ਮੋਗਾ ਪੁਲਿਸ ਨੇ ਮਾਣੂਕੇ ਵਿਖੇ ਫਾਇਰਿੰਗ ਕਰਨ ਵਾਲੇ 2 ਕਾਬੂ, ਦੇਸੀ ਪਿਸਤੌਲ ਵੀ ਕੀਤਾ ਬਰਾਮਦ

0
9
123 Views

ਮੋਗਾ, 20 ਨਵੰਬਰ: ਲੰਘੀ 13 ਨਵੰਬਰ ਦੀ ਰਾਤ ਨੂੰ ਮੇਜਰ ਸਿੰਘ ਉਰਫ ਮੰਨਾ ਵਾਸੀ ਪਿੰਡ ਮਾਣੂਕੇ ਦੇ ਘਰ ਅੱਗੇ ਫਾਇਰਿੰਗ ਕਰਨ ਦੇ ਮਾਮਲੇ ਨੂੰ ਹੱਲ ਕਰਦਿਆਂ ਪੁਲਿਸ ਨੇ ਦੋ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਪਾਸੋ ਇੱਕ ਪਿਸਟਲ ਦੇਸੀ 30 ਬੋਰ ਸਮੇਤ 01 ਰੋਂਦ ਜਿੰਦਾ 30 ਬਰਾਮਦ ਕੀਤੇ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਐਸ.ਐਸ.ਪੀ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾ ਹੇਠ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਦੀ ਅਗਵਾਈ ਅਤੇ ਡੀਐਸਪੀ ਲਵਦੀਪ ਸਿੰਘ ਦੀ ਸੁਪਰਵੀਜਨ ਹੇਠ ਸੀਆਈਏ ਟੀਮ ਨੂੰ ਇੰਚਾਰਜ਼ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇਹ ਵੱਡੀ ਸਫਲਤਾ ਮਿਲੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ 13 ਨਵੰਬਰ ਦੀ ਸ਼ਾਮ ਕਰੀਬ 7 ਵਜੇਂ ਅਣਪਛਾਤੇ ਸਪਲੈਂਡਰ ਮੋਟਰਸਾਇਕਲ ਸਵਾਰਾਂ ਵੱਲੋ ਮੇਜਰ ਸਿੰਘ ਉਰਫ ਮੰਨਾ ਦੇ ਘਰ ਦੇ ਗੇਟਾਂ ਵਿੱਚ ਗੋਲੀਆਂ ਚਲਾਈਆਂ ਸਨ।

ਇਹ ਵੀ ਪੜ੍ਹੋ ਪੁਰਾਣੀ ਰੰਜਿਸ਼ ਕਾਰਨ ਮਸੇਰ ਨੇ ਕੀਤਾ ਮਸੇਰ ਦਾ ਕ+ਤਲ, ਖੁਦ ਵੀ ਗੰਭੀਰ ਜਖ਼ਮੀ

ਇਸ ਮਾਮਲੇ ਵਿਚ ਪੁਲਿਸ ਨੇ ਮੇਜਰ ਸਿੰਘ ਉਰਫ ਮੰਨਾ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ‘ਤੇ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਵਾਰਦਾਤ ਵਿਨੈ ਸਹੋਤਾ ਉਰਫ ਵਿਨੈ ਵਾਸੀ ਬਗਦਾਦੀ ਗੇਟ ਪੁਰਾਣੀ ਸਬਜੀ ਮੰਡੀ ਵਾਰਡ ਨੰਬਰ:16 ਫਿਰੋਜਪੁਰ ਅਤੇ ਜਤਿੰਦਰ ਸਿੰਘ ਉਰਫ ਅਰਸ਼ ਵਾਸੀ ਪਿੰਡ ਮਹਿਲ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਵੱਲੋ ਕੀਤੀ ਗਈ ਸੀ ਤੇ ਇਸਦੇ ਪਿੱਛੇ ਜਸਪਾਲ ਸਿੰਘ ਦਾ ਹੱਥ ਸੀ। ਜਿਸਦੀ ਮੇਜਰ ਨਾਲ ਆਪਸੀ ਰੰਜਿਸ਼ ਸੀ। ਵਾਰਦਾਤ ਵਿੱਚ ਵਰਤਿਆ ਪਿਸਟਲ ਅਤੇ ਮੋਟਰਸਾਇਕਲ ਵੀ ਜਸਪਾਲ ਸਿੰਘ ਉਰਫ ਜੱਸਾ ਨੇ ਹੀ ਮੁਹੱਈਆ ਕਰਵਾਇਆ ਸੀ । ਜਸਪਾਲ ਸਿੰਘ ਉਰਫ ਜੱਸਾ ਜਿਸ ਖਿਲਾਫ ਪਹਿਲਾ ਵੀ ਕਾਫੀ ਮੁਕੱਦਮੇ ਦਰਜ ਹਨ ਅਤੇ ਉਹ ਇਸ ਸਮੇ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਵਿੱਚੋ ਲਿਆ ਕੇ ਗ੍ਰਿਫਤਾਰ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here