Friday, April 17, 2026
spot_img
spot_img

ਸਿੱਖਿਆ ਮੰਤਰਾਲੇ ਵੱਲੋ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਨੂੰ ਤਿੰਨ ਤਾਰਾ ਰੇਟਿੰਗ

Date:

spot_img

ਤਲਵੰਡੀ ਸਾਬੋ, 31 ਜਨਵਰੀ:ਸਿੱਖਿਆ ਦੇ ਨਾਲ-ਨਾਲ ਖੋਜ ਦੇ ਖੇਤਰ ਵਿੱਚ ਨਵੀਆਂ ਮੱਲਾਂ ਮਾਰ ਰਹੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਇਕਾਈ ਇੰਸਟੀਚਿਊਸ਼ਨਸ ਇਨੋਵੇਸ਼ਨ ਕੌਂਸਲ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਅਧੀਨ ਚੱਲ ਰਹੇ ਇਨੋਵੇਸ਼ਨ ਸੈੱਲ ਵੱਲੋ ਸਾਲ 2023-24 ਵਿੱਚ ਕੀਤੇ ਗਏ ਕਾਰਜਾ ਕਰਕੇ ਤਿੰਨ ਤਾਰਾ ਰੇਟਿੰਗ ਪ੍ਰਦਾਨ ਕੀਤੀ ਗਈ। ਇਸ ਮੌਕੇ ਆਯੋਜਿਤ ਕੀਤੇ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਪ੍ਰੋ.(ਡਾ.) ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਦੇ ਕੌਂਸਲ ਵਾਈਸ ਪ੍ਰੈਜ਼ੀਡੈਂਟ ਡਾ. ਅਸ਼ਵਨੀ ਸੇਠੀ, ਕਨਵੀਨਰ ਡਾ. ਵਿਕਾਸ ਗੁਪਤਾ ਤੇ ਟੀਮ ਨੂੰ ਵਧਾਈ ਦਿੰਦਿਆ ਕਿਹਾ

ਇਹ ਵੀ ਪੜ੍ਹੋ ਸ਼ੰਭੂ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਹੋਈ ਦੁਖ਼ਦਾਈ ਮੌ+ਤ

ਕਿ ਖੋਜ ਦਾ ਕਾਰਜ ਕਾਗਜਾਂ ਦੇ ਨਾਲ-ਨਾਲ ਅਸਲੀਅਤ ਦੇ ਧਰਾਤਲ ‘ਤੇ ਵੀ ਉਤਰਨਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਖੋਜਾਰਥੀਆਂ ਦੀ ਖੋਜ ਦਾ ਫਾਇਦਾ ਮਿਲ ਸਕੇ ਤੇ ਉਹਨਾਂ ਦਾ ਜੀਵਨ ਸੁਖਾਲਾ ਹੋ ਸਕੇ। ਉਹਨਾ ਕਿਹਾ ਕਿ ਵਰਤਮਾਨ ਸਮਾਂ ਸਟਾਰਟਅੱਪ ਦਾ ਹੈ, ਵਿਦਿਆਰਥੀ ਖੋਜ ਦੇ ਖੇਤਰ ਵਿੱਚ ਕੰਮ ਕਰਕੇ ਨਾਮਣਾ ਖੱਟ ਸਕਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਵਰਸਿਟੀ ਵੱਲੋ ਸਹਿਯੋਗ ਦਾ ਵਚਨ ਦਿੱਤਾ।ਇਸ ਮੌਕੇ ਡਾ. ਸੇਠੀ ਨੇ ਕਿਹਾ ਕਿ ਹਰ ਖੇਤਰ ਵਿੱਚ ਖੋਜ ਦੀਆਂ ਬਹੁਤ ਸੰਭਾਵਨਾਵਾਂ ਹਨ।

ਇਹ ਵੀ ਪੜ੍ਹੋ  ਪੰਜਾਬ ’ਚ ਭਿਆਨਕ ਸੜਕ ਹਾਦਸਾ, 9 ਵੇਟਰਾਂ ਦੀ ਦਰਦਨਾਕ ਮੌ+ਤ, ਦੋ ਦਰਜ਼ਨ ਦੇ ਕਰੀਬ ਜਖ਼ਮੀ

ਉਹਨਾਂ ਫੈਕਲਟੀ ਮੈਬਰਾਂ ਅਤੇ ਖੋਜਾਰਥੀਆ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਪੰਜ ਤਾਰਾ ਰੇਟਿੰਗ ਹਾਸਿਲ ਕਰਨ ਵਾਸਤੇ ਸਾਰਿਆਂ ਨੂੰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ।ਕੌਂਸਲ ਦੇ ਕਨਵੀਨਰ ਡਾ. ਗੁਪਤਾ ਨੇ ਇਸ ਪ੍ਰਾਪਤੀ ਤੇ ਸਮੂਹ ਟੀਮ ਨੂੰ ਵਧਾਈ ਦਿੰਦਿਆ ਕਿਹਾ ਕਿ ਖੋਜ ਅਤੇ ਪੇਟੈਂਟ ਦਾ ਕੰਮ ਟੀਮ ਵਰਕ ਹੈ। ਉਹਨਾਂ ਸਾਲ 2023-24 ਵਿੱਚ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਡਾ. ਵਿਜੈ ਲਕਸ਼ਮੀ, ਕੁਆਰਡੀਨੇਟਰ ਡਾ. ਸੰਦੀਪ ਸ਼ਰਮਾ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੇ ਗਏ ਖੋਜ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕੰਪਿਊਟਰ, ਖੇਤੀਬਾੜੀ, ਫਾਰਮੈਸੀ, ਇੰਜੀਨਿਅਰਿੰਗ ਆਦਿ ਖੇਤਰਾਂ ਵਿੱਚ ਖੋਜ ਦੀਆਂ ਸੰਭਾਵਨਾਵਾਂ ਅਤੇ ਸਟਾਰਟਅੱਪ ਲਈ ਖੁੱਲ ਰਹੇ ਨਵੇਂ ਰਸਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...