Moga Police ਨੇ ਥਾਣਾ ਸਿਟੀ ਸਾਊਥ ਦੇ ਏਰੀਆ ਵਿੱਚ ਸਮੱਗਲਰਾਂ ਦੇ ਘਰ ਢਾਏ

Date:

spot_img

Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ)ਸ੍ਰੀ ਗੁਰਪ੍ਰੀਤ ਸਿੰਘ DSP (City) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਵੱਲੋਂ ਅੱਜ ਮਿਤੀ 24.10.25 ਨੂੰ ਨਸ਼ਾ ਤਸਕਰਾਂ ਦੇ ਨਜਾਇਜ ਬਣਾਏ ਗਏ ਘਰ ਢਾਏ ਗਏ।ਇਹ ਹੈ ਕਿ ਦੋਸ਼ੀਆਨ ਅਰੁਣ, ਰਾਹੁਲ ਪੁੱਤਰਾਨ ਨਛੱਤਰ ਉਰਫ ਮਰਦ ਵਾਸੀ ਲਾਲ ਸਿੰਘ ਰੋਡ ਮੋਗਾ ਜੋ ਕਿ ਨਸ਼ੇ ਦਾ ਕਾਰੋਬਾਰ ਕਰਨ ਦੇ ਆਦੀ ਹਨ। ਉਕਤਾਨ ਦੋਸ਼ੀਆ ਦੇ ਖਿਲਾਫ ਕਈ ਅਪਪਾੰਧਕ ਅਤੇ ਨਸ਼ੇ ਦੇ ਕਾਰੋਬਾਰ ਸਬੰਧੀ ਮੁਕੱਦਮੇ ਦਰਜ ਰਿਜਸਟਰ ਹਨ। ਉਕਤਾਨ ਦੋਸ਼ੀਆਂ ਦੇ ਆਂਢ ਗੁਆਂਡ ਤੋਂ ਅਤੇ ਖੂਫੀਆ ਸੋਰਸਾਂ ਰਾਹੀਂ ਪਤਾ ਕੀਤਾ ਗਿਆ ਹੈ ਕਿ ਇਹ ਕੋਈ ਵੀ ਕੰਮ ਕਾਰ ਨਹੀਂ ਕਰਦੇ ਹਨ।

ਇਹ ਵੀ ਪੜ੍ਹੋ  Breaking News; Punjab ਦੇ ਪੌਣੀ ਦਰਜ਼ਨ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨਾਂ ਦੇ ਕਾਰਜ਼ਕਾਲ ‘ਚ ਹੋਇਆ ਵਾਧਾ, ਪੜ੍ਹੋ ਲਿਸਟ

ਪ੍ਰੰਤੂ ਫਿਰ ਵੀ ਇੰਨ੍ਹਾਂ ਵੱਲੋਂ ਗਲੀ ਨੰਬਰ 11 ਸਾਧਾਂ ਵਾਲੀ ਬਸਤੀ ਮੋਗਾ ਵਿੱਚ ਲਾਲ ਲਕੀਰ ਵਾਲੀ ਜਗ੍ਹਾ ਪਰ ਕ੍ਰੀਬ 6 ਮਰਿਲਆ ਵਿੱਚ ਬਿਨਾ ਕਿਸੇ ਮਨਜੂਰੀ ਤੋਂ ਨਜਇਜ ਉਸਾਰੀ ਕਰਕੇ ਆਪਣਾ ਵਧੀਆ ਘਰ ਬਨਇਆ ਗਿਆ ਹੈ ਅਤੇ ਚੰਗਾ ਗੁਜਰ ਬਸਰ ਕਰ ਰਹੇ ਹਨ। ਇੰਨ੍ਹਾਂ ਦਾ ਸਮਾਜ ਪਰ ਮਾੜਾ ਪ੍ਰਭਾਵ ਪੈ ਰਿਹਾ ਹੈ।”ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਮੋਗਾ ਵੱਲੋਂ ਨਸ਼ਾ ਤਸਕਰਾਂ ਦੀਆਂ ਅਵੈਧ ਤਰੀਕੇ ਨਾਲ ਬਣਾਈ ਗਈਆਂ ਸੰਪਤੀਆਂ ਦੀ ਜਾਂਚ ਕਰਕੇ ਢਾਹਣ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਮੋਗਾ ਪੁਲਿਸ ਵੱਲੋਂ ਪੂਰਾ ਸੁਰੱਖਿਆ ਪ੍ਰਬੰਧ ਕੀਤਾ ਗਿਆ ਅਤੇ ਆਪਰੇਸ਼ਨ ਵਿੱਚ ਸੰਪੂਰਨ ਸਹਿਯੋਗ ਦਿੱਤਾ ਗਿਆ। ਇਸ ਕਾਰਵਾਈ ਵਿੱਚ ਉਹਨਾਂ ਵਿਅਕਤੀਆਂ ਦੀਆਂ ਜਾਇਦਾਦਾਂ ਨਿਸ਼ਾਨਾ ਬਣਾਈਆਂ ਗਈਆਂ ਜੋ ਲੰਮੇ ਸਮੇਂ ਤੋਂ ਨਸ਼ਿਆਂ ਦੇ ਗੰਭੀਰ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਜਿਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ।

