MLA ਅਨਮੋਲ ਗਗਨ ਮਾਨ ਦੀ ਨਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤੀ

Date:

spot_img

👉ਕਿਹਾ,ਕਿਸੇ ਨੂੰ ਵੀ ਨਜਾਇਜ਼ ਉਸਾਰੀ ਕਰਨ ਦੀ ਆਗਿਆ ਨਹੀਂ
👉ਅਫ਼ਸਰਾਂ ਨੂੰ ਹਦਾਇਤ, ਜੇਕਰ ਕੋਈ ਐਮ ਐਲ ਏ ਦਾ ਨਾਮ ਵਰਤ ਕੇ ਰੋਅਬ ਪਾਵੇ ਤਾਂ ਤੁਰੰਤ ਕਾਰਵਾਈ ਕਰੋ
SAS Nagar News:ਅਨਮੋਲ ਗਗਨ ਮਾਨ ਨੇ ਨਜਾਇਜ਼ ਉਸਾਰੀਆਂ ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਉਂਦੇ ਹੋਏ ਅੱਜ ਕੁਰਾਲੀ ਨਗਰ ਕੌਂਸਲ ਇਲਾਕੇ ਵਿੱਚ ਤਿੰਨ ਨਜਾਇਜ਼ ਉਸਾਰੀਆਂ ਨੂੰ ਆਪਣੀ ਹਾਜ਼ਰੀ ਵਿੱਚ ਢੁਹਾਈਆਂ।ਪਿਛਲੇ ਹਫ਼ਤੇ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਅੱਜ ਸਖਤੀ ਨਾਲ ਅੱਗੇ ਤੋਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਜਾਇਜ਼ ਉਸਾਰੀ ਕਰਨ ਦੀ ਆਗਿਆ ਨਹੀਂ।

ਇਹ ਵੀ ਪੜ੍ਹੋ  ‘ਯੁੱਧ ਨਸ਼ਿਆਂ ਵਿਰੁਧ’:ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼;4 ਕਿਲੋ ਹੈਰੋਇਨ ਸਮੇਤ ਦੋ ਕਾਬੂ

ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਉਨ੍ਹਾਂ (ਐਮ ਐਲ ਏ) ਦਾ ਨਾਮ ਵਰਤ ਕੇ ਰੋਅਬ ਪਾਵੇ ਜਾਂ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕਰੇ ਤਾਂ ਤੁਰੰਤ ਕਾਰਵਾਈ ਕਰੋ।ਅੱਜ ਜਿਹੜੀਆਂ ਉਸਾਰੀਆਂ ਢਾਹੀਆਂ ਗਈਆਂ, ਉਨ੍ਹਾਂ ਵਿਚ ਇੱਕ ਪਾਸ ਕਰਵਾਏ ਨਕਸ਼ੇ ਤੋਂ ਬਾਹਰ ਜਾ ਕੇ ਅਤੇ ਦੋ ਬਿਨਾਂ ਨਕਸ਼ਾ ਮਨਜੂਰ ਕਰਵਾ ਕੇ ਬਣਾਈਆਂ ਜਾ ਰਹੀਆਂ ਸਨ। ਉਨ੍ਹਾਂ ਆਪਣੀ ਹਾਜ਼ਰੀ ਵਿੱਚ ਨਗਰ ਕੌਂਸਲ ਕੁਰਾਲੀ ਦੇ ਅਧਿਕਾਰੀਆਂ ਪਾਸੋਂ ਜੇ ਸੀ ਬੀ ਚਲਵਾ ਕੇ, ਇਨ੍ਹਾਂ ਉਸਾਰੀਆਂ ਨੂੰ ਗਿਰਵਾਇਆ।ਉਨ੍ਹਾਂ ਕਿਹਾ ਕਿ ਨਜਾਇਜ਼ ਉਸਾਰੀਆਂ ਕਾਰਨ ਬਾਅਦ ਵਿੱਚ ਸਰਕਾਰ ਅਤੇ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਇਨ੍ਹਾਂ ਨੂੰ ਸ਼ੁਰੂਆਤ ਵਿੱਚ ਹੀ ਕਾਰਵਾਈ ਦੇ ਅਧੀਨ ਲਿਆ ਜਾਵੇ।

ਇਹ ਵੀ ਪੜ੍ਹੋ ਹਰਜੋਤ ਬੈਂਸ ਵੱਲੋਂ ਗ਼ੈਰਕਾਨੂੰਨੀ ਮਾਈਨਿੰਗ ਖ਼ਿਲਾਫ਼ ਆਰ-ਪਾਰ ਦੀ ਲੜਾਈ ਦੇ ਹੁਕਮ

ਵਿਧਾਇਕ ਮਾਨ ਨੇ ਨਗਰ ਕੌਂਸਲ ਅਧੀਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਕੋਈ ਵੀ ਗ਼ਲਤ ਕੰਮ ਜਾਂ ਨਿਯਮਾਂ ਤੋਂ ਬਾਹਰ ਜਾ ਕੇ ਕੰਮ ਨਾ ਕੀਤਾ ਜਾਵੇ ਨਹੀਂ ਤਾਂ ਬਾਅਦ ਵਿੱਚ ਉਨ੍ਹਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਯੋਜਨਾਬੱਧ ਵਿਕਾਸ ਕਾਰਜਾਂ ਨੂੰ ਹੀ ਤਰਜੀਹ ਦਿੰਦੇ ਹਨ ਤੇ ਇਸ ਵਿੱਚ ਗੈਰ ਯੋਜਨਾਬੱਧ ਉਸਾਰੀਆਂ ਲਈ ਕੋਈ ਥਾਂ ਨਹੀਂ।ਅਨਮੋਲ ਗਗਨ ਮਾਨ ਅਨੁਸਾਰ ਖਰੜ ਹਲਕੇ ਦੇ ਵਿਕਾਸ ਨਾਲ ਸਬੰਧਤ ਯੋਜਨਾਵਾਂ ਹੁਣ ਕਾਗਜ਼ਾਂ ਤੋਂ ਜ਼ਮੀਨੀ ਰੂਪ ਲੈਣ ਲਗ ਪਈਆਂ ਹਨ ਅਤੇ ਉਹ ਲੋਕਾਂ ਨਾਲ ਕੀਤੇ ਆਪਣੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...