ਮੋਗਾ ਪੁਲਿਸ ਵੱਲੋ 1 ਕਿੱਲੋਗ੍ਰਾਮ ਹੈਰੋਇਨ ਅਤੇ ਕਾਰ ਸਮੇਤ 1 ਨਸ਼ਾ ਤਸਕਰ ਕਾਬੂ

0
18

ਮੋਗਾ, 26 ਨਵੰਬਰ: ਐਸਐਸਪੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਅਤੇ ਡੀਐਸਪੀ ਲਵਦੀਪ ਸਿੰਘ ਤੇ ਰਵਿੰਦਰ ਸਿੰਘ ਦੀ ਸੁਪਰਵੀਜਨ ਹੇਠ ਸੀ.ਆਈ.ਏ ਸਟਾਫ ਮੋਗਾ ਦੇ ਇੰਚਾਰਜ਼ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਪੁਲਿਸ ਪਾਰਟੀ ਵੱਲੋ 1 ਨਸਾ ਤਸਕਰ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਪਾਸੋ 1 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਪੀ ਸ਼੍ਰੀ ਸਿੰਗਲਾ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਥਾਣੇਦਾਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਗਲੋਰੀਅਸ ਸਕੂਲ ਵਾਲੀ ਗਲੀ ਬਸਤੀ ਗੋਬਿੰਦਗੜ੍ਹ ਮੋਗਾ ਮੌਜੂਦ ਸੀ

ਇਹ ਵੀ ਪੜ੍ਹੋ ਚੰਡੀਗੜ੍ਹ ਦੇ ਇੱਕ ਕਲੱਬ ਅੱਗੇ ਧਮਾਕੇ, ਪੁਲਿਸ ਵੱਲੋਂ ਜਾਂਚ ਸ਼ੁਰੂ

ਤਾਂ ਹੁੰਡਈ ਕਾਰ ’ਤੇ ਸਵਾਰ ਹੋ ਕੇ ਆਏ ਚਮਕੌਰ ਸਿੰਘ ਉਰਫ ਗੋਰਾ ਉਰਫ ਗੁਰਪ੍ਰੀਤ ਪਿੰਡ ਖੰਨਾ ਜਿਲ੍ਹਾ ਫਿਰੋਜਪੁਰ ਨੂੰ ਕਾਬੂ ਕੀਤਾ ਗਿਆ। ਮੁਢਲੀ ਪੜਤਾਲ ਮੁਤਾਬਕ ਉਕਤ ਮੁਲਜਮ ਮੋਗਾ ਸ਼ਹਿਰ ਵਿਚ ਹੈਰੋਇਨ ਸਪਲਾਈ ਕਰਨ ਲਈ ਆਇਆ ਹੋਇਆ ਸੀ। ਮੁਲਜਮ ਨੇ ਪੁਛਗਿਛ ਦੌਰਾਨ ਇਹ ਵੀ ਮੰਨਿਆ ਹੈ ਕਿ ਉਹ ਕਾਫੀ ਸਮੇ ਤੋ ਮੋਗਾ ਸ਼ਹਿਰ ਵਿੱਚ ਜਗਾ ਬਦਲ-ਬਦਲ ਕੇ ਕਿਰਾਏ ’ਤੇ ਰਹਿ ਰਿਹਾ ਸੀ ਅਤੇ ਇਹ ਮੋਗਾ ਸ਼ਹਿਰ ਵਿੱਚ ਹੀ ਹੈਰੋਇਨ ਦੀ ਸਪਲਾਈ ਕਰਦਾ ਸੀ।

 

LEAVE A REPLY

Please enter your comment!
Please enter your name here