LEAVE A REPLY

Please enter your comment!
Please enter your name here