ਬਠਿੰਡਾ, 23 ਫ਼ਰਵਰੀ : ਰਾਸ਼ਟਰੀ ਪਰਿਵਰਤਨ ਮੋਰਚੇ ਵੱਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਚੋਣ ਕਮਿਸ਼ਨ ਦੇ ਘਿਰਾਉ ਦੇ ਸਮਰਥਨ ਅਤੇ ਖਾਨੌਰੀ ਬਾਰਡਰ ’ਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਪਰ ਸਿੱਧੀਆਂ ਗੋਲੀਆਂ ਚਲਾ ਕੇ ਇੱਕ ਨੌਜਵਾਨ ਦਾ ਕਤਲ ਕਰਨ ਅੰਦੋਲਨਕਾਰੀ ਕਿਸਾਨਾਂ ਉੱਪਰ ਜਬਰ ਖਿਲਾਫ਼ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਹ ਅਰਥੀ ਫੂਕ ਪ੍ਰਦਰਸ਼ਨ ਜਿਲਾ ਮਾਨਸਾ ਬਠਿੰਡਾ,ਬਰਨਾਲਾ ਫਰੀਦਕੋਟ,ਫਿਰੋਜਪੁਰ,ਅਮ੍ਰਿੰਤਸਰ,ਗੁਰਦਾਸਪੁਰ,ਮੁਹਾਲੀ,ਲੁਧਿਆਣਾ,ਰੋਪੜ ਅਤੇ ਫਤਿਹਗੜ੍ਹ ਸਾਹਿਬ ਦੇ ਆਦਿ ਜਿਲ੍ਹਿਆਂ ਵਿਚ ਕੀਤਾ ਗਿਆ।
ਹਰਿਆਣਾ ਪੁਲਿਸ ਨੇ ਕਿਸਾਨਾਂ ਵਿਰੁਧ ਐਨਐਸਏ ਤਹਿਤ ਕਾਰਵਾਈ ਦਾ ਹੁਕਮ ਲਿਆ ਵਾਪਸ
ਇਸ ਸਮੇਂ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਸੂਬਾ ਆਗੂ, ਇੰਜ: ਰਾਜਿੰਦਰ ਸਿੰਘ ਮੌੜ ਅਤੇ ਜ਼ਿਲਾ ਪ੍ਰਧਾਨ ਪਿਰਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਸਭ ਦਾ ਸਾਥ ਅਤੇ ਸਭ ਦੇ ਵਿਕਾਸ ਦਾ ਨਾਆਰਾ ਲਗਾਉਣ ਵਾਲੀ ਭਾਜਪਾ ਮੋਦੀ ਸਰਕਾਰ ਜਿਥੇ ਆਪਣੇ ਵੱਡੇ ਪੂੰਜੀਪਤੀਆਂ ਦੇ ਮੁਨਾਫ਼ੇ ਲਈ ਆਮ ਜਨਤਾ ਨੂੰ ਬੇਰੁਜ਼ਗਾਰੀ ਮਹਿੰਗਾਈ ਵਿੱਚ ਸੁੱਟ ਰਹੀ ਹੈ ਉਥੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਗੋਲੀ ਦੇ ਜੋਰ ਤੇ ਖ਼ਤਮ ਕਰਨ ਦੇ ਰਾਹ ਤੁਰ ਪਈ ਹੈ। ਇਸ ਮੌਕੇ ਬਲਰਾਜ ਸਿੰਘ ਮੌੜ ਜ਼ਿਲਾ ਮੀਤ ਪ੍ਰਧਾਨ ਜਸਵੰਤ ਸਿੰਘ ਪੂਹਲੀ, ਮਿੱਠੂ ਸਿੰਘ ਚਾਉਕੇ, ਡੀ ਸੀ ਸਿੰਘ ਕੋਟੜਾ ਅਤੇ ਕਾਲਾ ਸਿੰਘ ਉੱਭਾ ਵੀ ਹਾਜ਼ਰ ਸਨ।
Share the post "ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਅੱਗੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ"