Tuesday, February 3, 2026

ਰਾਈਸ ਸ਼ੈਲਰ, ਕੱਪੜਾ ਮਾਰਕੀਟ ਅਤੇ ਬੀਕੇਓਸ ਐਸੋਸੀਏਸ਼ਨ ਨਾਲ ਪੀ.ਐਸ.ਡੀ.ਟੀ ਰਜਿਸਟਰੇਸ਼ਨ ਸਬੰਧੀ ਮੀਟਿੰਗ ਆਯੋਜਿਤ

Date:

spot_img

ਬਠਿੰਡਾ, 27 ਨਵੰਬਰ : ਪੰਜਾਬ ਸਰਕਾਰ ਵੱਲੋ ਲਾਗੂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਪੀ.ਐਸ.ਡੀ.ਟੀ) ਐਕਟ 2018 ਅਧੀਨ ਯੋਗ ਟੈਕਸ ਪੇਅਰਸ ਨੂੰ ਰਜਿਸਟਰਡ ਕਰਵਾਉਣ ਅਤੇ ਜਾਗਰੂਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਰਾਜ ਕਰ (ਫਰੀਦਕੋਟ ਡਿਵੀਜ਼ਨ) ਸ਼ਾਲਿਨ ਵਾਲੀਆ ਦੀ ਰਹਿਨੁਮਾਈ ਹੇਠ ਸਹਾਇਕ ਕਮਿਸ਼ਨਰ ਰਾਜ ਕਰ ਪ੍ਰਭਦੀਪ ਕੌਰ ਵੱਲੋ ਰਾਈਸ ਸ਼ੈਲਰ, ਕੱਪੜਾ ਮਾਰਕੀਟ ਅਤੇ ਬੀਕੇਓਸ ਐਸੋਸੀਏਸ਼ਨ ਨਾਲ ਜੀ.ਐਸ.ਟੀ. ਵਿਭਾਗ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਰਾਜ ਕਰ ਵੱਲੋ ਐਸੋਸੀਏਸ਼ਨ ਮੈਂਬਰਜ਼ ਨੂੰ ਆਪਣਾ ਪੀ.ਐਸ.ਡੀ.ਟੀ. ਅਧੀਨ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ।

ਇਹ ਵੀ ਪੜੋ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਉਨ੍ਹਾਂ ਦੱਸਿਆ ਕਿ ਬਠਿੰਡਾ ਜੀ.ਐਸ.ਟੀ. ਦਫਤਰ ਵਿੱਚ ਪੀ.ਐਸ.ਡੀ.ਟੀ. ਰਜੀਸਟੇਸ਼ਨ ਕਰਵਾਉਣ ਸਬੰਧੀ ਲਗਾਤਾਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਕੋਈ ਵੀ ਯੋਗ ਟੈਕਸ ਪੇਅਰ ਦਫਤਰ ਵਿਖੇ ਆ ਕੇ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਪੇਸ਼ ਕਰਕੇ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਨੰਬਰ ਲੈ ਸਕਦਾ ਹੈ।ਇਸ ਮੌਕੇ ਸਹਾਇਕ ਕਮਿਸ਼ਨਰ ਰਾਜ ਕਰ ਪ੍ਰਭਦੀਪ ਕੌਰ ਨੇ ਐਸੋਸੀਏਸ਼ਨ ਮੈਂਬਰਜ਼ ਨੂੰ ਕਿਹਾ ਕਿ ਵਪਾਰੀ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਹਨ। ਵਪਾਰੀਆਂ ਨੂੰ ਜਲਦ ਤੋਂ ਜਲਦ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਨੰਬਰ ਲੈ ਕੇ ਸਰਕਾਰੀ ਖਜਾਨੇ ’ਚ ਆਪਣੇ ਯੋਗਦਾਨ ਦੇਣਾ ਚਾਹਿਦਾ ਹੈ। ਜਿਸ ਉਪਰੰਤ ਐਸੋਸੀਏਸ਼ਨ ਮੈਂਬਰਜ਼ ਵੱਲੋ ਸਹਾਇਕ ਕਮਿਸ਼ਨਰ ਰਾਜ ਕਰ, ਬਠਿੰਡਾ ਨੂੰ ਭਰੋਸਾ ਦਵਾਇਆ

ਇਹ ਵੀ ਪੜੋ ਮੰਦਭਾਗੀ ਖ਼ਬਰ: ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪੰਜ ਡਾਕਟਰਾਂ ਦੀ ਸੜਕ ਹਾਦਸੇ ’ਚ ਹੋਈ ਮੌ+ਤ

ਕਿ ਉਹ ਸਾਰੇ ਜਲਦ ਤੋਂ ਜਲਦ ਆਪਣਾ ਤੇ ਆਪਣੇ ਸਾਥਿਆ ਦਾ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਲੈਣਾ ਯਕੀਨੀ ਬਣਾਉਣਗੇ।ਸਹਾਇਕ ਕਮਿਸ਼ਨਰ ਰਾਜ ਕਰ, ਬਠਿੰਡਾ ਵੱਲੋ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਕਰਵਾਉਣ ਸਮੇਂ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਦਫਤਰ ਵਿਖੇ ਬਾਰ ਐਸੋਸੀਏਸ਼ਨ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਦੀ ਟ੍ਰੇਨਿੰਗ ਦਿੱਤੀ ਗਈ। ਜਿਸ ਦੌਰਾਨ ਡੈਮੋ ਰਜਿਸਟਰੇਸ਼ਨ ਕਰਕੇ ਰਜਿਸਟਰੇਸ਼ਨ ਪ੍ਰੋਸੈਸ ਨੂੰ ਅਸਾਨ ਤਰੀਕੇ ਨਾਲ ਸਿਖਾਇਆ ਗਿਆ।ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਿਤ ਦਿਕਸ਼ਿਤ, ਰਾਈਸ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ, ਬੀਕੇਓਸ ਐਸੋਸੀਏਸ਼ਨ ਦੇ ਰਾਮਪੂਰਾ ਬਲਾਕ ਪ੍ਰਧਾਨ ਸ੍ਰੀ ਟਿਪਲ ਬਾਂਸਲ, ਭਗਤਾ ਬਲਾਕ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਅਤੇ ਕੱਪੜਾ ਮਾਰਕੀਟ ਐਸੋਸੀਏਸ਼ਨ ਸ੍ਰੀ ਭਾਰਤ ਭੂਸ਼ਨ ਮੀਟਿੰਗ ਵਿੱਚ ਸ਼ਾਮਲ ਸਨ।

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda Police ‘ਚ ਵੱਡੀ ਰੱਦੋਬਦਲ; ਡੇਢ ਦਰਜ਼ਨ SHO ਅਤੇ ਚੌਂਕੀ ਇੰਚਾਰਜ਼ ਬਦਲੇ, ਦੇਖੋ ਲਿਸਟ

Bathinda News: Bathinda Police;ਪਿਛਲੇ ਦਿਨੀਂ ਬਠਿੰਡਾ 'ਚ ਬਦਲ ਕੇ...

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ...