ਹਸਪਤਾਲ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਕੀਤਾ ਰੋਸ਼ ਪ੍ਰਦਰਸ਼ਨ
ਬਠਿੰਡਾ, 10 ਜੁਲਾਈ: ਪਟਿਆਲਾ ਦੇ ਪਾਤੜਾਂ ਸ਼ਹਿਰ ਵਿਖੇ ਇੱਕ ਲਿੰਗ ਜਾਂਚ ਕੇਂਦਰ ਵਿਖੇ ਪੀਐਨਡੀਟੀ ਦੀ ਛਾਪੇਮਾਰ ਟੀਮ ਵਿਚ ਗਏ ਬਠਿੰਡਾ ਸਿਵਲ ਹਸਪਤਾਲ ਦੇ ਦਰਜ਼ਾ ਚਾਰ ਕਰਮਚਾਰੀ ਸਹਿਤ ਚਾਰ ਮੁਲਾਜਮਾਂ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਗ੍ਰਿਫਤਾਰ ਕਰਨ ਦੇ ਵਿਰੁਧ ਸਥਾਨਕ ਸਿਵਲ ਹਸਪਤਾਲ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਰੋਸ ਵਜੋਂ ਹਸਪਤਾਲ ਦੀਆਂ ਮੈਡੀਕਲ ਸੇਵਾਵਾਂ ਦੁਪਿਹਰ 4 ਘੰਟੇ ਤੱਕ ਬੰਦ ਰੱਖੀਆਂ ਗਈਆਂ।
ਜਲੰਧਰ ਉਪ ਚੋਣ: ਵੋਟਰਾਂ ਨੇ ਦਿਖ਼ਾਇਆ ਮੱਠਾ ਉਤਸ਼ਾਹ, ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ’ਚ ਬੰਦ
ਆਪਣੀ ਡਿਊਟੀਆਂ ਛੱਡ ਰੋਸ਼ ਪ੍ਰਦਰਸ਼ਨ ’ਤੇ ਉਤਰੀਆਂ ਇੰਨ੍ਹਾਂ ਜਥੈਬੰਦੀਆਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਦਰਜਾਚਾਰ ਕਰਮਚਾਰੀ ਨੂੰ ਵਿਜੀਲੈਂਸ ਵੱਲੋਂ ਝੂਠਾ ਫਸਾਇਆ ਗਿਆ ਹੈ । ਪੀਸੀਐਮਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਜਗਰੂਪ ਸਿੰਘ, ਐਨ.ਐਚ. ਐਮ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਅਤੇ ਪੈਰਾਮੈਡੀਕਲ ਸਟਾਫ ਦੇ ਆਗੂ ਗਗਨਦੀਪ ਸਿੰਘ ਭੁੱਲਰ ਆਦਿ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਬੀਤੇ ਕੱਲ ਬਠਿੰਡਾ ਤੋਂ ਪੀਐਨਡੀਟੀ ਦੇ ਇੰਚਾਰਜ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ 8 ਮੈਂਬਰੀ ਟੀਮ ਪਟਿਆਲੇ ਦੇ ਪਾਤੜਾਂ ਵਿਖੇ ਇੱਕ ਲਿੰਗ ਜਾਂਚ ਕੇਂਦਰ ਵਿਖ਼ੇ ਛਾਪਾ ਮਾਰਨ ਗਈ ਸੀ।
70,000 ਰੁਪਏ ਰਿਸ਼ਵਤ ਲੈਂਦੇ ਪੀ.ਐਨ.ਡੀ.ਟੀ. ਟੀਮ ਦੇ ਚਾਰ ਮੈਂਬਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਜਿਸ ਵਿੱਚ ਹਸਪਤਾਲ ਦਾ ਦਰਜਾ ਚਾਰ ਕਰਮਚਾਰੀ ਵਾਰਡ ਅਟੈਂਡੈਂਟ ਰਾਜ ਸਿੰਘ ਵੀ ਸ਼ਾਮਲ ਸੀ। ਇਸ ਦੌਰਾਨ ਜਦ ਇਹ ਟੀਮ ਟਰੈਪ ਲਗਾਉਣਪੁੱਜੀ ਤਾਂ ਉਸਦੇ ਉਪਰ ਹੀ ਕਥਿਤ ਦੋਸ਼ੀ ਡਾਕਟਰ ਦੇ ਵੱਲੋਂ ਵਿਜੀਲੈਂਸ ਦਾ ਟਰੈਪ ਲਗਵਾ ਦਿੱਤਾ। ਇਸ ਮੌਕੇ ਵਿਜੀਲੈਂਸ ਵੱਲੋਂ ਫੜੀ ਗਈ ਨਗਦੀ ਵੀ ਸਰਕਾਰੀ ਖਜ਼ਾਨੇ ਵਿੱਚੋਂ ਲੈ ਕੇ ਗਏ ਸਨ। ਹਸਪਤਾਲ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਸਿਵਲ ਸਰਜਨ ਬਠਿੰਡਾ,ਐਸਐਸਪੀ ਬਠਿੰਡਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਮੰਗ ਕੀਤੀ ਹੈ ਕਿ ਉਕਤ ਕਰਮਚਾਰੀ ਨਿਰਦੋਸ਼ ਹੈ ਤੇ ਉਸ ਨੂੰ ਬਾਇੱਜਤ ਰਿਲੀਜ਼ ਕੀਤਾ ਜਾਵੇ।
Share the post "ਵਿਜੀਲੈਂਸ ਵੱਲੋਂ ਦਰਜਾ ਚਾਰ ਕਰਮਚਾਰੀ ਫੜਣ ਦੇ ਵਿਰੁਧ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਸੇਵਾਵਾਂ ਠੱਪ"