Modi-Shah ਦਾ ਵੱਡਾ ਪਲਾਨ; ਹਰਿਆਣਾ ‘ਚ ਜਿੱਤ ਦਿਵਾਉਣ ਵਾਲੇ ਆਗੂ ਨੂੰ ਸੌਂਪੀ Punjab ਦੀ ਜਿੰਮੇਵਾਰੀ!

Date:

spot_img

Punjab News: ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਰ-ਧੜ ਦੀ ਬਾਜ਼ੀ ਲਗਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਨੇ ਜਿੱਤ ਲਈ ਇੱਕ ਵੱਡੇ ਆਗੂ ਨੂੰ ਹੁਣ ਪੰਜਾਬ ਦੀ ਜਿੰਮੇਵਾਰੀ ਸੌਂਪੀ ਹੈ। ਬੀਤੇ ਕੱਲ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਆਪਣੀ ਟੀਮ ਦੇ ਐਲਾਨ ਦੇ ਸਿਰਫ਼ ਇੱਕ ਦਿਨ ਬਾਅਦ ਹਾਈਕਮਾਂਡ ਨੇ ਪੰਜਾਬ ਭਾਜਪਾ ਦੇ ਨਵੇਂ ਇੰਚਾਰਜ਼ ਦਾ ਐਲਾਨ ਕੀਤਾ ਹੈ। ਰਾਜਸਥਾਨ ਨਾਲ ਸਬੰਧਤ ਡਾ ਸ਼ਤੀਸ ਪੂਨੀਆ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ, ਜੋ ਭਾਜਪਾ ਦੇ ਕੌਮੀ ਜਨਰਲ ਸਕੱਤਰ ਹੋਣ ਦੇ ਨਾਲ-ਨਾਲ ਰਾਜ ਸਭਾ ਮੈਂਬਰ ਵੀ ਹਨ।

ਇਹ ਵੀ ਪੜ੍ਹੋ 👉Manpreet Badal ਤੇ Tarun Chugh ਨੂੰ BJP ਵਿੱਚ ਮਿਲੀ ਵੱਡੀ ਜ਼ਿੰਮੇਵਾਰੀ !

ਵੱਡੀ ਗੱਲ ਇਹ ਹੈ ਕਿ ਉਹ ਇਸਤੋਂ ਪਹਿਲਾਂ ਹਰਿਆਣਾ ਭਾਜਪਾ ਦੇ ਇੰਚਾਰਜ਼ ਰਹਿ ਚੁੱਕੇ ਹਨ, ਜਿੰਨ੍ਹਾਂ ਦੀ ਰਣਨੀਤਕ ਪਹੁੰਚ ਸਦਕਾ ਇੱਥੇ ਭਾਜਪਾ ਨੇ ਤੀਜ਼ੀ ਵਾਰ ਜਿੱਤ ਹਾਸਲ ਕੀਤੀ ਹੈ। ਪੱਛਮੀ ਬੰਗਾਲ ਦੀ ਜਿੱਤ ਤੋਂ ਉਤਸ਼ਾਹਤ ਭਾਜਪਾ ਹੁਣ ਪੰਜਾਬ ਦੇ ਵਿਚ ਵੀ ਜਿੱਤ ਦਾ ਝੰਡਾ ਲਹਿਰਾਉਣਾ ਚਾਹੁੰਦੀ ਹੈ। ਇਸਦੇ ਲਈ ਜਿੱਥੇ ਪਹਿਲੀ ਵਾਰ ਕੇਵਲ ਸਿੰਘ ਢਿੱਲੋਂ ਦੇ ਰੂਪ ਵਿਚ ਕੁੱਝ ਦਿਨ ਪਹਿਲਾਂ ਕਿਸੇ ਜੱਟ ਸਿੱਖ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ, ਊਥੇ ਕੌਮੀ ਕਾਰਜ਼ਕਾਰਨੀ ਦੇ ਵਿਚ ਮਨਪ੍ਰੀਤ ਸਿੰਘ ਬਾਦਲ ਨੂੰ ਉੱਪ ਪ੍ਰਧਾਨ ਤੇ ਤਰੁਣ ਚੁੱਘ ਨੂੰ ਕੌਮੀ ਦਫ਼ਤਰ ਦਾ ਇੰਚਾਰਜ਼ ਬਣਾਇਆ ਗਿਆ। ਇਸਦੇ ਨਾਲ ਹੀ ਹੁਣ ਤਰੁੱਣ ਚੁੱਘ ਨੂੰ ਗੁਜਰਾਜ਼ ਪ੍ਰਭਾਰੀ ਦੀ ਵੀ ਜਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ 👉ਸੰਗਰੂਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ: ਸੀਨੀਅਰ ਆਗੂ ਅਤੇ ਪ੍ਰਮੁੱਖ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਹਾਲਾਂਕਿ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ ਪ੍ਰੰਤੂ ਭਾਜਪਾ ਦਾ ਮੁੱਖ ਜੋਰ ਵੱਡੇ ਭਾਈਵਾਲ ਦੇ ਰੂਪ ਵਿਚ ਆ ਕੇ ਇੱਥੇ ਆਪਣਾ ਮੁੱਖ ਮੰਤਰੀ ਬਣਾਉਣਾ ਹੈ। ਦਸਣਾ ਬਣਦਾ ਹੈ ਕਿ ਸਤੀਸ਼ ਪੂਨੀਆ ਤੋਂ ਪਹਿਲਾਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਵਿਜੇ ਰੁਪਾਨੀ ਪੰਜਾਬ ਭਾਜਪਾ ਦੇ ਇੰਚਾਰਜ਼ ਸਨ ਪ੍ਰੰਤੂ ਉਨ੍ਹਾਂ ਦੀ ਇੱਕ ਹਵਾਈ ਹਾਦਸੇ ਵਿਚ ਮੌਤ ਹੋ ਗਈ ਸੀ।ਜਿਸਤੋਂ ਬਾਅਦ ਸਹਿ ਇੰਚਾਰਜ਼ ਦੇ ਰੂਪ ਵਿਚ ਜੰਮੂ ਦੇ ਵਿਧਾਇਕ ਨਰਿੰਦਰ ਸਿੰਘ ਰੈਣਾ ਹੀ ਜਿੰਮੇਵਾਰੀ ਸੰਭਾਲ ਰਹੇ ਸਨ। ਹੁਣ ਡਾ ਸਤੀਸ਼ ਪੂਨੀਆ ਦੇ ਆਉਣ ਨਾਲ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬਾਈ ਲੀਡਰਸ਼ਿਪ ਵਿਚ ਇੱਕ ਨਵੀਂ ਗਤੀ ਆਉਣ ਦੀ ਉਮੀਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

मुंबई में 23-24 अगस्त को होगा ‘हैपनिंग हरियाणा’ रोडशो : राव नरबीर सिंह

👉विकसित भारत-2047 के निर्माण में हरियाणा की भूमिका को...

ट्रैप में रिश्वत की रकम देने वालों को मिलेगी वापस; हरियाणा ने बनाया रिवॉल्विंग फंड

Haryana News: हरियाणा सरकार ने भ्रष्टाचार के विरुद्ध कार्रवाई...