ਇਹ ਵੀ ਪੜ੍ਹੋ  Andhra Bus Fire News; ਮੰਦਭਾਗੀ ਖ਼ਬਰ; ਚੱਲਦੀ ਬੱਸ ਬਣੀ ਅੱਗ ਦਾ ਗੋਲਾ; ਇੱਕ ਦਰਜ਼ਨ ਤੋਂ ਵੱਧ ਯਾਤਰੀ ਜਿੰਦਾ ਜਲੇ

ਇਹ ਸੰਪਤੀਆਂ ਨਸ਼ਿਆਂ ਤੋਂ ਪ੍ਰਾਪਤ ਕੀਤੀ ਗਈ ਕਾਲੀ ਦੌਲਤ ਨਾਲ ਬਣਾਈਆਂ ਗਈਆਂ ਸਨ। ਇਹ ਕਾਰਵਾਈ ਨਾ ਸਿਰਫ਼ ਨਸ਼ਾ ਤਸਕਰਾਂ ਲਈ ਇੱਕ ਸਖ਼ਤ ਚੇਤਾਵਨੀ ਹੈ ਕਿ ਅਪਰਾਧੀ ਕਾਰੋਬਾਰ ਕਦੇ ਵੀ ਸੁਰੱਖਿਅਤ ਨਹੀਂ ਰਹੇਗਾ, ਬਲਕਿ ਆਮ ਜਨਤਾ ਲਈ ਵੀ ਇੱਕ ਨਵੀਂ ਉਮੀਦ ਦੀ ਚਮਕ ਹੈ। ਇਸ ਤੋਂ ਇਲਾਵਾ, ਇਹ ਮਿਸ਼ਨ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਆਪਣੇ ਵਾਤਾਵਰਨ ਅਤੇ ਕਮਿਊਨਿਟੀ ਵਿੱਚ ਨਸ਼ਿਆਂ ਨੂੰ ਰੋਕਣ ਅਤੇ ਨਸ਼ਾ-ਮੁਕਤ ਸਮਾਜ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ।ਮੋਗਾ ਪੁਲਿਸ ਦੀ ਇਹ ਕਾਰਵਾਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਇਹ ਸਿਦਕ ਦਿਖਾਉਂਦੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਦਮ ਲਏ ਜਾ ਰਹੇ ਹਨ। ਇਸ ਤਰ੍ਹਾਂ ਦੇ ਕਾਰਵਾਈਆਂ ਨਾਲ, ਸੁਰੱਖਿਅਤ, ਨਸ਼ਾ-ਮੁਕਤ ਅਤੇ ਭਵਿੱਖ-ਉਮੀਦ ਵਾਲਾ ਪੰਜਾਬ ਬਣਾਉਣ ਦੀ ਯੋਜਨਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਏਸ਼ੀਅਨ ਚੈਂਪੀਅਨਜ਼ ਟਰਾਫੀ 2026 – ਦੂਜਾ ਦਿਨ; ਭਾਰਤ, ਜਾਪਾਨ ਅਤੇ ਮਲੇਸ਼ੀਆ ਨੇ ਹਾਸਲ ਕੀਤੀ ਜਿੱਤ

ਏਸ਼ੀਅਨ ਚੈਂਪੀਅਨਜ਼ ਟਰਾਫੀ 2026 - ਦੂਜਾ ਦਿਨ; ਭਾਰਤ, ਜਾਪਾਨ...

Punjab Police ਦੇ DSP ਦੀਆਂ ਹੋਈਆਂ ਬਦਲੀਆਂ, ਦੇਖੋ list…

Punjab News: Punjab Police ਦੇ ਵਿਚ ਅੱਜ DSP ਦੇ...

ਜ਼ਿਲ੍ਹਾ ਪੁਲਿਸ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਵਚਨਬੱਧ : ਵੈਭਵ ਚੌਧਰੀ

👉ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ ਗਸ਼ਤ ਵਧਾਈ...

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਤੇ ਚੌਧਰੀ ਸ਼ਿਆਮ ਲਾਲ ਗੁੱਜਰ ਬੀਜੇਪੀ ‘ਚ ਸ਼ਾਮਲ

👉ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਨੇ ਸੈਂਕੜੇ...