15 Views
ਬਠਿੰਡਾ, 17 ਜੁਲਾਈ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਸਾਲ 2024-25 ਲਈ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਜਿਸ ਦੇ ਵਿੱਚ ਵਿਧਾਇਕਾਂ ਨੂੰ ਉਹਨਾਂ ਦਾ ਚੇਅਰਮੈਨ ਨਾਮਜਦ ਕੀਤਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਦੀ ਕੂਐਸਚਨਿੰਗ ਐਂਡ ਰੈਫਰੈਂਸਿੰਗ ਕਮੇਟੀ ਦਾ ਚੇਅਰਮੈਨ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਬਣਾਇਆ ਗਿਆ ਹੈ।
’ਤੇ ਥਾਣੇਦਾਰ ਗੁਰਮੇਲ ਸਿਉਂ ਤਾਂ ਡੈਣ ਤੋਂ ਵੀ ਟੱਪਿਆ…
ਇਸ ਕਮੇਟੀ ਦਾ ਮੁੱਖ ਤੌਰ ਤੇ ਕੰਮ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿੱਚ ਰੱਖੇ ਜਾਣ ਵਾਲੇ ਸਵਾਲਾਂ ਦੇ ਨਾਲ ਹੈ। ਇਸਤੋਂ ਪਹਿਲਾਂ ਉਹ ਆਸ਼ਵਾਸਨ ਕਮੇਟੀ ਅਤੇ ਲੋਕਲ ਬਾਡੀ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।ਸ: ਗਿੱਲ ਬਠਿੰਡਾ ਇਲਾਕੇ ਦੇ ਇੱਕ ਨਾਮਵਾਰ ਵਕੀਲ ਤੋਂ ਇਲਾਵਾ ਇੱਕ ਪਰੋੜ ਸਿਆਸਤਦਾਨ ਵਜੋਂ ਵੀ ਜਾਣੇ ਜਾਂਦੇ ਹਨ, ਜਿਨਾਂ ਦਾ ਸਿਆਸਤ ਵਿੱਚ 45 ਸਾਲਾਂ ਦੇ ਕਰੀਬ ਤਜਰਬਾ ਹੈ।