👉ਗ੍ਰੀਨ ਸਿਟੀ ਸਕੁਏਅਰ ਸਿਨੇਮਾ ਵਿੱਚ ਰੋਜ਼ਾਨਾ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਦਿਖਾਈ ਜਾਵੇਗੀ ਫਿਲਮ: ਅਮਰਜੀਤ ਮਹਿਤਾ
👉ਹਰ ਧਰਮ ਦਾ ਸਨਮਾਨ ਕਰਨਾ ਮਹਿਤਾ ਪਰਿਵਾਰ ਦੀ ਪਰੰਪਰਾ: ਅਮਰਜੀਤ ਮਹਿਤਾ
Bathinda News: ਮਹਿਤਾ ਪਰਿਵਾਰ ਵੱਲੋਂ ਸਨਾਤਨ ਧਰਮ ਪ੍ਰਤੀ ਸਨਮਾਨ ਅਤੇ ਸ਼ਹਿਰ ਵਾਸੀਆਂ ਨੂੰ ਧਾਰਮਿਕ ਤੇ ਸਮਾਜਿਕ ਸੰਦੇਸ਼ ਦੇਣ ਦੇ ਉਦੇਸ਼ ਨਾਲ ਹਿੰਦੀ ਫਿਲਮ ‘ਹਨੂਮਾਨ ਅੰਸ਼’ ਦਾ ਮੁਫ਼ਤ ਪ੍ਰਦਰਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਅੱਜ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਸ੍ਰੀ ਰਾਜਨ ਅਮਰਦੀਪ ਸਿੰਘ ਵੀ ਮੌਜੂਦ ਸਨ।ਸ੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ 5 ਅਕਤੂਬਰ ਤੋਂ 20 ਅਕਤੂਬਰ ਤੱਕ ਡੱਬਵਾਲੀ ਰੋਡ ਸਥਿਤ ਗ੍ਰੀਨ ਸਿਟੀ ਸਕੁਏਅਰ ਸਿਨੇਮਾ ਹਾਲ ਵਿੱਚ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ‘ਹਨੂਮਾਨ ਅੰਸ਼’ ਫਿਲਮ ਦਾ ਸ਼ੋਅ ਬਿਲਕੁਲ ਮੁਫ਼ਤ ਦਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਲਮ ਲਗਭਗ ਤਿੰਨ ਘੰਟਿਆਂ ਦੀ ਹੈ ਅਤੇ ਦੁਪਹਿਰ 2 ਵਜੇ ਸ਼ੁਰੂ ਹੋਣ ਵਾਲਾ ਸ਼ੋਅ ਕਰੀਬ 5 ਵਜੇ ਸਮਾਪਤ ਹੋਵੇਗਾ।
ਇਹ ਵੀ ਪੜ੍ਹੋ ਰੂਪ ਕੌਰ ਸੰਧੂ ਵਧਾ ਸਕਦੀ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਿਲਾਂ!
ਸ੍ਰੀ ਮਹਿਤਾ ਨੇ ਦੱਸਿਆ ਕਿ ਫਿਲਮ ਦੇਖਣ ਦੇ ਇੱਛੁਕ ਪਰਿਵਾਰਾਂ ਲਈ 1 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ। ਇੱਛੁਕ ਲੋਕ ਆਮ ਆਦਮੀ ਪਾਰਟੀ ਦੇ ਸਾਰੇ ਨਗਰ ਨਿਗਮ ਕੌਂਸਲਰਾਂ ਤੋਂ ਇਲਾਵਾ ਹੋਟਲ ਗੋਲਡ ਸਟਾਰ ਵਿਖੇ ਸ੍ਰੀ ਗੁਰਪ੍ਰੀਤ ਸਿੰਘ ਅਤੇ ਨਗਰ ਨਿਗਮ ਵਿੱਚ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਦਫ਼ਤਰ ਵਿਖੇ ਸ੍ਰੀ ਸੁਰੇਸ਼ ਸੇਤੀਆ ਕੋਲ ਆਪਣਾ ਨਾਮ, ਪਤਾ, ਵਾਰਡ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਵਾ ਕੇ ਟਿਕਟ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਗ੍ਰੀਨ ਸਿਟੀ ਸਕੁਏਅਰ ਸਿਨੇਮਾ ਹਾਲ ਵਿੱਚ ਲਗਭਗ 250 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਜੇਕਰ ਫਿਲਮ ਦੇਖਣ ਦੇ ਇੱਛੁਕ ਲੋਕਾਂ ਦੀ ਗਿਣਤੀ ਵੱਧ ਹੁੰਦੀ ਹੈ ਤਾਂ ਦਰਸ਼ਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਮਿੰਨੀ ਸਕੱਤਰੇਤ ਦੇ ਨੇੜੇ ਸਥਿਤ ਸਿਨੇਮਾ ਹਾਲ ਨੂੰ ਵੀ ਹਾਇਰ ਕੀਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਪਰਿਵਾਰ ਫਿਲਮ ਦਾ ਆਨੰਦ ਮਾਣ ਸਕਣ।ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਮਹਿਤਾ ਪਰਿਵਾਰ ਵੱਲੋਂ ਹਮੇਸ਼ਾ ਹੀ ਹਰ ਧਰਮ ਅਤੇ ਧਾਰਮਿਕ ਆਸਥਾਵਾਂ ਦਾ ਸਨਮਾਨ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਪ੍ਰਤੀ ਸਨਮਾਨ ਵੀ ਇਸੇ ਭਾਵਨਾ ਦਾ ਹਿੱਸਾ ਹੈ।
ਇਹ ਵੀ ਪੜ੍ਹੋ ਅਮਰੀਕੀ ਏਜੰਸੀ FBI ਨੇ ਗੈਂ/ਗਸ.ਟਰ ਗੋਲਡੀ ਬਰਾੜ ਨੂੰ ਮੋਸਟ ਵਾਂਟੇਡ ਐਲਾਨਿਆਂ; ਰੱਖਿਆ 9 ਕਰੋੜ ਦਾ ਇਨਾਮ
ਉਨ੍ਹਾਂ ਕਿਹਾ ਕਿ ਧਾਰਮਿਕ ਭਾਵਨਾਵਾਂ ਅਤੇ ਆਸਥਾ ਨਾਲ ਜੁੜੀਆਂ ਫਿਲਮਾਂ ਤੇ ਪ੍ਰੋਗਰਾਮਾਂ ਰਾਹੀਂ ਸਮਾਜ ਵਿੱਚ ਸਕਾਰਾਤਮਕ ਸੰਦੇਸ਼ ਪਹੁੰਚਾਉਣ ਦੇ ਯਤਨ ਹੋਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ‘ਹਨੂਮਾਨ ਅੰਸ਼’ ਇੱਕ ਚੰਗੀ ਫਿਲਮ ਹੈ, ਪਰ ਵੱਖ-ਵੱਖ ਕਾਰਨਾਂ ਕਰਕੇ ਸ਼ਹਿਰ ਦੇ ਕਈ ਪਰਿਵਾਰ ਇਸ ਫਿਲਮ ਨੂੰ ਸਿਨੇਮਾ ਘਰ ਵਿੱਚ ਜਾ ਕੇ ਦੇਖਣ ਤੋਂ ਵਾਂਝੇ ਰਹਿ ਗਏ ਹਨ। ਅਜਿਹੇ ਪਰਿਵਾਰਾਂ ਲਈ ਇਹ ਮੁਫ਼ਤ ਸ਼ੋਅ ਫਿਲਮ ਦੇਖਣ ਦਾ ਇੱਕ ਮੌਕਾ ਪ੍ਰਦਾਨ ਕਰੇਗਾ।ਸ੍ਰੀ ਮਹਿਤਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਰਿਵਾਰ ਦੇ ਮੈਂਬਰ ਇਕੱਠੇ ਬੈਠ ਕੇ ਧਾਰਮਿਕ ਅਤੇ ਸਕਾਰਾਤਮਕ ਸੰਦੇਸ਼ ਦੇਣ ਵਾਲੀਆਂ ਫਿਲਮਾਂ ਦੇਖਣ, ਇਹ ਆਪਣੇ ਆਪ ਵਿੱਚ ਇੱਕ ਸੁਖਦ ਅਨੁਭਵ ਹੈ। ਉਨ੍ਹਾਂ ਕਿਹਾ ਕਿ ਮਹਿਤਾ ਪਰਿਵਾਰ ਵੱਲੋਂ ਫਿਲਮ ਦਾ ਮੁਫ਼ਤ ਪ੍ਰਦਰਸ਼ਨ ਕਰਵਾਉਣ ਦਾ ਉਦੇਸ਼ ਵੱਧ ਤੋਂ ਵੱਧ ਪਰਿਵਾਰਾਂ ਨੂੰ ਇਹ ਫਿਲਮ ਦੇਖਣ ਦਾ ਮੌਕਾ ਪ੍ਰਦਾਨ ਕਰਨਾ ਹੈ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਪਰਿਵਾਰ ‘ਹਨੂਮਾਨ ਅੰਸ਼’ ਫਿਲਮ ਦੇਖਣਾ ਚਾਹੁੰਦੇ ਹਨ, ਉਹ ਨਿਰਧਾਰਤ ਸਥਾਨਾਂ ’ਤੇ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਟਿਕਟ ਪ੍ਰਾਪਤ ਕਰਨ ਅਤੇ ਪਰਿਵਾਰ ਸਮੇਤ ਇਸ ਫਿਲਮ ਦਾ ਆਨੰਦ ਮਾਣਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



