ਨਾਭਾ: ਪੰਜਾਬ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋ ਨਾਭਾ ਸਥਿਤ ਪੰਜਾਬ ਫਾਰਮ ਵਿਖੇ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਵਿੱਚ ਸ਼ਿਰਕਤ ਕੀਤੀ ਗਈ। ਇਸ ਸਮਾਗਮ ਵਿਚ ਮੰਤਰੀ ਜੀ ਦੇ ਨਾਲ-ਨਾਲ ਜ਼ਿਲਾ ਯੋਜਨਾ ਪਲੈਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਵੀ ਮੌਜੂਦ ਸਨ। ਉਥੇ ਹੀ ਦੂਜੇ ਪਾਸੇ ਨਾਭਾ ਦਾ ਵਿਧਾਇਕ ਦੇਵ ਮਾਨ ਵੀ ਇਸ ਸਮਾਗਮ ‘ਚ ਮੌਜੂਦ ਸਨ। ਪਰ ਇਸ ਸਮਾਗਮ ਦੌਰਾਨ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਹੈਰਾਨੀ ਵਿਚ ਪਾ ਦਿੱਤਾ ਕਿ ਮੰਤਰੀ ਸਾਹਿਬ ਤੇ ਚੇਅਰਮੈਨ ਸਾਹਿਬ ਸਟੇਜ ਤੇ ਬੈਠੇ ਸਬ ਪਰ MLA ਦੇਵ ਮਾਨ ਆਮ ਪਬਲਿਕ ਵਿੱਚ ਹੀ ਬੈਠੇ ਨਜ਼ਰ ਆਏ।
ਕੈਬਨਿਟ ਮੰਤਰੀ ਵੱਲੋਂ ਇਸ਼ਾਰਾ ਕਰਕੇ ਦੇਵਮਾਨ ਨੂੰ ਸਟੇਜ ਤੇ ਬੈਠਣ ਲਈ ਵੀ ਕਿਹਾ ਪਰ ਉਹ ਨਾ ਮੰਨੇ, ਜਿਸ ਤੋਂ ਬਾਅਦ ਖੇਤੀਬਾੜੀ ਅਫ਼ਸਰ ਵੀ ਵਿਧਾਇਕ ਦੇਵਮਾਨ ਨੂੰ ਸਟੇਜ ਤੇ ਬੁਲਾਉਣ ਲਈ ਗਏ ਪਰ ਉਹਨਾਂ ਨੂੰ ਵੀ ਬੇਰੰਗ ਪਰਤਨਾ ਪਿਆ। ਇਸ ਸਬੰਧੀ ਜਦੋਂ ਮੰਤਰੀ ਜੋੜੇਮਾਜਰਾ ਨੂੰ ਸਵਾਲ ਕੀਤਾ ਤਾਂ ਉਹਨਾ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਦੂਜੇ ਪਾਸੇ ਦੇਵਮਾਨ ਨੇ ਵੀ ਮੀਡਿਆ ਅੱਗੇ ਚੁੱਪੀ ਧਾਰੀ ਰੱਖੀ। ਜਦੋਂ ਮੰਤਰੀ ਨੂੰ ਜਦੋਂ ਰਾਘਵ ਚੱਢਾ ਦੇ ਵਿਆਹ ਦੇ ਖ਼ਰਚੇ ਸਬੰਧੀ ਵਿਰੋਧੀ ਧਿਰਾਂ ਵੱਲੋਂ ਸਵਾਲ ਉਠਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਮੰਤਰੀ ਦਾ ਕਹਿਣਾ ਸੀ ਕਿ ਰਾਘਵ ਚੱਢਾ ਦੀ ਪਤਨੀ ਪਰਿਣੀਤੀ ਚੋਪੜਾ ਗਰੀਬ ਘਰ ਦੀ ਲੜਕੀ ਨਹੀਂ ਹੈ, ਉਹ ਖਰਚਾ ਕਰ ਸਕਦੀ ਹੈ, ਵਿਰੋਧੀ ਧਿਰਾਂ ਨੂੰ ਸਗੋਂ ਮੁਬਾਰਕਬਾਦ ਦੇਣੀ ਚਾਹੀਦੀ ਹੈ।
Share the post "MLA ਦੇਵ ਮਾਨ ਕਿਊਂ ਕੱਟ ਰਹੇ ਆਪਣੀਆਂ ਹੀ ਮੰਤਰੀਆਂ ਤੋਂ ਕੰਨੀ? ਮੰਤਰੀ ਜੋੜਾਮਾਜਰਾ ਦੇ ਬਲਾਉਣ ਤੇ ਵੀ ਸਟੇਜ ਉਤੇ ਨਹੀਂ ਗਏ ਵਿਧਾਇਕ ਸਾਹਿਬ"