Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਐਸ. ਏ. ਐਸ. ਨਗਰ

ਸਵੱਛ ਸਰਵੇਖਣ 2023 ਵਿੱਚ ਨਗਰ ਨਿਗਮ ਮੋਹਾਲੀ ਨੇ ਰਾਜ ਪੱਧਰੀ ਅਵਾਰਡ ਹਾਸਲ ਕੀਤਾ

13 Views

ਮੋਹਾਲੀ, 11 ਜਨਵਰੀ : ਮੋਹਾਲੀ ਨਗਰ ਨਿਗਮ ਨੇ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਮੰਤਰਾਲੇ ਵੱਲੋਂ ਕਰਵਾਏ ਗਏ ਸਵੱਛ ਸਰਵੇਖਣ 2023 ਵਿਚ ’ਰਾਜ ਪੱਧਰ ਵਰਗ’ ਪੁਰਸਕਾਰ ਜਿੱਤ ਕੇ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਨਵੀਂ ਦਿੱਲੀ ਵਿਖੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਨਗਰ ਨਿਗਮ ਦੀ ਸਫਾਈ ਦੇ ਖੇਤਰ ਵਿਚ ਅਣਥੱਕ ਯਤਨ ਕਰਨ ਵਾਲੀ ਸਮੁੱਚੀ ਟੀਮ ਦੀ ਨੁਮਾਇੰਦਗੀ ਕਰਦਿਆਂ ਇਹ ਐਵਾਰਡ ਪ੍ਰਾਪਤ ਕੀਤਾ। ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਨੇ ਸਮੁੱਚੀ ਸਫ਼ਾਈ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਰਿਆਂ ਦੇ ਸਮੂਹਿਕ ਸਮਰਪਣ ਕਾਰਨ ਹੀ ਸੰਬਵ ਹੋ ਸਕਿਆ ਹੈ।

ਪੰਜਾਬ ਦੀ ਝਾਂਕੀ ਨੂੰ 2025 ਦੀ ਗਣਤੰਤਰ ਦਿਵਸ ਪਰੇਡ ‘ਚ ਮਿਲੇਗੀ ਜਗ੍ਹਾਂ

ਉਹਨਾਂ ਇਸ ਟੀਮ ਉਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਮੋਹਾਲੀ ਹੁਣ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਮੋਹਰੀ ਹੈ। ਮੇਅਰ ਨੇ ਆਸ ਪ੍ਰਗਟ ਕੀਤੀ ਕਿ ਮੋਹਾਲੀ ਨਗਰ ਨਿਗਮ ਵਲੋਂ ਸ਼ੁਰੂ ਕੀਤੇ ਗਈਆਂ ਵੱਖ ਵੱਖ ਮੁਹਿੰਮਾਂ ਖਾਸ ਕਰ ਕੇ ਸਫ਼ਾਈ ਮੁਹਿੰਮ ਦੂਜੀਆਂ ਨਗਰ ਨਿਗਮਾਂ ਤੇ ਨਗਰ ਪਾਲਿਕਾਵਾਂ ਲਈ ਇਕ ਨਮੂਨਾ ਬਣਨਗੀਆਂ।ਇਹ ਪੁਰਸਕਾਰ, ਵੀਰਵਾਰ ਨੂੰ ਭਾਰਤ ਮੰਡਪ, ਆਈਟੀਪੀਓ, ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਪ੍ਰਦਾਨ ਕੀਤਾ ਗਿਆਂ ਜੋ ਮੋਹਾਲੀ ਨਗਰ ਨਿਗਮ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਮੇਅਰ ਜੀਤੀ ਨੇ ਸਫ਼ਾਈ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਨਿਗਮ ਦੇ ਯਤਨਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਜਨਤਕ ਪਖਾਨੇ ਸਮੇਤ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਸੁਖਬੀਰ ਬਾਦਲ ਦਾ CM ਮਾਨ ਖਿਲਾਫ਼ ਮਾਨਹਾਨੀ ਦਾ ਮੁਕਦਮਾ, ਸੀ.ਐਮ ਨੇ ਚੈਂਲੇਜ ਕੀਤਾ ਕਬੂਲ

ਸਫ਼ਾਈ ਖੇਤਰ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਮੇਅਰ ਜੀਤੀ ਨੇ ਭਰੋਸਾ ਦਿਵਾਇਆ ਕਿ ਮੁੱਖ ਸੜਕਾਂ ਲਈ ਮਸ਼ੀਨੀ ਸਫ਼ਾਈ ਦੀ ਸ਼ੁਰੂਆਤ ਇਨਕਲਾਬੀ ਕਦਮ ਸਾਬਤ ਹੋਵੇਗੀ, ਜਿਸ ਨਾਲ ਮੋਹਾਲੀ ਨੂੰ ਕੌਮੀ ਪੱਧਰ ’ਤੇ ਸਵੱਛ ਭਾਰਤ ਰੈਂਕਿੰਗ ਵਿੱਚ ਉੱਤਮ ਸਥਾਨ ਬਣਾਵੇਗੀ। ਉਹਨਾਂ ਕਿਹਾ ਕਿ ਮੋਹਾਲੀ ਨੂੰ ’ਕੂੜਾ-ਮੁਕਤ ਸ਼ਹਿਰ’ ਬਣਾਉਣ ਦੀ ਵਚਨਬੱਧਤਾ ਦੇ ਨਤੀਜੇ ਵਜੋਂ ਨਗਰ ਨਿਗਮ ਨੇ ’ਜ਼ੀਰੋ’ ਦਾ ਸ਼ਲਾਘਾਯੋਗ ਟੀਚਾ ਹਾਸਲ ਕਰ ਲਿਆ ਹੈ।ਮੇਅਰ ਨੇ ਮੋਹਾਲੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।

 

Related posts

ਵਿਜੀਲੈਂਸ ਵੱਲੋਂ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਹੌਲਦਾਰ ਗ੍ਰਿਫਤਾਰ

punjabusernewssite

ਐਨ.ਕੇ. ਸ਼ਰਮਾ ਨੂੰ ਅਕਾਲੀ ਦਲ ਦੀ ਤੱਕੜੀ ਛੱਡ ਕੇ ਝਾੜੂ ਫੜ ਲੈਣਾ ਚਾਹੀਦਾ ਹੈ: ਬਲਬੀਰ ਸਿੱਧੂ

punjabusernewssite

ਸਾਬਕਾ ਮੰਤਰੀ ਬਲਬੀਰ ਸਿੱਧੂ ਦੀ ਅਗਵਾਈ ਹੇਠ ਵਿਜੇਇੰਦਰ ਸਿੰਗਲਾ ਦੇ ਹੱਕ ’ਚ ਹੋਇਆ ਵੱਡਾ ਇਕੱਠ

punjabusernewssite