ਮੋਗਾ, 31 ਜਨਵਰੀ: ਸਥਾਨਕ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਕਾਰ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਕੋਲੋਂ 2 ਚੋਰੀ ਕੀਤੀਆਂ ਹੋਈਆਂ ਗੱਡੀਆਂ ਬਰਾਮਦ ਕਰਵਾਈਆਂ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਰਾਜ ਕੁਮਾਰ ਪੁੱਤਰ ਸ਼ਾਦੀ ਲਾਲ ਵਾਸੀ ਮੁਹੱਲਾ ਸੋਢੀਆਂ, ਮਕਾਨ ਨੰਬਰ 739, ਵਾਰਡ ਨੰਬਰ 31 ਪੁਰਾਣਾ ਮੋਗਾ ਨੇ ਸ:ਥ ਗੁਰਦੀਪ ਸਿੰਘ 25/ਮੋਗਾ ਪਾਸ ਬਿਆਨ ਲਿਖਾਇਆ ਕਿ ਉਹ ਸ਼ਰਾਬ ਠੇਕੇਦਾਰ ਦਾ ਕੰਮ ਕਰਦਾ ਹੈ ਅਤੇ ਉਨਾਂ ਦਾ ਦਫਤਰ ਗੋਇਲ ਮਾਰਕਿਟ ਨੇੜੇ ਚਰਚ ਮੋਗਾ ਵਿਖੇ ਹੈ।
ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋ 300 ਗ੍ਰਾਮ ਹੈਰੋਇਨ ਸਮੇਤ 01 ਮੁਲਜ਼ਮ ਕਾਬੂ
ਉਨ੍ਹਾਂ ਕੋਲ ਇੱਕ ਗੱਡੀ ਬਲੈਰੋ ਕੈਂਪਰ ਗੱਡੀ ਸੀ, ਜਿਸ ਨੂੰ ਉਹ ਠੇਕੇ ਦੇ ਕੰਮ ਲਈ ਵਰਤਦੇ ਸਨ। ਪ੍ਰੰਤੂ 22/23.01.2025 ਦੀ ਦਰਮਿਆਨੀ ਰਾਤ ਨੂੰ ਉਕਤ ਗੱਡੀ ਨੂੰ ਦਫਤਰ ਦੇ ਬਾਹਰ ਖੜਾ ਕਰਕੇ ਗਿਆ ਸੀ। ਜਦੋਂ ਅਗਲੇ ਦਿਨ ਸਵੇਰੇ ਆ ਕੇ ਵੇਖਿਆ ਤਾਂ ਗੱਡੀ ਉਥੇ ਨਹੀ ਸੀ, ਜਿਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਮੁਦਈ ਨੂੰ ਹੁਣ ਪਤਾ ਲੱਗ ਹੈ ਕਿ ਉਸ ਦੀ ਗੱਡੀ 1.ਗੁਰਜੀਤ ਸਿੰਘ 2.ਜਗਜੀਤ ਸਿੰਘ 3.ਬਲਵੰਤ ਸਿੰ 4.ਗੁਰਬੀਰ ਸਿੰਘ ਵਾਸੀਆਨ ਬਸਤੀ ਪਿੰਡ ਮੱਧਰੇ ਜਿਲ੍ਹਾ ਫਿਰੋਜ਼ਪੁਰ 5.ਜਗਜੀਤ ਸਿੰਘ ਉਰਫ ਗੱਜਣ ਵਾਸੀ ਸੋਢੇਵਾਲਾ ਜਿਲ੍ਹਾ ਫਿਰੋਜਪੁਰ 6.ਕਰਨੈਲ ਸਿੰਘ ਵਾਸੀ ਮੱਲ੍ਹਾ ਮੇਘਾ ਜਿਲ੍ਹਾ ਫਿਰੋਜ਼ਪੁਰ 7.ਜਸਪ੍ਰੀਤ ਸਿੰਘ ਵਾਸੀ ਕੋਟ ਬੁੱਢਾ ਜਿਲ੍ਹਾ ਤਰਨ ਤਾਰਨ ਨੇ ਚੋਰੀ ਕੀਤੀ ਹੈ।
ਇਹ ਵੀ ਪੜ੍ਹੋ ਸ਼ੰਭੂ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਹੋਈ ਦੁਖ਼ਦਾਈ ਮੌ+ਤ
ਜਿਸ ਤੇ ਮੁਕੱਦਮਾ ਨੰਬਰ 18 ਮਿਤੀ 29.01.2024 ਅ/ਧ 303 (2) ਭਂਸ਼ ਵਾਧਾ ਜੁਰਮ 317 (2)ਭਂਸ਼ ਥਾਣਾ ਸਿਟੀ ਮੋਗਾ ਬਰ-ਖਿਲਾਫ ਦੋਸ਼ੀਆਨ ਉਕਤਾਨ ਦੇ ਦਰਜ ਰਜਿਸਟਰ ਕੀਤਾ ਗਿਆ। ਪੁਲਿਸ ਨੇ ਮੁਕੱਦਮਾ ਦਰਜ਼ਨ ਕਰਨ ਤੋਂ ਬਾਅਦ ਡੀਐਸਪੀ ਰਵਿੰਦਰ ਸਿੰਘ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੋਗਾ ਦੀ ਅਗਵਾਈ ਵਿੱਚ ਸ:ਥ ਗੁਰਦੀਪ ਸਿੰਘ 25/ਮੋਗਾ ਵੱਲੋਂ ਵਿਗਿਆਨਕ ਢੰਗਾਂ ਨਾਲ ਮੁਕੱਦਮਾ ਦੀ ਤਫਤੀਸ਼ ਕਰਦੇ ਹੋਏ ਦੋਸ਼ੀ ਗੁਰਜੀਤ ਸਿੰਘ ਵਾਸੀ ਬਸਤੀ ਮੱਧਰੇ ਪਿੰਡ ਲੰਗੇਆਣਾ ਅਤੇ ਦੋਸ਼ੀ ਜਗਜੀਤ ਸਿੰਘ ਉਰਫ ਜੱਗਣ ਵਾਸੀ ਸੋਢੇਵਾਲਾ ਜਿਲਾ ਫਿਰੋਜਪੁਰਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


