spot_img
spot_img

ਟ੍ਰੀ ਲਵਰ ਸੋਸਾਇਟੀ ਵੱਲੋਂ ਲਗਾਏ ਜਾ ਰਹੇ ਫਲਾਵਰ ਮੇਲੇ ਦਾ ਮੇਅਰ ਪਦਮਜੀਤ ਮਹਿਤਾ ਨੇ ਕੀਤਾ ਸ਼ੁਭ ਆਰੰਭ

Date:

spot_img

Bathinda News:ਟ੍ਰੀ ਲਵਰ ਸੋਸਾਇਟੀ ਬਠਿੰਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8 ਤੇ 9 ਮਾਰਚ ਨੂੰ ਬਠਿੰਡਾ ਦੇ ਸਵਾਮੀ ਵਿਵੇਕਾਨੰਦ ਰੋਜ਼ ਗਾਰਡਨ ਵਿੱਚ ਲਗਾਏ ਜਾ ਰਹੇ ਫਲਾਵਰ ਮੇਲੇ ਦਾ ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚ ਕੇ ਸ਼ੁਭ ਆਰੰਭ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਟ੍ਰੀ ਲਵਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਮੰਗ ਪੱਤਰ ਵੀ ਸੌਂਪਿਆ, ਜਿਨ੍ਹਾਂ ਦਾ ਮੇਅਰ ਸਾਹਿਬ ਨੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ  ਫ਼ਿਰੌਤੀ ਲਈ ਦੁਕਾਨਦਾਰ ’ਤੇ ਫ਼ਾਈਰਿੰਗ ਕਰਨ ਵਾਲੇ ਬਦਮਾਸ਼ ਦਾ ਪੁਲਿਸ ਨੇ ਕੀਤਾ Encounter

ਮੇਅਰ ਸ਼੍ਰੀ ਮਹਿਤਾ ਨੇ ਇਹ ਵੀ ਕਿਹਾ ਕਿ ਟ੍ਰੀ ਲਵਰ ਸੋਸਾਇਟੀ ਵੱਲੋਂ ਲਗਾਏ ਜਾ ਰਹੇ ਫਲਾਵਰ ਮੇਲੇ ਵਿੱਚ ਨਗਰ ਨਿਗਮ ਵੱਲੋਂ ਬਣਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਸੋਸਾਇਟੀ ਵੱਲੋਂ ਬਠਿੰਡਾ ਸ਼ਹਿਰ ਵਿੱਚ ਕੀਤੇ ਜਾ ਰਹੇ ਸਫਾਈ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਗਰ ਨਿਗਮ ਵੱਲੋਂ ਬਠਿੰਡਾ ਨੂੰ ਆਦਰਸ਼ ਸ਼ਹਿਰ ਬਣਾਉਣ ਲਈ ਚਲਾਈ ਜਾ ਰਹੀ ਸਫਾਈ ਮੁਹਿੰਮ ਵਿੱਚ ਇਹ ਇੱਕ ਵੱਡਾ ਯੋਗਦਾਨ ਹੈ ਅਤੇ ਭਵਿੱਖ ਵਿੱਚ ਨਗਰ ਨਿਗਮ ਵੱਲੋਂ ਸੋਸਾਇਟੀ ਦੇ ਮੈਂਬਰਾਂ ਤੋਂ ਹਰ ਸੰਭਵ ਸਹਿਯੋਗ ਬਠਿੰਡਾ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਿਆ ਜਾਵੇਗਾ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਦਾ ਵੱਡਾ ਫੈਸਲਾ; ਪੰਜਾਬੀ ਨੂੰ ਮੁੱਖ ਵਿਸ਼ੇ ਵਜੋਂ ਨਾ ਪੜ੍ਹਾਉਣ ਵਾਲੇ ਸਕੂਲਾਂ ਦੇ ਸਰਟੀਫਿਕੇਟ ਨੂੰ ਨਹੀਂ ਮਿਲੇਗੀ ਮਾਨਤਾ

ਉਨ੍ਹਾਂ ਨੇ ਟ੍ਰੀ ਲਵਰ ਸੋਸਾਇਟੀ ਵੱਲੋਂ 8 ਤੇ 9 ਮਾਰਚ ਨੂੰ ਲਗਾਏ ਜਾ ਰਹੇ ਫਲਾਵਰ ਮੇਲੇ ਵਿੱਚ ਵੱਧ ਤੋਂ ਵੱਧ ਤਾਦਾਦ ਵਿੱਚ ਪਹੁੰਚਣ ਦੀ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਹੈ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਬਬੀਤਾ ਸਿੰਗਲਾ, ਜਤਿੰਦਰ ਸ਼ਰਮਾ, ਸਲਿਲ ਬਾਂਸਲ, ਮੰਗਲ ਗੋਇਲ, ਅਮੁੱਲ ਗਰਗ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਸਨਮਾਨਿਤ ਵੀ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵੱਡੀ ਖ਼ਬਰ; ਅੱਜ ਪੰਜਾਬ ਬੰਦ ਦਾ ਸੱਦਾ, ਇਹ ਜ਼ਿਲੇ ਰਹਿਣਗੇ ਵੱਧ ਪ੍ਰਭਾਵਿਤ!

Punjab News: ਪਿਛਲੇ ਦਿਨੀਂ ਬਰਨਾਲਾ ਦੇ ਵਿੱਚ ਪੰਜਾਬ ਪੁਲਿਸ...

Canada ‘ਚ ਸ਼ੱਕੀ ਹਾਲਾਤਾਂ ‘ਚ 21 ਸਾਲਾਂ ਨੌਜਵਾਨ ਦੀ ਲਾ*ਸ਼ ਮਿਲੀ

Canada News: Canada ਦੇ ਵਿੱਚ ਚੰਗੇ ਭਵਿੱਖ ਦੀ ਆਸ...