ਮੋਹਾਲੀ ਸਾਇਬਰ ਪੁਲਿਸ ਦੀ ਵੱਡੀ ਕਾਰਵਾਈ;’ਹਨੀ-ਟ੍ਰੈਪ’ਗੈਂਗ ਦੇ ਤਿੰਨ ਦੋਸ਼ੀ ਕਾਬੂ

0
71

SAS Nagar News:ਸਾਇਬਰ ਠੱਗੀ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਮੋਹਾਲੀ ਸਾਇਬਰ ਪੁਲਿਸ ਨੇ ਇੱਕ ‘ਹਨੀ-ਟ੍ਰੈਪ’ ਗੈਂਗ ਦਾ ਪਰਦਾਫਾਸ਼ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਇੱਕ ਨੌਜਵਾਨ ਨਾਲ ਦੋਸਤੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ।ਡੀ ਐਸ ਪੀ ਰੁਪਿੰਦਰ ਕੌਰ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਅਦਿੱਤਿਯ ਨੰਦਨ ਵਾਸੀ ਸੰਨੀ ਇਨਕਲੇਵ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਉਸ ਤੋਂ ਬਾਅਦ ਇੱਕ ਲੜਕੀ ਦੋਸਤੀ ਦਾ ਨਾਟਕ ਕਰਕੇ ਮਿਲਣ ਆਈ। ਕੁਝ ਸਮੇਂ ਬਾਅਦ ਉਸ ਨੇ ਆਪਣੇ 3 ਸਾਥੀਆਂ ਨੂੰ ਕਮਰੇ ਵਿੱਚ ਬੁਲਾ ਲਿਆ। ਪੀੜਤ ਨੂੰ ਡਰਾ ਧਮਕਾ ਕੇ ਉਸਦੇ ਬੈਂਕ ਖਾਤੇ ਅਤੇ ਕ੍ਰੈਡਿਟ ਕਾਰਡ ਰਾਹੀਂ 7.66 ਲੱਖ ਰੁਪਏ ਦੀ ਰਕਮ ਹਥਿਆ ਲਈ ਅਤੇ ਪੀੜਤ ਦਾ ਲੈਪਟਾਪ, ਮੋਬਾਈਲ ਅਤੇ ਜਰੂਰੀ ਸਮਾਨ ਵੀ ਚੁੱਕ ਲਿਆ।

ਇਹ ਵੀ ਪੜ੍ਹੋ  Youtuber ਜਸਬੀਰ ਦਾ ਮੁੜ ਪੁਲਿਸ ਨੂੰ ਮਿਲਿਆ ਰਿਮਾਂਡ, ਪੁਛਗਿੱਛ ਦੌਰਾਨ ਹੋਏ ਅਹਿਮ ਖੁਲਾਸੇ

ਦੋਸ਼ੀਆਂ ਨੇ ਪੀੜਤ ਦੇ ਕ੍ਰੈਡਿਟ ਕਾਰਡ ਰਾਹੀ 3 ਆਈਫੋਨ-16 ਪ੍ਰੋ ਮੈਕਸ ਖਰੀਦ ਲਏ। ਇਹ ਠੱਗੀ ਯੋਜਨਾਬੱਧ ਸਾਜਿਸ਼ ਅਧੀਨ ਕੀਤੀ ਗਈ ਸੀ।ਉਨ੍ਹਾਂ ਅੱਗੇ ਦੱਸਿਆ ਕਿ ਡੀ ਆਈ ਜੀ ਹਰਚਰਨ ਸਿੰਘ ਭੁੱਲਰ, ਐਸ.ਐਸ.ਪੀ. ਹਰਮਨਦੀਪ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਹਾਲੀ ਸਾਇਬਰ ਪੁਲਿਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 1 ਲੜਕੀ ਸਮੇਤ 3 ਦੋਸ਼ੀ ਕਾਬੂ ਕਰ ਲਏ ਹਨ। 01 ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ, ਪਰਮਿੰਦਰ ਸਿੰਘ– ਬਰਨਾਲਾ, ਹਾਲ ਵਾਸੀ ਏ.ਕੇ.ਐਸ. ਸੋਸਾਇਟੀ, ਜ਼ੀਰਕਪੁਰ, ਪੂਜਾ ਤਨੇਜਾ – ਵਾਸੀ ਕਰਨਾਲ, ਹਰਿਆਣਾ ਅਤੇ ਅਰਸ਼ਦੀਪ ਕੁਮਾਰ – ਬਰਨਾਲਾ, ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ  Corona Virus News;ਪੰਜਾਬ ਵਿੱਚ ਹੋਈ ਦੂਜੀ ਮੌ+ਤ

ਉਨ੍ਹਾਂ ਪਾਸੋਂ ਹੋਈ ਪੀੜਤ ਦਾ ਲੈਪਟਾਪ, ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਅਤੇ ਠੱਗੀ ਦੀ ਰਕਮ ਨਾਲ ਖਰੀਦੇ ਆਈਫੋਨ-16 ਪ੍ਰੋ ਮੈਕਸ ਬ੍ਰਾਮਦ ਕੀਤੇ ਗਏ ਹਨ।ਇਨ੍ਹਾਂ ਗ੍ਰਿਫਤਾਰ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 29 ਤਹਿਤ ਮਿਤੀ 06/06/2025, ਥਾਣਾ ਸਾਇਬਰ ਕ੍ਰਾਈਮ, ਐਸ.ਏ.ਐਸ. ਨਗਰ ਵਿਖੇ ਧਾਰਾ 308(2), 127(2), 3(5), 351(2) ਬੀ.ਐਨ.ਐਸ. ਅਧੀਨ ਦਰਜ ਕੀਤਾ ਗਿਆ ਹੈ।ਜ਼ਿਲ੍ਹਾ ਪੁਲਿਸ ਦੇ ਸਾਇਬਰ ਵਿੰਗ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੋਸ਼ਲ ਮੀਡੀਆ ’ਤੇ ਮਿਲ ਰਹੀਆਂ ਵਿਸ਼ਵਾਸਯੋਗ ਲੱਗਣ ਵਾਲੀਆਂ ਪੇਸ਼ਕਸ਼ਾਂ ਵੀ ਵੱਡਾ ਝੂਠ ਹੋ ਸਕਦੀਆਂ ਹਨ, ਇਸ ਲਈ ਕਿਸੇ ਅਣਜਾਣ ਨਾਲ ਪੇਸ਼ ਆਉਣ ਤੋਂ ਪਹਿਲਾਂ ਸੋਚੋ ਤੇ ਸਾਵਧਾਨ ਰਹੋ। ਕਿਸੇ ਵੀ ਸ਼ੱਕੀ ਕਾਲ ਜਾਂ ਘਟਨਾ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਇਬਰ ਹੈਲਪਲਾਈਨ ਨੰਬਰ 1930 ਤੇ ਸੂਚਨਾ ਦਿਓ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here