ਬਠਿੰਡਾ, 16 ਅਪ੍ਰੈਲ: ਪਿਛਲੀ 4 ਅਪ੍ਰੈਲ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਕਿਸਾਨੀਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਹੋਏ ਕਿਸਾਨਾਂ ਵੱਲੋਂ ਅੱਜ ਵੀ ਅਪਣਾ ਸੰਘਰਸ਼ ਜਾਰੀ ਰੱਖਿਆ ਗਿਆ। ਇਸਦੌਰਾਨ ਇੰਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਵੱਲੋ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਏਡੀਸੀ (ਜਨਰਲ) ਅਤੇ ਪਾਈਪ ਲਾਈਨ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਵਿੱਚ ਤੇਲ ਪਾਈਪ ਲੈਣ ਦਾ ਮੁਆਵਜ਼ਾ 21 ਲੱਖ ਰੁਪਏ ਤੋਂ ਸੜਕਾਂ ਦੇ ਨੇੜੇ ਜਮੀਨ ਦੀ ਕੀਮਤ ਦੇ ਹਿਸਾਬ ਨਾਲ 25 ਲੱਖ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਨਾਲ ਦੇਣਾ ਤੈਅ ਹੋਇਆ।
ਬੱਲੂਆਣਾ ਟੋਲ ਪਲਾਜੇ ਦੇ ਮੁਲਾਜਮਾਂ ‘ਤੇ ਗੁੰਡਾਗਰਦੀ ਦੇ ਲੱਗੇ ਦੋਸ਼, ਨਵੀਂ ਕਾਰ ਭੰਨਣ ’ਤੇ ਪ੍ਰਵਾਰ ਨੇ ਲਗਾਇਆ ਧਰਨਾ
ਇਸ ਤੋਂ ਇਲਾਵਾ ਫਸਲਾਂ ਦਾ ਮੁਆਵਜਾ, ਦਰਖਤ, ਮੋਟਰ, ਕੋਠੇ ਆਦਿ ਦਾ ਵੱਖਰਾ ਮੁਆਵਜ਼ਾ ਦਿੱਤਾ ਜਾਵੇਗਾ। ਇਹ ਵੀ ਲਿਖਤੀ ਤੌਰ ਤੇ ਤੈਅ ਹੋਇਆ ਕਿ ਜਿੰਨਾ ਕਿਸਾਨਾਂ ਦੇ ਖੇਤਾਂ ਵਿੱਚੋਂ ਦੀ ਪਾਈਪ ਲਾਈਨ ਪਾਈ ਜਾ ਚੁੱਕੀ ਹੈ ਉਹਨਾਂ ਨੂੰ ਵੀ ਇੰਨਾ ਹੀ ਮੁਆਵਜ਼ਾ ਦਿੱਤਾ ਜਾਵੇਗਾ। ਅੱਜ ਕਿਸਾਨਾਂ ਦੀ ਤਰਫੋਂ ਸਬੰਧਿਤ ਕਿਸਾਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਿਲਾ ਆਗੂ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਨਛੱਤਰ ਸਿੰਘ ਢੱਡੇ ਸ਼ਾਮਿਲ ਸਨ।
ਸਿਕੰਦਰ ਮਲੂਕਾ ਦੇ ਮੋੜ ਹਲਕੇ ’ਚ ਸਿਆਸੀ ਪ੍ਰਭਾਵ ਅੱਗੇ ‘ਧੁੱਸੀ ਬੰਨ’ ਲਗਾਉਣ ਲਈ ਮੁੜ ਮੈਦਾਨ ’ਚ ਨਿੱਤਰੇ ਜਨਮੇਜਾ ਸੇਖੋ
ਇਸ ਦੌਰਾਨ ਤਲਵੰਡੀ ਸਾਬੋ ਨੇੜੇ ਲੰਘ ਰਹੀ ਗੈਸ ਪਾਈਪ ਲਾਈਨ ਦੀ ਕੰਪਨੀ ਵੱਲੋਂ ਅੱਜ ਕਿਸਾਨ ਆਗੂਆਂ ਨੂੰ ਅਦਾਲਤ ਦੇ ਸੰਮਨ ਭੇਜਣ ਦੀ ਸੂਹ ਮਿਲਣ ’ਤੇ ਜਿਲਾ ਆਗੂਆਂ ਵੱਲੋਂ ਇਸ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਉਹਨਾਂ ਕਿਹਾ ਕਿ ਪੁਲਿਸ ਕੇਸਾਂ ਤੇ ਅਦਾਲਤਾਂ ਦਾ ਡਰ ਦਿਖਾ ਕੇ ਕੰਪਨੀ ਕਿਸਾਨਾਂ ਨੂੰ ਉਹਨਾਂ ਦੀ ਮੁਆਵਜੇ ਲਈ ਸੰਘਰਸ਼ ਕਰਨ ਤੋਂ ਰੋਕ ਨਹੀਂ ਸਕਦੀ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਗੈਸ ਪਾਈਪ ਲਾਈਨ ਸਬੰਧੀ ਹੋਏ ਲਿਖਤੀ ਸਮਝੌਤੇ ਨੂੰ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਮੋਰਚੇ ਵਿੱਚ ਅੱਜ ਸੁਖਦੇਵ ਸਿੰਘ ਰਾਮਪੁਰਾ ,ਬੂਟਾ ਸਿੰਘ ਬੱਲੋ ਸ਼ਾਮਿਲ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਮੰਗਾਂ ਲਾਗੂ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।
Share the post "ਕਿਸਾਨੀ ਮੰਗਾਂ ਸਬੰਧੀ ਕਿਸਾਨ ਆਗੂਆਂ ਦੀ ਜ਼ਿਲ੍ਹਾ ਪ੍ਰਸਾਸਨ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ"