ਬਠਿੰਡਾ, 25 ਜੁਲਾਈ: ਕੇਂਦਰੀ ਬਜ਼ਟ ’ਚ ਪੰਜਾਬ ਅਤੇ ਗਰੀਬਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ਼ ਵਜੋਂ ਅੱਜ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਐਲਾਨ ਤਹਿਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਜ਼ਾਦ) ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸੇਮਾ ਅਤੇ ਜਿਲਾ ਮੀਤ ਪ੍ਰਧਾਨ ਜਸਵੰਤ ਸਿੰਘ ਪੂਹਲੀ ਦੀ ਅਗਵਾਈ ਵਿੱਚ ਨਥਾਨਾ ਦੇ ਬੱਸ ਸਟੈਂਡ ਅਤੇ ਪਿੰਡ ਸੇਮਾ ਵਿਖੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਇਸ ਸਮੇ ਹਰਵਿੰਦਰ ਸਿੰਘ ਸੇਮਾ ਨੇ ਇੱਕਤਰ ਹੋਏ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਪਹਿਲੇ ਬਜ਼ਟ ਵਿਚ ਸਰਕਾਰ ਨੇ ਜਿੱਥੇ ਦੇਸ਼ ਦੇ ਕਰੋੜਾਂ ਮਨਰੇਗਾ ਮਜ਼ਦੂਰਾਂ ਨੂੰ ਅਣਦੇਖਾ ਕੀਤਾ ਹੈ
ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਔਰਤਾਂ ਕਰਾਂਤੀਕਾਰੀ ਭੂਮਿਕਾ ਨਿਭਾਉਣ – ਰਾਜਪਾਲ
ਉੱਥੇ ਹੀ ਪੰਜਾਬ ਸੂਬੇ ਲਈ ਇਸ ਬਜ਼ਟ ਸੈਸ਼ਨ ਵਿੱਚ ਕੁੱਝ ਵੀ ਨਹੀਂ ਰੱਖਿਆ ਅਤੇ ਨਾਲ ਹੀ ਦੇਸ਼ ਅੰਦਰ ਵਧ ਰਹੀ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਇਸ ਬਜ਼ਟ ਵਿੱਚ ਕੁੱਝ ਨਜ਼ਰ ਨਹੀਂ ਆਇਆ। ਉਹਨਾਂ ਅੱਗੇ ਕਿਹਾ ਕਿ ਇਹ ਬਜ਼ਟ ਸਿਰਫ ਮੋਦੀ ਸਾਹ ਜੁੰਡਲੀ ਨੇ ਅਬਾਨੀ ਅਤੇ ਅਡਾਨੀ ਹੋਰਾਂ ਦੇ ਹੱਕ ਵਿੱਚ ਹੀ ਪੇਸ਼ ਕੀਤਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਆਪਣੇ ਹਿਤਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਸੰਘਰਸ਼ ਦਾ ਰਾਹ ਮਜਬੂਤ ਕਰਨ ਦੀ ਲੋੜ ਹੈ ਤੇ ਪਿੰਡਾ ਅੰਦਰ ਲਾਮਬੰਦੀ ਕਰਨੀ ਹੋਵੇਗੀ । ਇਸ ਮੌਕੇ ਰਮਨਦੀਪ ਕੌਰ, ਨਸ਼ੀਬ ਕੌਰ, ਜਸਪਾਲਕੌਰ ਅਤੇ ਨਾਥਾਣਾ ਵਿਖੇ ਆਤਮਾ ਸਿੰਘ ਪੂਹਲਾ, ਰਾਣੀ ਕੌਰ ਨਾਥੰਨਾ, ਗੁਰਭਜਨ ਸਿੰਘ ਕਲਿਆਣ, ਗੁਰਜੀਤ ਸਿੰਘ ਕਲਿਆਣ, ਵਜੀਰ ਸਿੰਘ ਪੂਹਲੀ ਅਤੇ ਵੱਡੀ ਗਿਣਤੀ ਭੈਣਾਂ ਅਤੇ ਵੀਰ ਹਾਜ਼ਰ ਸਨ।
Share the post "ਕੇਂਦਰੀ ਬਜ਼ਟ ’ਚ ਪੰਜਾਬ ਤੇ ਗਰੀਬਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ਼ ਵਜੋਂ ਮੋਦੀ ਸਰਕਾਰ ਦੀ ਅਰਥੀ ਸਾੜੀ"