ਚੰਡੀਗੜ੍ਹ, 26 ਨਵੰਬਰ: ਮੰਗਲਵਾਰ ਤੜਕਸਾਰ ਕਰੀਬ ਸਵੇਰੇ ਸਵਾ ਤਿੰਨ ਵਜੇਂ ਚੰਡੀਗੜ੍ਹ ਦੇ ਸੈਕਟਰ 26 ਵਿਚ ਸਥਿਤ ਇੱਕ ਕਲੱਬ ਵਿਚ ਬਲਾਸਟ ਕਰਨ ਦੀ ਸੂਚਨਾ ਹੈ। ਘਟਨਾ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਹਰਕਤ ਵਿਚ ਆ ਗਈਆਂ ਹਨ। ਸੂਚਨਾ ਮੁਤਾਬਕ ਇਹ ਧਮਾਕਾ ਇੱਕ ਗਾਇਕ ਦੇ ਕਲੱਬ ਦੇ ਅੱਗੇ ਸੂਤਰੀ ਬੰਬ ਨਾਲ ਕੀਤੇ ਗਏ ਹਨ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ Police Encounter: ਅੱਧੀ ਰਾਤ ਨੂੰ ਪੁਲਿਸ ਤੇ ਵੱਡੇ ਗੈਂਗਸਟਰ ਦੇ ਗੁਰਗੇ ’ਚ ਚੱਲੀਆਂ ਗੋਲੀਆਂ, ਮੌਕੇ ’ਤੇ ਪੁੱਜੇ ਵੱਡੇ ਅਫ਼ਸਰ
ਜਿਸ ਵਿਚ ਸਾਫ਼ ਦਿਖਾਈ ਦਿੰਦਾ ਹੈ ਕਿ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਹਨ ਤੇ ਉਹ ਦੋ ਵਾਰ ਇਸ ਕਲੱਬ ਦੇ ਗੇਟ ਅੱਗੇ ਸੂਤਰੀ ਬੰਬ ਸੁੱਟ ਰਹੇ ਹਨ, ਜਿਸਦੇ ਨਾਲ ਕਲੱਬ ਦੇ ਮੁੱਖ ਗੇਟ ਦੇ ਸ਼ੀਸੇ ਟੁੱਟ ਜਾਂਦੇ ਹਨ। ਹਾਲੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ, ਕੀ ਇਹ ਮਾਮਲਾ ਫ਼ਿਰੌਤੀ ਜਾਂ ਧਮਕਾਉਣ ਲਈ ਹੈ ਜਾਂ ਫ਼ਿਰ ਸ਼ਹਿਰ ਵਿਚ ਦਹਿਸ਼ਤ ਪੈਦਾ ਕਰਨ ਲਈ ਕੀਤੇ ਗਏ ਹਨ।